ਸਮੱਗਰੀ 'ਤੇ ਜਾਓ

ਕਰਪਾਲ ਕੌਰ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਰਪਾਲ ਕੌਰ ਸੰਧੂ ਬਰਤਾਨੀਆ ਦੀ ਪਹਿਲੀ ਮਹਿਲਾ ਏਸ਼ੀਅਨ ਪੁਲਿਸ ਅਫਸਰ ਸੀ। ਉਹ 1971 ਤੋਂ 1973 ਤੱਕ ਮੈਟਰੋਪੋਲੀਟਨ ਪੁਲਿਸ ਰਹੀ।

ਇਤਿਹਾਸ

[ਸੋਧੋ]

ਸੰਧੂ ਦਾ ਜਨਮ 1943 ਵਿੱਚ ਜ਼ਾਂਜ਼ੀਬਾਰ ਵਿੱਚ ਹੋਇਆ ਸੀ। ਉਹ 1962 ਵਿੱਚ ਬਰਤਾਨੀਆ ਚਲੀ ਗਈ ਅਤੇ ਐਨਫੀਲਡ ਦੇ ਚੇਜ਼ ਫਾਰਮ ਹਸਪਤਾਲ ਵਿੱਚ ਨਰਸ ਨਿਯੁਕਤ ਹੋ ਗਈ।[1][2] ਉਹ 1 ਫਰਵਰੀ 1971 ਨੂੰ 27 ਸਾਲ ਦੀ ਉਮਰ ਵਿੱਚ ਮੈਟਰੋਪੋਲੀਟਨ ਪੁਲਿਸ ਸੇਵਾ ਵਿੱਚ ਭਰਤੀ ਹੋਈ, ਪਹਿਲਾਂ ਹੌਰਨਸੀ, ਫਿਰ ਵਾਲਥਮਸਟੋ ਅਤੇ ਲੇਟਨ ਵਿੱਚ ਰਹੀ।[3] ਉਸ ਦੀ ਭਰਤੀ ਹੋਣ ਦੀ ਮਿਤੀ ਨੇ ਉਸ ਨੂੰ ਬਰਤਾਨੀਆ ਦੀ ਪਹਿਲੀ ਮਹਿਲਾ ਏਸ਼ੀਅਨ ਪੁਲਿਸ ਅਫਸਰ ਬਣਾ ਦਿੱਤਾ।[2][4][5]

ਸੰਧੂ ਦੀ 4 ਨਵੰਬਰ 1973 ਨੂੰ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਸਦਾ ਪਤੀ ਉਸਦੇ ਪੁਲਿਸ ਅਫਸਰ ਬਣਨ ਨਾਲ ਸਹਿਮਤ ਨਹੀਂ ਸੀ, ਦਾਅਵਾ ਕਰਦਾ ਸੀ ਕਿ ਇਹ ਨਾ ਤਾਂ ਏਸ਼ੀਆਈਆਂ ਲਈ ਅਤੇ ਨਾ ਹੀ ਇਸਤਰੀਆਂ ਲਈ ਮੁਆਫ਼ਕ ਸੀ।[6][7] ਆਖ਼ਰਕਾਰ, ਉਸਦੇ ਪਤੀ ਨੇ ਵਾਲਥਮਸਟੋ ਦੇ ਚੈਮਸਫੋਰਡ ਰੋਡ ਤੇ ਉਸਦੇ ਘਰ ਦੇ ਬਾਹਰ ਉਸ ਤੇ ਹਮਲਾ ਕੀਤਾ।[3] ਤਾਂ ਉਸਨੇ ਉਸਨੂੰ ਗ੍ਰਿਫਤਾਰ ਕਰਨ ਲਈ ਆਪਣੇ ਆਪ ਨੂੰ ਡਿਊਟੀ 'ਤੇ ਬੁਲਾ ਲਿਆ। ਮਾਰਚ 1974 ਵਿੱਚ ਉਸਦੇ ਪਤੀ ਉਸਨੂੰ ਉਸਦੇ ਕਤਲ ਦਾ ਦੋਸ਼ੀ ਪਾਇਆ ਗਿਆ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਮਿਲੀ।[8][9]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Neiyyar, Dil (1 February 2011). "Call to honour an Asian 'pioneer'". BBC News. Retrieved 5 October 2020.
  2. 2.0 2.1 "UK's first Asian female officer remembered by Met Police". BBC News. February 2021. Retrieved 1 February 2021.
  3. 3.0 3.1 Hardy, Clare. "HISTORY: Met Police marks 40th anniversary of first female Asian officer". East London and West Essex Guardian Series. Retrieved 5 October 2020.
  4. Llewellyn, Julia (2012). "Life as an ethnic minority police officer". Daily Telegraph. ISSN 0307-1235. Retrieved 2017-11-05.
  5. Arain, Saima Manzoor (2014-06-22). Women Police Unfurled in Pakistan: Perspective, Status and Prospective. Lulu.com. ISBN 9781312276246.
  6. "UK's first Asian female officer remembered by Met Police". BBC News (in ਅੰਗਰੇਜ਼ੀ (ਬਰਤਾਨਵੀ)). 2021-02-01. Retrieved 2021-09-10.
  7. Sandhu, Parm (2021-06-10). Black and Blue: One Woman's Story of Policing and Prejudice (in ਅੰਗਰੇਜ਼ੀ). Atlantic Books. ISBN 978-1-83895-266-2.
  8. "Remembering the Met's first Asian Police officer PC Karpal Kaur Sandhu 50 years on". MetFed (in ਅੰਗਰੇਜ਼ੀ (ਬਰਤਾਨਵੀ)). 2021-02-03. Retrieved 2021-09-10.[permanent dead link]
  9. "Police Roll of Honour Trust". policememorial.org.uk. Retrieved 2017-11-05.