ਕਮਲਾ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਮਲਾ ਫ਼ਿਲਮ 1985 ਦੀ ਇੱਕ ਹਿੰਦੀ ਫ਼ਿਲਮ ਹੈ। ਇਸ ਦਾ ਨਿਰਦੇਸ਼ਕ ਜਗਮੋਹਨ ਮੂੰਧੜਾ ਅਤੇ ਮੁੱਖ ਕਲਾਕਾਰ ਦੀਪਤੀ ਨਵਲ, ਮਾਰਕ ਜ਼ੁਬੇਰ ਅਤੇ ਸ਼ਬਾਨਾ ਆਜ਼ਮੀ ਹਨ। [1] ਇਸ ਦਾ ਸਕਰੀਨ ਪਲੇਅ ਵਿਜੇ ਤਿੰਦੂਲਕਰ ਦੇ ਨਾਟਕ ਕਮਲਾ 'ਤੇ ਆਧਾਰਤ ਹੈ। ਇਸ ਦਾ ਵਿਸ਼ਾ ਔਰਤਾਂ ਦੇ ਵਪਾਰ ਅਤੇ ਪੱਤਰਕਾਰੀ ਦੀ ਭੂਮਿਕਾ ਉੱਤੇ ਕੇਂਦਰਿਤ ਹੈ।

ਪਲਾਟ[ਸੋਧੋ]

ਇਕ ਦਿੱਲੀ ਦਾ ਪੱਤਰਕਾਰ ਜੈ ਸਿੰਘ ਯਾਦਵ (ਮਾਰਕ ਜ਼ੁਬੇਰ) ਮੱਧ ਪ੍ਰਦੇਸ਼ ਵਿੱਚ ਮੌਜੂਦ ਔਰਤਾਂ ਦੇ ਵਪਾਰ ਨੂੰ ਨੰਗਾ ਕਰਨਾ ਚਾਹੁੰਦਾ ਹੈ। ਅਜਿਹਾ ਕਰਨ ਲਈ ਉਹ ਮੱਧ ਪ੍ਰਦੇਸ਼ ਦੇ ਪੇਂਡੂ ਇਲਾਕੇ ਤੋਂ ਭੀਲ ਕਬੀਲੇ ਦੀ ਇਕ ਲੜਕੀ ਕਮਲਾ ਨੂੰ ਖ੍ਰੀਦ ਕੇ ਦਿੱਲੀ ਲੈ ਆਉਂਦਾ ਹੈ ਅਤੇ ਉਸ ਨੂੰ ਔਰਤਾਂ ਦੇ ਵਪਾਰ ਦੇ ਇਕ ਸਬੂਤ ਵਜੋਂ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕਰਦਾ ਹੈ।[2]

ਹਵਾਲੇ[ਸੋਧੋ]