ਸਮੱਗਰੀ 'ਤੇ ਜਾਓ

ਕਿਰਨ ਬੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰਨ ਬੇਦੀ

ਕਿਰਨ ਬੇਦੀ ਦਾ ਜਨਮ 9 ਜੂਨ 1949 ਨੂੰ ਅੰਮ੍ਰਿਤਸਰ ਵਿਖੇ ਪਿਤਾ ਪ੍ਰਕਾਸ਼ ਪੇਸ਼ਵਾਰੀਆ ਅਤੇ ਮਾਤਾ ਪ੍ਰੇਮ ਪੇਸ਼ਵਰੀਆ ਦੀ ਕੁਖੋ ਹੋਇਆ।ਆਪ ਚਾਰ ਭੈਣਾਂ 'ਚ ਦੁਜੇ ਨੰਬਰ ਦੀ ਬੇਟੀ ਹੈ। ਅੰਮ੍ਰਿਤਸਰ ਦੇ ਸਨਅਤਕਾਰ ਤੇ ਭਲਾਈ ਕਾਰਜਾਂ ’ਚ ਰੁਝੇ ਬ੍ਰਜ ਬੇਦੀ ਨਾਲ ਵਿਆਹੀ ਕਿਰਨ ਇੱਕ ਧੀ ਦੀ ਮਾਂ ਵੀ ਹੈ। ਉਹਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਬੜੇ ਸਲੀਕੇ ਨਾਲ ਚਰਚਾਵਾਂ ਤੋਂ ਦੂਰ ਰੱਖਿਆ ਹੈ। 1999 ’ਚ ਉਹ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਪਿਤਾ ਉਹਦੇ ਨਾਲ ਰਹਿੰਦੇ ਹਨ। ਕਿਰਨ ਬੇਦੀ ਦਾ ਆਪਣੀਆਂ ਭੈਣਾਂ ਸ਼ਸ਼ੀ (ਕੈਨੇਡਾ ’ਚ ਫਿਲਾਸਫੀ ਦੀ ਅਧਿਆਪਕਾ), ਲੰਡਨ ਰਹਿੰਦੀ ਰੀਟਾ ਤੇ ਸਾਂਸ ਫਰਾਂਸਿਸਕੋ ਵਸੀ ਅਨੂ ਨਾਲ ਬੜਾ ਪਿਆਰ ਹੈ।

ਇੱਕ ਕਿਸ਼ੋਰ ਦੇ ਰੂਪ ਵਿੱਚ, ਬੇਦੀ ਨੂੰ 1966 ਵਿੱਚ ਰਾਸ਼ਟਰੀ ਜੂਨੀਅਰ ਟੈਨਿਸ ਚੈਂਪੀਅਨ ਬਣਾਇਆ ਗਿਆ ਸੀ। 1965 ਅਤੇ 1978 ਦੇ ਵਿਚਕਾਰ, ਉਸ ਨੇ ਵੱਖ-ਵੱਖ ਰਾਸ਼ਟਰੀ ਅਤੇ ਰਾਜ ਪੱਧਰੀ ਚੈਂਪੀਅਨਸ਼ਿਪਾਂ ਵਿੱਚ ਕਈ ਖਿਤਾਬ ਜਿੱਤੇ। ਆਈਪੀਐਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੇਦੀ ਨੇ ਦਿੱਲੀ, ਗੋਆ, ਚੰਡੀਗੜ੍ਹ ਅਤੇ ਮਿਜ਼ੋਰਮ ਵਿੱਚ ਸੇਵਾਵਾਂ ਨਿਭਾਈਆਂ। ਉਸ ਨੇ ਆਪਣਾ ਕਰੀਅਰ ਦਿੱਲੀ ਦੇ ਚਾਣਕਿਆਪੁਰੀ ਖੇਤਰ ਵਿੱਚ ਇੱਕ ਸਹਾਇਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਵਜੋਂ ਸ਼ੁਰੂ ਕੀਤਾ, ਅਤੇ 1979 ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਜਿੱਤਿਆ। ਇਸ ਤੋਂ ਬਾਅਦ, ਉਹ ਪੱਛਮੀ ਦਿੱਲੀ ਚਲੀ ਗਈ, ਜਿੱਥੇ ਉਸ ਨੇ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਕਮੀ ਲਿਆਂਦੀ। ਇਸ ਤੋਂ ਬਾਅਦ, ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਵਜੋਂ, ਉਸ ਨੇ ਦਿੱਲੀ ਵਿੱਚ 1982 ਦੀਆਂ ਏਸ਼ੀਅਨ ਖੇਡਾਂ ਅਤੇ ਗੋਆ ਵਿੱਚ ਰਾਸ਼ਟਰਮੰਡਲ ਮੁਖੀਆਂ ਦੀ ਮੀਟਿੰਗ 1983 ਲਈ ਟ੍ਰੈਫਿਕ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਉੱਤਰੀ ਦਿੱਲੀ ਦੀ ਪੁਲਿਸ ਡਿਪਟੀ ਕਮਿਸ਼ਨਰ ਦੇ ਤੌਰ 'ਤੇ, ਉਸ ਨੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ, ਜੋ ਕਿ ਨਵਜਯੋਤੀ ਦਿੱਲੀ ਪੁਲਿਸ ਫਾਊਂਡੇਸ਼ਨ (2007 ਵਿੱਚ ਨਵਜਯੋਤੀ ਇੰਡੀਆ ਫਾਊਂਡੇਸ਼ਨ) ਵਿੱਚ ਵਿਕਸਤ ਹੋਈ।

ਮਈ 1993 ਵਿੱਚ, ਬੇਦੀ ਨੂੰ ਦਿੱਲੀ ਜੇਲ੍ਹਾਂ ਵਿੱਚ ਇੰਸਪੈਕਟਰ ਜਨਰਲ (ਆਈਜੀ) ਵਜੋਂ ਤਾਇਨਾਤ ਕੀਤਾ ਗਿਆ ਸੀ। ਉਸ ਨੇ ਤਿਹਾੜ ਜੇਲ੍ਹ ਵਿੱਚ ਕਈ ਸੁਧਾਰ ਕੀਤੇ ਜਿਸ ਨਾਲ ਉਸ ਨੂੰ 1994 ਵਿੱਚ ਰੈਮਨ ਮੈਗਸੇਸੇ ਅਵਾਰਡ ਮਿਲਿਆ। 2003 ਵਿੱਚ, ਬੇਦੀ ਸੰਯੁਕਤ ਰਾਸ਼ਟਰ ਪੁਲਿਸ ਦੀ ਮੁਖੀ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੰਚਾਲਨ ਵਿਭਾਗ ਵਿੱਚ ਪੁਲਿਸ ਸਲਾਹਕਾਰ ਨਿਯੁਕਤ ਹੋਣ ਵਾਲੀ ਪਹਿਲੀ ਭਾਰਤੀ ਅਤੇ ਪਹਿਲੀ ਔਰਤ ਬਣੀ। ਉਸ ਨੇ 2007 ਵਿੱਚ ਸਮਾਜਿਕ ਸਰਗਰਮੀ ਅਤੇ ਲੇਖਣੀ 'ਤੇ ਧਿਆਨ ਦੇਣ ਲਈ ਅਸਤੀਫ਼ਾ ਦੇ ਦਿੱਤਾ। ਉਹ ਇੰਡੀਆ ਵਿਜ਼ਨ ਫਾਊਂਡੇਸ਼ਨ ਚਲਾਉਂਦੀ ਹੈ। 