ਕਨਿਕਾ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਨਿਕਾ ਬੈਨਰਜੀ
কণিকা বন্দ্যোপাধ্যায়
ਤਸਵੀਰ:Kanika Banerjee - from Commons.png
ਕਨਿਕਾ ਬੈਨਰਜੀ
ਜਨਮਅਨੀਮਾ ਮੁਖਰਜੀ

(1924-10-12)ਅਕਤੂਬਰ 12, 1924
ਸੋਨਾਮੁਖੀ, ਜ਼ਿਲਾ ਬੰਕੁਰਾ, ਬੰਗਾਲ, ਬਰਤਾਨਵੀ ਭਾਰਤ
ਮੌਤਅਪ੍ਰੈਲ 5, 2000(2000-04-05) (ਉਮਰ 75)
ਕਲਕੱਤਾ, ਪੱਛਮੀ ਬੰਗਾਲ, ਭਾਰਤ
ਰਾਸ਼ਟਰੀਅਤਾਭਾਰਤ
ਹੋਰ ਨਾਂਮMohar
ਪੇਸ਼ਾvocalist
ਸਰਗਰਮੀ ਦੇ ਸਾਲ1943–2000
ਪ੍ਰਸਿੱਧੀ ਰਬਿੰਦਰ ਸੰਗੀਤ  ਗਾਇਕ

ਕਨਿਕਾ ਬੈਨਰਜੀ (ਅਕਤੂਬਰ 12, 1924 – ਅਪ੍ਰੈਲ 5, 2000) ਇੱਕ ਭਾਰਤੀ ਰਬਿੰਦਰ ਸੰਗੀਤ ਦੀ  ਗਾਇਕ ਹੈ।

ਜੀਵਨ[ਸੋਧੋ]

ਕਨਿਕਾ ਦਾ ਜਨਮ 12 ਅਕਤੂਬਰ 1924 ਵਿੱਚ ਸੋਨਾਮੁਖੀ, ਜ਼ਿਲਾ ਬੰਕੁਰਾ, ਬੰਗਾਲ, ਬਰਤਾਨਵੀ ਭਾਰਤ ਹੋਇਆ। ਇਸਨੇ ਵਿਸ਼ਵ ਭਾਰਤੀ ਯੂਨੀਵਰਸਿਟੀ, ਸ਼ਾਂਤੀ ਨਿਕੇਤਨ ਪੱਛਮ ਬੰਗਾਲ ਵਿਚ ਦਾਖਲਾ ਲਿਆ। ਇਸਨੇ ਸ਼ਾਂਤੀ ਨਿਕੇਤਨ ਵਿੱਚ ਕਲਾਸੀਕਲ ਅਤੇ ਰਬਿੰਦਰ ਸੰਗੀਤ ਦੋਵੇਂ ਸਿੱਖੇ। ਸ਼ਾਂਤੀ ਨਿਕੇਤਨ ਇੱਕ ਆਸ਼ਰਮ ਦੇ ਤੌਰ 'ਤੇ ਸੀ। ਕਿਸਮਤ ਨਾਲ ਇਸਨੇ ਆਪਣਾ ਸੰਗੀਤ ਰਬਿੰਦਰ ਨਾਥ ਟੇਗੋਰ ਤੋਂ ਸਿੱਖਿਆ। ਟੈਗੋਰ ਨੇ ਹੀ ਇਸਦਾ ਨਾਮ, ਅਨੀਮਾ ਤੋਂ ਕਨਿਕਾ ਰੱਖਿਆ ਅਤੇ ਇਸਦੀ ਕਿਵਿਤਾਵਾਂ ਦੀ ਕਿਤਾਬ ਦਾ ਨਾਮ ਵੀ ਇਸ ਨਾਮ ਤੋਂ ਰੱਖਿਆ। ਇਸਦੇ ਹੋਰ ਗੁਰੂ ਦੇਨਿੰਦਰਾ ਨਾਥ ਟੈਗੋਰ, ਇੰਦਰਾ ਦੇਵੀ ਚੌਧਰਾਨੀ ਅਤੇ ਸ਼ਾਂਤੀ ਦੇਵੀ ਘੋਸ਼ ਸਨ। ਇਸ ਨੇ ਇੱਕ ਰਬਿੰਦਰ ਨਾਥ ਦੁਆਰਾ ਨਿਰਦੇਸ਼ਿਤ ਕੀਤੇ ਡਾਂਸ ਡਰਾਮਾ ਵਿੱਚ ਵੀ ਕੰਮ ਕੀਤਾ।

ਕੈਰੀਅਰ[ਸੋਧੋ]

ਕਨਿਕਾ ਨੇ ਸੰਗੀਤ ਸਿਖਾਉਣ ਲਈ ਇੱਕ ਸੰਗੀਤ ਭਵਨ ਵਿੱਚ ਨੌਕਰੀ ਕੀਤੀ ਅਤੇ ਇਸ ਸਮੇਂ ਦੌਰਾਨ ਹਿ ਇਹ ਵਿਭਾਗ ਦੀ ਮੁਖੀ ਬਣ ਗਈ। ਇਸਨੇ ਵਿਸ਼ਵਾ ਭਾਰਤੀ ਦੇ ਪ੍ਰੋਫੈਸਰ ਲਈ ਪੈਨਸ਼ਨ ਦਾ ਪ੍ਰਬੰਧ ਕੀਤਾ।

ਹਵਾਲੇ[ਸੋਧੋ]