ਕਣਕ ਦੀ ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਣਕ ਦੇ ਗੁੰਨ੍ਹੇ ਹੋਏ ਆਟੇ ਦੀ ਤਵੇ/ਤਵੀ ਦੇ ਸੇਕ ਤੇ ਬਣਾਈ ਗੋਲ ਟਿੱਕੀ ਨੂੰ ਕਣਕ ਦੀ ਰੋਟੀ ਕਹਿੰਦੇ ਹਨ। ਕਣਕ ਪੰਜਾਬ ਦੀ ਮੁੱਖ ਫਸਲ ਹੈ। ਸਭ ਤੋਂ ਜ਼ਿਆਦਾ ਕਣਕ ਰੋਟੀ ਦੇ ਰੂਪ ਵਿਚ ਖਾਧੀ ਜਾਂਦੀ ਹੈ। ਰੋਟੀ ਨੂੰ ਚਪਾਤੀ ਵੀ ਕਹਿੰਦੇ ਹਨ। ਫੁਲਕਾ ਵੀ ਕਹਿੰਦੇ ਹਨ। ਪਰਸ਼ਾਦਾ ਵੀ ਕਹਿੰਦੇ ਹਨ। ਕਣਕ ਦੀ ਰੋਟੀ ਰੋਜ਼ ਖਾਧੀ ਜਾਂਦੀ ਹੈ। ਸਵੇਰੇ ਸ਼ਾਮ ਖਾਧੀ ਜਾਂਦੀ ਹੈ। ਪੰਜਾਬੀ ਜਿਨ੍ਹਾ ਚਿਰ ਤਕ ਕਣਕ ਦੀ ਰੋਟੀ ਨਾ ਖਾ ਲੈਣ, ਉਨ੍ਹਾਂ ਦੀ ਤ੍ਰਿਪਤੀ ਨਹੀਂ ਹੁੰਦੀ।ਸੰਤੁਸ਼ਟੀ ਨਹੀਂ ਹੁੰਦੀ। ਸਬਰ ਨਹੀਂ ਆਉਂਦਾ। ਕਣਕ ਦੀ ਰੋਟੀ ਹਰ ਦਾਲ, ਸਬਜ਼ੀ, ਸਾਗ, ਮੀਟ ਆਦਿ ਨਾਲ ਖਾਧੀ ਜਾਂਦੀ ਹੈ। ਰੋਟੀ ਖਾਤਰ ਤਾਂ ਲੋਕਾਂ ਨੂੰ ਭਾਂਤ-ਭਾਂਤ ਦੇ ਪਾਪੜ ਵੇਲਣੇ ਪੈਂਦੇ ਹਨ। ਕਣਕ ਦੇ ਆਟੇ ਨੂੰ ਵੇਸਣ ਵਿਚ ਮਿਲਾ ਕੇ ਵੇਸਣੀ ਰੋਟੀ ਪਕਾਈ ਜਾਂਦੀ ਹੈ। ਕਣਕ ਦੇ ਆਟੇ ਨੂੰ ਮੱਕੀ ਦੇ ਆਟੇ ਵਿਚ ਮਿਲਾ ਕੇ ਮਿੱਸੀ ਰੋਟੀ ਪਕਾਈ ਜਾਂਦੀ ਹੈ।

ਰੋਟੀ ਬਣਾਉਣ ਲਈ ਪਹਿਲਾਂ ਆਟਾ ਗੁੰਨ੍ਹਿਆ ਜਾਂਦਾ ਹੈ। ਫੇਰ ਆਟੇ ਦੇ ਪੇੜੇ ਬਣਾ ਕੇ ਪਲੇਥਣ ਲਾ ਕੇ ਪੇੜੇ ਨੂੰ ਚਕਲੇ ਵੇਲਣੇ ਤੇ ਗੋਲ ਵੇਲ੍ਹ ਕੇ ਰੋਟੀ ਨੂੰ ਪੱਕਣ ਲਈ ਤਵੇ/ਤਵੀ ਉੱਪਰ ਪਾ ਦਿੱਤਾ ਜਾਂਦਾ ਹੈ। ਅੱਗ ਦੇ ਸੇਕ ਨਾਲ ਰੋਟੀ ਤਿਆਰ ਹੋ ਜਾਂਦੀ ਹੈ। ਫੇਰ ਰੋਟੀ ਨੂੰ ਚੁੱਲ੍ਹੇ ਦੀ ਵੱਟ ਨਾਲ ਲਾ ਕੇ ਰਾੜ੍ਹ ਲਿਆ ਜਾਂਦਾ ਹੈ। ਅੱਜ ਵੀ ਸਭ ਤੋਂ ਜ਼ਿਆਦਾ ਰੋਟੀ ਕਣਕ ਦੀ ਹੀ ਖਾਧੀ ਜਾਂਦੀ ਹੈ।[1]

