ਸਮੱਗਰੀ 'ਤੇ ਜਾਓ

ਔਟੋ ਸਟਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਔਟੋ ਸਟਰਨ  ਜਰਮਨ  ਨਾਰੀ ਅਧਿਕਾਰ ਕਾਰਕੁਨ ਲੂਸੀ ਔਟੋ-ਪੀਟਰਜ਼ (1819-1895) ਦਾ ਕਲਮੀ  ਨਾਮ ਵੀ ਸੀ।
ਔਟੋ ਸਟਰਨ
ਜਨਮ(1888-02-17)17 ਫਰਵਰੀ 1888
ਸੋਹਰੌ, ਪਰੂਸ਼ੀਆ ਬਾਦਸ਼ਾਹਤ
((ਹੁਣ ਜ਼ੌਰੀ), ਪੋਲੈਂਡ)
ਮੌਤ17 ਅਗਸਤ 1969(1969-08-17) (ਉਮਰ 81)
ਬਰਕਲੇ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ
ਰਾਸ਼ਟਰੀਅਤਾਜਰਮਨੀ
ਅਲਮਾ ਮਾਤਰਬਰੇਸਲੌ ਯੂਨੀਵਰਸਿਟੀ
ਫਰੈਂਕਫਰਟ ਯੂਨੀਵਰਸਿਟੀ
ਲਈ ਪ੍ਰਸਿੱਧStern–Gerlach experiment
Spin quantization
Molecular ray method
Stern–Volmer relationship
ਪੁਰਸਕਾਰਫਿਜ਼ਿਕਸ ਵਿੱਚ ਨੋਬਲ ਪੁਰਸਕਾਰ (1943)
ਵਿਗਿਆਨਕ ਕਰੀਅਰ
ਖੇਤਰਫਿਜ਼ਿਕਸ
ਅਦਾਰੇਰੋਸਟੌਕ ਯੂਨੀਵਰਸਿਟੀ
ਹੈਮਬਰਗ ਯੂਨੀਵਰਸਿਟੀ
ਕਾਰਨੇਗੀ ਟੈਕਨਾਲੋਜੀ ਇੰਸਟੀਚਿਊਟ
ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ

ਔਟੋ ਸਟਰਨ (17 ਫਰਵਰੀ 1888 – 17 ਅਗਸਤ 1969) ਇੱਕ ਜਰਮਨ ਭੌਤਿਕ ਵਿਗਿਆਨੀ ਅਤੇ ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਜੇਤੂ ਸੀ।  ਉਹ ਨੋਬਲ ਪੁਰਸਕਾਰ ਲਈ ਸਭ ਤੋਂ ਵੱਧ ਵਾਰ ਨਾਮਜ਼ਦ ਹੋਏ ਵਿਅਕਤੀਆਂ ਵਿੱਚੋਂ ਦੂਜੇ ਸਥਾਨ ਤੇ ਸੀ। ਉਹ 1925-1945 ਦੇ ਦੌਰਾਨ 82  ਵਾਰ ਨਾਮਜ਼ਦ ਕੀਤਾ  ਗਿਆ। (ਪਹਿਲਾ ਸਥਾਨ ਆਰਨੋਲਡ ਸੋਮਰਫੇਲਡ ਦਾ ਸੀ ਜਿਸਦੀ ਨਾਮਜ਼ਦਗੀ 84 ਵਾਰ ਹੋਈ ਸੀ।) ਅਖੀਰ 1943 ਵਿੱਚ ਉਸਦੀ ਜਿੱਤ ਹੋਈ।

ਜੀਵਨੀ

[ਸੋਧੋ]

ਸਟਰਨ ਦਾ ਜਨਮ ਵਿੱਚ ਇੱਕ ਯਹੂਦੀ ਪਰਿਵਾਰ ਨੂੰ (ਪਿਤਾ ਓਸਕਾਰ ਸਟਰਨ ਅਤੇ ਮਾਤਾ ਯੂਜੀਨਿਆ ਪਹਿਲਾਂ ਰੋਜੈਨਥਲ) ਜਰਮਨ ਸਾਮਰਾਜ ਦੀ ਪਰੂਸ਼ੀਆ ਬਾਦਸ਼ਾਹਤ (ਹੁਣ ਪੋਲੈਂਡ ਵਿੱਚ) ਦੇ ਵੱਡੇ ਸਾਏਲੀਜ ਵਿੱਚ ਸੋਹਰੌ (ਹੁਣ ਜ਼ੌਰੀ) ਵਿੱਚ ਹੋਇਆ ਸੀ। ਉਸ ਨੇ ਲੋਅਰ ਸਾਏਲੀਜ ਵਿੱਚ ਬਰੇਸਲੌ ਹੁਣ ਰਾਕਲੇ ਵਿੱਚ ਪੜ੍ਹਾਈ ਕੀਤੀ।[ਹਵਾਲਾ ਲੋੜੀਂਦਾ]

