ਕਦਮਾਂ ਦਾ ਮੇਲਾ
ਦਿੱਖ
ਕਦਮਾਂ ਦਾ ਮੇਲਾ ਪੀਰ ਸਖੀ ਸਰਵਰ ਨਾਲ ਸੰਬੰਧਿਤ ਇੱਕ ਮੇਲਾ ਹੈ ਅਤੇ ਇਹ ਲਾਹੌਰ ਵਿੱਚ ਅਨਾਰਕਲੀ ਬਜ਼ਾਰ ਦੇ ਨੇੜੇ ਸਖੀ ਸਰਵਰ ਦੀ ਮਜ਼ਾਰ ਉੱਤੇ ਮਨਾਇਆ ਜਾਂਦਾ ਹੈ। ਇਹ ਫੱਗਣ ਦੇ ਚਾਨਣੇ ਪੱਖ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ।[1] ਮੰਨਿਆ ਜਾਂਦਾ ਹੈ ਕਿ ਸਖੀ ਸਰਵਰ ਛੋਟੇ ਬੱਚਿਆਂ ਉੱਤੇ ਬਖਸ਼ਿਸ਼ ਕਰਦਾ ਹੈ, ਇਸ ਲਈ ਇਸ ਮੇਲੇ ਵਿੱਚ ਬੱਚਿਆਂ ਦੀ ਬਹੁਤ ਸ਼ਮੂਲੀਅਤ ਹੁੰਦੀ ਹੈ।
ਸਖੀ ਸਰਵਰ ਸੰਬੰਧਿਤ ਹੋਰ ਮੇਲੇ
[ਸੋਧੋ]- ਡੇਰਾ ਗਾਜ਼ੀ ਵਿਖੇ ਵੀ ਫੱਗਣ ਦੇ ਚਾਨਣੇ ਪੱਖ ਦੇ ਪਹਿਲੇ ਸੋਮਵਾਰ ਨੂੰ ਭਾਰੀ ਮੇਲਾ ਲਗਦਾ ਹੈ ਅਤੇ ਇਸਨੂੰ ਵੀ ਕਦਮਾਂ ਦਾ ਮੇਲਾ ਕਿਹਾ ਜਾਂਦਾ ਹੈ।
- ਕਾਂਗੜੇ ਵਿੱਚ ਵੀ ਕਦਮ ਸ਼ਰੀਫ ਦਾ ਮੇਲਾ ਲਗਦਾ ਹੈ।[1]