2008-11 ਦੇ ਦੌਰਾਨ, ਉਸ ਨੇ ਇੱਕ ਕੋਰਟ ਸ਼ੋਅ 'ਆਪ ਕੀ ਕਚਹਿਰੀ' ਦੀ ਮੇਜ਼ਬਾਨੀ ਕੀਤੀ। ਉਹ 2011 ਦੀ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਮੁੱਖ ਨੇਤਾਵਾਂ ਵਿੱਚੋਂ ਇੱਕ ਸੀ, ਅਤੇ ਜਨਵਰੀ 2015 ਵਿੱਚ ਸੱਜੇ-ਪੱਖੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ ਸੀ। ਉਸਨੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ 2015 ਦੀ ਦਿੱਲੀ ਵਿਧਾਨ ਸਭਾ ਚੋਣ ਵਿੱਚ ਅਸਫਲਤਾ ਨਾਲ ਚੋਣ ਲੜੀ ਸੀ।

ਬਚਪਨ ਅਤੇ ਪੜ੍ਹਾਈ

[ਸੋਧੋ]

ਕਿਰਨ ਬੇਦੀ ਪਿਸ਼ਾਵਰੀਆ ਅੰਮ੍ਰਿਤਸਰ ’ਚ ਵੱਡੀ ਹੋਈ। ਵੱਡੇ ਸਾਰੇ ਪਰਿਵਾਰ ’ਚ ਉਹ ਲਾਡਾਂ-ਪਿਆਰਾਂ ਤੇ ਸੁਰੱਖਿਅਤ ਵਾਤਾਵਰਨ ’ਚ ਪਲੀ। ਪਰਿਵਾਰ ਕੋਲ ਜ਼ਮੀਨ, ਧਰਮਸ਼ਾਲਾ, ਵੋਲਗਾ ਤੇ ਸੇਵੋਏ ਜਿਹੇ ਹੋਟਲਾਂ ਦੀ ਮਾਲਕੀ ਸੀ। ਉਹ ਸੇਕਰਡ ਹਾਰਟ ਸਕੂਲ ਤੇ ਫਿਰ ਗੌਰਮਿੰਟ ਕਾਲਜ (ਵਿਮੈਨ) ਸਾਈਕਲ ’ਤੇ ਚੜ੍ਹ ਕੇ ਜਾਂਦੀ। ਮਗਰੋਂ ਉਹ ਨੇ ਆਪਣੀ ਲੂਨਾ ਮੋਪੇਡ ਖ੍ਰੀਦ ਲਈ। ਕਿਰਨ ਤੇ ਉਹਦੀਆਂ ਤਿੰਨ ਭੈਣਾਂ ਦੀ ਟੈਨਿਸ ਕੋਰਟ ਜਿਹੀਆਂ ਸਹੂਲਤਾਂ ਤੱਕ ਪਹੁੰਚ ਸੀ ਤੇ ਅਜਿਹੇ ਮੌਕੇ ਵਰਤਦਿਆਂ ਉਨ੍ਹਾਂ ਨੇ ਟੂਰਨਾਮੈਂਟ ਜਿੱਤੇ ਤੇ ਖੂਬ ਯਾਤਰਾਵਾਂ ਕੀਤੀਆਂ। ਇਨ੍ਹਾਂ ਟੂਰਨਾਮੈਂਟਾਂ ਦੌਰਾਨ ਹੀ ਕਿਰਨ ਦਾ ਵਾਹ ਖੇਡ ਅਦਾਰਿਆਂ ਨਾਲ ਪਿਆ, ਜੋ ਮੈਰਿਟ ਦੀ ਥਾਂ ਹੋਰ ਪਹਿਲੂਆਂ ਨੂੰ ਤਰਜੀਹ ਦਿੰਦੇ ਸਨ। ਉਹ ਯਾਦ ਕਰਦੀ ਹੈ ਸਰਕਾਰੀ ਭ੍ਰਿਸ਼ਟਾਚਾਰ ਨਾਲ ਇਹ ਮੇਰਾ ਪਹਿਲਾ ਵਾਹ ਸੀ ਤੇ ਇਨ੍ਹਾਂ ਅਫਸਰਾਂ ਕਾਰਨ ਮੈਥੋਂ ਬੜੇ ਮੌਕੇ ਖੁੱਸੇ।’’ ਅੰਮ੍ਰਿਤਸਰ ਤੋਂ ਉਹ ਚੰਡੀਗੜ੍ਹ ਆ ਗਈ। ਇਥੇ ਉਹਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਖੇਡਾਂ ਦੇ ਨਾਲ-ਨਾਲ ਅਕਾਦਮਿਕ ਵਜ਼ੀਫਾ ਵੀ ਮਿਲਿਆ। ਪ੍ਰੋ. ਜੇ.ਸੀ. ਆਨੰਦ ਤੇ ਐਮ.ਐਮ. ਪੂਰੀ ਜਿਹੇ ਅਧਿਆਪਕਾਂ ਕੋਲ ਪੜ੍ਹਦਿਆਂ ਉਨ੍ਹਾਂ ਰਾਜਨੀਤੀ ਸ਼ਾਸਤਰ ’ਚ ਐਮ.ਏ. ਕੀਤੀ। ਵਾਦ-ਵਿਵਾਦ ਮੁਕਾਬਲਿਆਂ ’ਚ ਉਹ ਪ੍ਰਸਿੱਧ ਵਕੀਲ ਮੈਕ ਸਰੀਨ ਤੇ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਜਿਹਿਆਂ ਨਾਲ ਭਿੜਦੀ ਰਹੀ।

ਪ੍ਰਕਾਸ਼ ਲਾਲ ਨੇ ਪਰਿਵਾਰ ਦੇ ਟੈਕਸਟਾਈਲ ਕਾਰੋਬਾਰ ਵਿੱਚ ਮਦਦ ਕੀਤੀ ਅਤੇ ਟੈਨਿਸ ਵੀ ਖੇਡਿਆ। ਬੇਦੀ ਦੇ ਦਾਦਾ ਮੁਨੀ ਲਾਲ ਪਰਿਵਾਰਕ ਕਾਰੋਬਾਰ ਨੂੰ ਕੰਟਰੋਲ ਕਰਦੇ ਸਨ ਅਤੇ ਆਪਣੇ ਪਿਤਾ ਨੂੰ ਭੱਤਾ ਦਿੰਦੇ ਸਨ। ਉਸ ਨੇ ਇਹ ਭੱਤਾ ਉਦੋਂ ਕੱਟ ਦਿੱਤਾ ਜਦੋਂ ਬੇਦੀ ਦੀ ਵੱਡੀ ਭੈਣ ਸ਼ਸ਼ੀ ਨੇ ਸੈਕਰਡ ਹਾਰਟ ਕਾਨਵੈਂਟ ਸਕੂਲ, ਅੰਮ੍ਰਿਤਸਰ ਵਿੱਚ ਦਾਖਲਾ ਲਿਆ ਸੀ। ਹਾਲਾਂਕਿ ਸਕੂਲ ਉਨ੍ਹਾਂ ਦੇ ਘਰ ਤੋਂ 16 ਕਿਲੋਮੀਟਰ ਦੀ ਦੂਰੀ 'ਤੇ ਸੀ, ਸ਼ਸ਼ੀ ਦੇ ਮਾਤਾ-ਪਿਤਾ ਦਾ ਮੰਨਣਾ ਹੈ ਕਿ ਇਹ ਦੂਜੇ ਸਕੂਲਾਂ ਨਾਲੋਂ ਵਧੀਆ ਸਿੱਖਿਆ ਪ੍ਰਦਾਨ ਕਰਦਾ ਹੈ। ਮੁਨੀ ਲਾਲ ਆਪਣੇ ਪੋਤੇ ਨੂੰ ਈਸਾਈ ਸਕੂਲ ਵਿੱਚ ਪੜ੍ਹਾਏ ਜਾਣ ਦਾ ਵਿਰੋਧੀ ਸੀ। ਹਾਲਾਂਕਿ, ਪ੍ਰਕਾਸ਼ ਲਾਲ ਨੇ ਵਿੱਤੀ ਸੁਤੰਤਰਤਾ ਦਾ ਐਲਾਨ ਕੀਤਾ ਅਤੇ ਕਿਰਨ ਸਮੇਤ ਆਪਣੀਆਂ ਸਾਰੀਆਂ ਧੀਆਂ ਨੂੰ ਉਸੇ ਸਕੂਲ ਵਿੱਚ ਦਾਖਲ ਕਰਵਾਇਆ।