        (ਸਮਾਜ ਵੀਕਲੀ)

ਇੱਕ ਅੰਸ਼ ਗਲੂਟਨ ਹੈ ਨਾਮ ਜੀਹਦਾ,

ਬਾਕੀ ਅੰਨਾ ਤੋਂ ਵੱਧ ਇਹਦੇ ਵਿੱਚ ਹੈ ਜੀ।

ਸੌਖੀ ਭਾਸ਼ਾ ਦੇ ਵਿੱਚ ਜੇਕਰ ਗੱਲ ਕਰੀਏ,

ਰਬੜ ਵਰਗੀ ਬਣਾਉਂਦਾ ਜੋ ਖਿੱਚ ਹੈ ਜੀ।

ਭੈੜੀ ਸਭ ਤੋਂ ਇਹਦੀ ਜੋ ਪ੍ਰਤੀਕਿਰਿਆ,

ਇੱਛਾ ਭੁੱਖ ਤੋਂ ਜਿਆਦਾ ਜਗਾ ਦਿੰਦੀ।

ਘੜਾਮੇਂ ਵਾਲ਼ਿਆ ਰੋਮੀਆਂ ਲੋੜ ਜਿੰਨੀ,

ਉਹਤੋਂ ਵੱਧ ਖੁਰਾਕ ਛਕਾ ਦਿੰਦੀ।

ਨਤੀਜੇ ਵਜੋਂ ਵਾਧੂ ਦੀਆਂ ਕੈਲੋਰੀਆਂ,

ਬੰਦਾ ਵਿੱਚ ਸਰੀਰ ਦੇ ਪਾਈ ਜਾਂਦਾ।

ਢਿੱਡ, ਵੱਖੀਆਂ, ਪੱਟਾਂ ਤੇ ਡੌਲ਼ਿਆਂ ਤੋਂ,

ਮਾਸ ਥੈਲੇ ਦੇ ਵਾਂਗ ਲਮਕਾਈ ਜਾਂਦਾ।

ਮੋਟਾਪੇ ਕਰਕੇ ਲਹੂ ਦਾ ਗੇੜ ਦਬਦਾ,

ਬੀ.ਪੀ., ਸ਼ੂਗਰ ਜਿਹੀਆਂ ਹੋਣ ਅਲਾਮਤਾਂ ਜੀ।

ਐਸੀਡਿਟੀ, ਅਫ਼ਾਰਾ ਤੇ ਗੈਸ, ਸੁਸਤੀ,

ਆਈਆਂ ਆਮ ਹੀ ਰਹਿੰਦੀਆਂ ਸ਼ਾਮਤਾਂ ਜੀ।

ਮੁੱਕਦੀ ਗੱਲ ਜੇ ਰੂਹ ਹੈ ਖਿੜੀ ਰੱਖਣੀ,

ਨਾਲ਼ੇ ਦੇਹੀ ਤੂੰਬੀ ਦੇ ਵਾਂਗੂੰ ਟਣਕਦੀ ਜੀ।

ਕੰਮ ਔਖਾ ਜਰੂਰ ਪਰ ਅਸੰਭਵ ਨਹੀਂਓ,

‘ਕੇਰਾਂ ਛੱਡ ਕੇ ਵੇਖੋ ਰੋਟੀ ਕਣਕ ਦੀ ਜੀ

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.