ਸਟਰਨ ਨੇ ਆਪਣੀ ਪੜ੍ਹਾਈ ਬਰੇਸਲੌ ਯੂਨੀਵਰਸਿਟੀ ਤੋਂ 1912 ਵਿੱਚ ਭੌਤਿਕ ਕੈਮਿਸਟਰੀ ਵਿੱਚ ਡਾਕਟਰ ਦੀ ਡਿਗਰੀ ਨਾਲ ਪੂਰੀ ਕੀਤੀ। ਫਿਰ ਉਸ ਨੇ ਐਲਬਰਟ ਆਇਨਸਟਾਈਨ ਦੀ ਅਗਵਾਈ 'ਚ ਚਾਰਲਸ ਯੂਨੀਵਰਸਿਟੀ ਪਰਾਗ ਅਤੇ ਬਾਅਦ ਵਿੱਚ ਈਟੀਐਚ ਜ਼ੁਰੀ ਗਿਆ। ਸਟਰਨ ਨੇ 1915 ਅਤੇ 1921 ਵਿੱਚ ਫਰੈਂਕਫਰਟ ਯੂਨੀਵਰਸਿਟੀ ਤੋਂ ਮੈਰਿਟ ਪ੍ਰਾਪਤ ਕੀਤੀ ਅਤੇ ਰੋਸਟੌਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਗਿਆ, ਜਿਸ ਨੂੰ ਉਸ ਨੇ 1923 ਵਿੱਚ ਹੈਮਬਰਗ ਯੂਨੀਵਰਸਿਟੀ ਵਿਖੇ ਨਵੀਂ ਸਥਾਪਤ Institut für Physikalische Chemie  ਵਿੱਚ ਕੰਮ ਕਰਨ ਲਈ ਛੱਡ ਦਿੱਤਾ।.

ਹੈਮਬਰਗ ਯੂਨੀਵਰਸਿਟੀ ਦੇ ਫਿਜ਼ਿਕਸ ਇੰਸਟੀਚਿਊਟ ਵਿੱਚ ਸਟਰਨ ਦੇ ਕਾਰਜਕਾਲ ਦੀ ਯਾਦ ਵਿੱਚ ਕੰਧ ਤੇ ਲੱਗੀ ਤਖ਼ਤੀ।

ਹੈਮਬਰਗ ਯੂਨੀਵਰਸਿਟੀ ਤੋਂ 1933 ਵਿੱਚ ਨਾਜ਼ੀਆਂ ਵਲੋਂ ਸੱਤਾ ਤੇ ਕਬਜ਼ਾ ਕਰ ਲੈਣ ਕਰਕੇ, ਅਸਤੀਫ਼ੇ ਦੇ ਬਾਅਦ, ਉਹ ਕਾਰਨੇਗੀ ਟੈਕਨਾਲੋਜੀ ਇੰਸਟੀਚਿਊਟ ਵਿਖੇ ਫਿਜ਼ਿਕਸ ਦਾ ਪ੍ਰੋਫੈਸਰ ਬਣ ਗਿਆ ਅਤੇ ਬਾਅਦ ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪ੍ਰੋਫੈਸਰ ਐਮੀਰੇਟਸ ਬਣ ਗਿਆ।

ਇਹ ਵੀ ਵੇਖੋ

[ਸੋਧੋ]
  • List of German inventors and discoverers

ਹਵਾਲੇ

[ਸੋਧੋ]

ਸਰੋਤ

[ਸੋਧੋ]
  • Horst Schmidt-Böcking and Karin Reich: Otto Stern. Physiker Querdenker, Nobelpreisträger. Societäts-Verlag, Frankfurt am Main 2011, ISBN 978-3-942921-23-7.
  • J.P. Toennies, H. Schmidt-Böcking, B. Friedrich3, and J.C.A. Lower (2011). Otto Stern (1888–1969): The founding father of experimental atomic physics. Annalen der Physik, 523, 1045–1070. arXiv:1109.4864

ਬਾਹਰੀ ਲਿੰਕ

[ਸੋਧੋ]