ਵਿਸ਼ਵ ਭਾਰਤੀ ਯੂਨੀਵਰਸਿਟੀ
ਵਿਸ਼ਵ ਭਾਰਤੀ ਯੂਨੀਵਰਸਿਟੀ | |
---|---|
বিশ্বভারতী বিশ্ববিদ্যালয় | |
100px | |
ਮਾਟੋ | ਯਤਰ ਵਿਸ਼ਵਮ ਭਵਤਏਕਨੀਦਮ |
ਮਾਟੋ ਪੰਜਾਬੀ ਵਿੱਚ | ਜਿੱਥੇ ਸੰਸਾਰ ਸਾਰੇ ਦਾ ਘਰ ਹੋਵੇ ਇੱਕੋ ਆਲ੍ਹਣੇ ਵਿੱਚ |
ਸਥਾਪਨਾ | 1939 |
ਕਿਸਮ | ਕੇਂਦਰੀ ਸਰਕਾਰ ਦੇ ਖਰਚ ਨਾਲ ਚਲਦੀ ਖੁਦਮੁਖਤਿਆਰ ਯੂਨੀਵਰਸਿਟੀ |
ਚਾਂਸਲਰ | ਮਨਮੋਹਨ ਸਿੰਘ |
ਵਾਈਸ-ਚਾਂਸਲਰ | ਸੁਸ਼ਾਂਤਾ ਦੱਤਾਗੁਪਤਾ |
ਵਿੱਦਿਅਕ ਅਮਲਾ | 515 |
ਵਿਦਿਆਰਥੀ | 6500 |
ਟਿਕਾਣਾ | ਸ਼ਾਂਤੀਨਿਕੇਤਨ, ਪੱਛਮੀ ਬੰਗਾਲ, ਭਾਰਤ |
ਕੈਂਪਸ | ਦਿਹਾਤੀ |
ਮਾਨਤਾਵਾਂ | ਯੂ.ਜੀ.ਸੀ. |
ਵੈੱਬਸਾਈਟ | http://www.visva-bharati.ac.in |
ਵਿਸ਼ਵ ਭਾਰਤੀ ਯੂਨੀਵਰਸਿਟੀ (ਬੰਗਾਲੀ: বিশ্বভারতী বিশ্ববিদ্যালয়) ਸ਼ਾਂਤੀਨਿਕੇਤਨ, ਪੱਛਮੀ ਬੰਗਾਲ ਭਾਰਤ ਸਰਕਾਰ ਦੇ ਖਰਚ ਨਾਲ ਚਲਦੀ ਖੁਦਮੁਖਤਿਆਰ ਯੂਨੀਵਰਸਿਟੀ ਹੈ। ਇਸਦੀ ਸਥਾਪਨਾ ਰਾਬਿੰਦਰਨਾਥ ਟੈਗੋਰ ਨੇ ਪੱਛਮੀ ਬੰਗਾਲ ਦੇ ਸ਼ਹਿਰ ਸ਼ਾਂਤੀਨਿਕੇਤਨ ਵਿੱਚ 1921 ਵਿੱਚ ਕੀਤੀ ਗਈ ਸੀ। ਉਸੇ ਨੇ ਇਸ ਨੂੰ ਵਿਸ਼ਵ ਭਾਰਤੀ ਕਿਹਾ ਸੀ, ਯਾਨੀ ਭਾਰਤ ਨਾਲ ਵਿਸ਼ਵ ਦੀ ਮਿਲਣੀ। ਸ਼ੁਰੂਆਤੀ ਸਾਲਾਂ ਦੌਰਾਨ ਟੈਗੋਰ ਨੂੰ, ਸ਼ਬਦ ਯੂਨੀਵਰਸਿਟੀ ਨਾਲ ਚਿੜ ਸੀ ਕਿਉਂਕਿ ਇਸਦੀ ਗੁੰਜਾਇਸ਼ ਵਿਸ਼ਵ ਭਾਰਤੀ ਨਾਲੋਂ ਘੱਟ ਹੁੰਦੀ ਹੈ। ਆਜ਼ਾਦੀ ਤੋਂ ਬਾਅਦ, 1951 ਵਿੱਚ ਇਸ ਸੰਸਥਾ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ ਅਤੇ ਇਸਦਾ ਦਾ ਨਾਮ ਵਿਸ਼ਵ ਭਾਰਤੀ ਯੂਨੀਵਰਸਿਟੀ ਰੱਖਿਆ ਗਿਆ ਸੀ। ਰੋਜ਼ਾਨਾ ਅੰਗਰੇਜ਼ੀ ਅਖਬਾਰ, ਦ ਨੇਸ਼ਨ (ਥਾਈਲੈਂਡ) ਨੇ ਲਿਖਿਆ ਹੈ,"ਉਸ ਨੇ 1913 ਵਿੱਚ ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ ਪ੍ਰਾਪਤ ਕੀਤੀ ਰਕਮ ਨੂੰ ਇਸਤੇਮਾਲ ਕਰਕੇ, ਸਕੂਲ ਦਾ ਵਿਸਤਾਰ ਕੀਤਾ ਗਿਆ ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਨਾਮ ਰੱਖਿਆ ਗਿਆ ਸੀ। ਇਹ ਉਚੇਰੀ ਸਿੱਖਿਆ ਦੇ ਭਾਰਤ ਦੇ ਸਭ ਤੋਂ ਨਾਮਵਰ ਸਥਾਨਾਂ ਵਿੱਚੋਂ ਇੱਕ ਬਣ ਗਿਆ ਅਤੇ ਇਸਦੀ ਇਲਿਊਮਨੀ ਸੂਚੀ ਵਿੱਚ ਹੋਰਨਾਂ ਦੇ ਇਲਾਵਾ ਨੋਬਲ ਪੁਰਸਕਾਰ-ਜੇਤੂ ਅਰਥਸ਼ਾਸਤਰੀ ਅਮ੍ਰਤਿਆ ਸੇਨ, ਗਲੋਬਲੀ ਨਾਮਵਰ ਫ਼ਿਲਮਸਾਜ਼ ਸਤਿਆਜੀਤ ਰੇ ਅਤੇ ਦੇਸ਼ ਦੇ ਮੋਹਰੀ ਕਲਾ ਇਤਿਹਾਸਕਾਰ ਆਰ ਸਿਵਾ ਕੁਮਾਰ ਵੀ ਸ਼ਾਮਲ ਹਨ।"[1]
ਉਦੇਸ਼[ਸੋਧੋ]
- ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਸੱਚ ਦੇ ਵੱਖ ਵੱਖ ਰੂਪਾਂ ਦੀ ਪ੍ਰਾਪਤੀ ਲਈ ਮਨੁੱਖ ਮਨ ਦਾ ਅਧਿਐਨ ਕਰਨਾ।
- ਪ੍ਰਾਚੀਨ ਸੰਸਕ੍ਰਿਤੀ ਵਿੱਚ ਰਖਿਆ ਹੋਇਆ ਆਧਾਰਭੂਤ ਏਕਤਾ ਦੇ ਅਧਿਐਨ ਅਤੇ ਜਾਂਚ ਦੁਆਰਾ ਉਨ੍ਹਾਂ ਵਿੱਚ ਪਰਸਪਰ ਗੂੜ੍ਹਾ ਸੰਬੰਧ ਸਥਾਪਤ ਕਰਨਾ।
- ਏਸ਼ੀਆ ਵਿੱਚ ਵਿਆਪਤ ਜੀਵਨ ਦੇ ਪ੍ਰਤੀ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਦੇ ਆਧਾਰ ਤੇ ਪੱਛਮ ਦੇ ਦੇਸ਼ਾਂ ਨਾਲ ਸੰਪਰਕ ਵਧਾਉਣਾ।
- ਪੂਰਬ ਅਤੇ ਪੱਛਮ ਵਿੱਚ ਨਜ਼ਦੀਕ ਸੰਪਰਕ ਸਥਾਪਤ ਕਰ ਸੰਸਾਰ ਸ਼ਾਂਤੀ ਦੀਆਂ ਸੰਭਾਵਨਾਵਾਂ ਨੂੰ ਵਿਚਾਰਾਂ ਦੇ ਆਜਾਦ ਲੈਣ-ਦੇਣ ਦੁਆਰਾ ਦ੍ਰਿੜ ਬਣਾਉਣਾ।
- ਇਨ੍ਹਾਂ ਆਦਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਂਤੀ ਨਿਕੇਤਨ ਵਿੱਚ ਇੱਕ ਅਜਿਹੇ ਸੰਸਕ੍ਰਿਤਕ ਕੇਂਦਰ ਦੀ ਸਥਾਪਨਾ ਕਰਨਾ ਜਿੱਥੇ ਧਰਮ, ਸਾਹਿਤ, ਇਤਹਾਸ, ਵਿਗਿਆਨ ਅਤੇ ਹਿੰਦੂ, ਬੋਧੀ, ਜੈਨ, ਮੁਸਲਮਾਨ, ਸਿੱਖ, ਈਸਾਈ ਅਤੇ ਹੋਰ ਸਭਿਅਤਾਵਾਂ ਦੀ ਕਲਾ ਦਾ ਅਧਿਐਨ ਅਤੇ ਉਨ੍ਹਾਂ ਵਿੱਚ ਸ਼ੋਧਕਾਰਜ, ਪੱਛਮੀ ਸੰਸਕ੍ਰਿਤੀ ਦੇ ਨਾਲ, ਆਤਮਕ ਵਿਕਾਸ ਦੇ ਅਨੁਕੂਲ ਸਾਦਗੀ ਦੇ ਮਾਹੌਲ ਵਿੱਚ ਕੀਤਾ ਜਾਵੇ।