ਕਨ੍ਹਈਆ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਨ੍ਹਈਆ ਕੁਮਾਰ
Kanhaiya Kumar.jpg
ਮਈ 2016 ਨੂੰ ਕਨ੍ਹਈਆ ਕੁਮਾਰ ਕੇਰਲ ਵਿੱਚ
ਮੂਲ ਨਾਮकन्हैया कुमार
ਜਨਮਜਨਵਰੀ 1987
ਬੇਗੂਸਰਾਏ, ਬਿਹਾਰ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਜੇ.ਐਨ.ਯੂ ਵਿਖੇ ਅਫਰੀਕਨ ਸਟੱਡੀਜ਼ ਵਿੱਚ ਪੀਐਚ.ਡੀ.
ਪੇਸ਼ਾਵਿਦਿਆਰਥੀ ਆਗੂ
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ

ਕਨ੍ਹਈਆ ਕੁਮਾਰ (ਹਿੰਦੀ- कन्हैया कुमार)  ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ਼), ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਵਿਦਿਆਰਥੀ ਵਿੰਗ ਦਾ ਆਗੂ ਹੈ। ਉਹ 2015 ਵਿੱਚ ਜੇ.ਐਨ.ਯੂ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ। ਫ਼ਰਵਰੀ 2016 ਵਿੱਚ ਉਸਨੂੰ ਕੁਝ ਵਿਦਿਆਰਥੀਆਂ ਵਲੋਂ ਇੱਕ ਕਸ਼ਮੀਰੀ ਵੱਖਵਾਦੀ, ਮੁਹੰਮਦ ਅਫਜ਼ਲ ਗੁਰੂ ਨੂੰ  2001 ਵਿੱਚ  ਭਾਰਤੀ ਸੰਸਦ ਤੇ ਹਮਲੇ ਦੇ ਦੋਸ਼ ਤਹਿਤ 2013 ਵਿੱਚ ਫਾਂਸੀ ਤੇ ਲਟਕਾਏ ਜਾਣ ਦੇ ਵਿਰੁੱਧ ਇੱਕ ਰੈਲੀ ਦਾ ਆਯੋਜਨ ਕਰਨ ਦੇ ਬਾਅਦ ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।[1] ਇਸ ਦੇ ਤਿੰਨ ਸਾਲ ਬਾਅਦ ਦੇਸ਼ ਧਰੋਹ ਦੇ ਇਸ ਮਾਮਲੇ ’ਚ ਦੋਸ਼ਪੱਤਰ ਦਾਇਰ ਕੀਤਾ ਗਿਆ।ਕਨ੍ਹੱਈਆ ਕੁਮਾਰ ਨੇ ਕਿਹਾ, ‘ਦੋਸ਼ ਪੱਤਰ ਸਿਆਸਤ ਤੋਂ ਪ੍ਰੇਰਿਤ ਹਨ। ਪਰ ਅਸੀਂ ਚਾਹੁੰਦੇ ਹਾਂ ਕਿ ਇਸ ਕੇਸ ’ਚ ਦੋਸ਼ ਆਇਦ ਹੋਣ ਅਤੇ ਤੇਜ਼ੀ ਨਾਲ ਅਦਾਲਤੀ ਕਾਰਵਾਈ ਚਲਾਈ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ।[2][3]

ਸ਼ੁਰੂਆਤੀ ਜੀਵਨ ਅਤੇ ਸਿਆਸੀ ਕੈਰੀਅਰ[ਸੋਧੋ]

ਕਨ੍ਹਈਆ ਕੁਮਾਰ ਦਾ ਜਨਮ ਬਿਹਾਰ, ਭਾਰਤ ਵਿੱਚ ਬੇਗੂਸਰਾਏ ਜ਼ਿਲੇ ਦੇ ਇੱਕ ਪਿੰਡ, ਜਿਸ ਨੂੰ ਬਿਹਾਤ ਬੁਲਾਇਆ ਜਾਂਦਾ ਹੈ, ਵਿੱਚ ਹੋਇਆ। ਇਹ ਪਿੰਡ ਤੇਗੜਾ ਵਿਧਾਨ ਸਭਾ ਹਲਕੇ, ਜੋ ਕਿ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਇੱਕ ਗੜ੍ਹ ਹੋਣ ਲਈ ਜਾਣਿਆ ਜਾਂਦਾ ਹੈ, ਦਾ ਹਿੱਸਾ ਹੈ।[4] ਕਨ੍ਹਈਆ ਕੁਮਾਰ ਦਾ ਪਿਤਾ, ਜੈਸ਼ੰਕਰ ਸਿੰਘ, ਅਧਰੰਗ ਪੀੜਤ ਹੈ ਅਤੇ ਕੁਝ ਸਾਲਾਂ ਤੋਂ  ਮੰਜੇ ਤੇ ਪਿਆ ਹੈ. ਉਸ ਦੀ ਮਾਤਾ, ਮੀਨਾ ਦੇਵੀ, ਇੱਕ ਆਂਗਣਵਾੜੀ ਵਰਕਰ ਹੈ। ਉਸ ਨੇ ਇੱਕ ਵੱਡਾ ਭਰਾ  ਨਿੱਜੀ ਖੇਤਰ ਵਿੱਚ ਕੰਮ ਕਰਦਾ ਹੈ।. ਉਸ ਦਾ ਪਰਿਵਾਰ ਰਵਾਇਤੀ ਤੌਰ ਤੇ ਸੀਪੀਆਈ ਸਮਰਥਕ ਰਿਹਾ ਹੈ।[5]

ਫੋਟੋ ਗੈਲਰੀ[ਸੋਧੋ]

ਇਹ ਵੀ ਦੇਖੋ[ਸੋਧੋ]

  • ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦ

ਹਵਾਲੇ[ਸੋਧੋ]