[1] ਬੇਦੀ ਨੇ ਆਪਣੀ ਰਸਮੀ ਪੜ੍ਹਾਈ 1954 ਵਿੱਚ ਅੰਮ੍ਰਿਤਸਰ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਸ਼ੁਰੂ ਕੀਤੀ। ਉਸ ਨੇ ਹੋਰ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਨੈਸ਼ਨਲ ਕੈਡੇਟ ਕੋਰ (NCC) ਵਿੱਚ ਹਿੱਸਾ ਲਿਆ। ਉਸ ਸਮੇਂ, ਸੈਕਰਡ ਹਾਰਟ ਵਿਗਿਆਨ ਦੀ ਪੇਸ਼ਕਸ਼ ਨਹੀਂ ਕਰਦਾ ਸੀ; ਇਸ ਦੀ ਬਜਾਏ, ਇਸ ਦਾ "ਘਰੇਲੂ" ਨਾਮ ਦਾ ਵਿਸ਼ਾ ਸੀ ਜਿਸ ਦਾ ਉਦੇਸ਼ ਲੜਕੀਆਂ ਨੂੰ ਚੰਗੀਆਂ ਘਰੇਲੂ ਔਰਤਾਂ ਬਣਾਉਣਾ ਸੀ। ਜਦੋਂ ਉਹ 9ਵੀਂ ਜਮਾਤ ਵਿੱਚ ਸੀ, ਬੇਦੀ ਨੇ ਕੈਮਬ੍ਰਿਜ ਕਾਲਜ ਵਿੱਚ ਦਾਖਲਾ ਲਿਆ, ਜੋ ਇੱਕ ਪ੍ਰਾਈਵੇਟ ਸੰਸਥਾ ਹੈ ਜੋ ਵਿਗਿਆਨ ਦੀ ਸਿੱਖਿਆ ਪ੍ਰਦਾਨ ਕਰਦਾ ਸੀ ਅਤੇ ਉਸ ਨੂੰ ਦਸਵੀਂ ਦੀ ਪ੍ਰੀਖਿਆ ਲਈ ਤਿਆਰ ਕੀਤਾ। ਜਦੋਂ ਤੱਕ ਸੈਕਰਡ ਹਾਰਟ ਵਿਖੇ ਉਸ ਦੇ ਸਾਬਕਾ ਸਹਿਪਾਠੀਆਂ ਨੇ 9ਵੀਂ ਜਮਾਤ ਪਾਸ ਕੀਤੀ, ਉਸ ਨੇ 10ਵੀਂ ਜਮਾਤ (ਮੈਟ੍ਰਿਕ) ਦੀ ਪ੍ਰੀਖਿਆ ਪਾਸ ਕੀਤੀ। ਬੇਦੀ ਨੇ 1968 ਵਿੱਚ, ਅੰਮ੍ਰਿਤਸਰ ਦੇ ਸਰਕਾਰੀ ਕਾਲਜ ਫ਼ਾਰ ਵੂਮੈਨ ਤੋਂ ਅੰਗਰੇਜ਼ੀ ਵਿੱਚ ਬੈਚਲਰ ਆਫ਼ ਆਰਟਸ (ਆਨਰਸ) ਨਾਲ ਗ੍ਰੈਜੂਏਸ਼ਨ ਕੀਤੀ। ਉਸੇ ਸਾਲ, ਉਸ ਨੇ ਐਨਸੀਸੀ ਕੈਡੇਟ ਅਫਸਰ ਅਵਾਰਡ ਜਿੱਤਿਆ। 1970 ਵਿੱਚ, ਉਸ ਨੇ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[2] 1970 ਤੋਂ 1972 ਤੱਕ, ਬੇਦੀ ਨੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿੱਚ ਲੈਕਚਰਾਰ ਵਜੋਂ ਪੜ੍ਹਾਇਆ। ਉਹ ਰਾਜਨੀਤੀ ਸ਼ਾਸਤਰ ਨਾਲ ਸਬੰਧਤ ਕੋਰਸ ਪੜ੍ਹਾਉਂਦੀ ਸੀ। ਬਾਅਦ ਵਿੱਚ, ਭਾਰਤੀ ਪੁਲਿਸ ਸੇਵਾ ਵਿੱਚ ਆਪਣੇ ਕਰੀਅਰ ਦੇ ਦੌਰਾਨ, ਉਸ ਨੇ 1988 ਵਿੱਚ ਦਿੱਲੀ ਯੂਨੀਵਰਸਿਟੀ ਦੇ ਲਾਅ ਫੈਕਲਟੀ ਤੋਂ ਬੈਚਲਰ ਆਫ਼ ਲਾਅ ਦੀ ਡਿਗਰੀ ਅਤੇ ਨਵੀਂ ਦਿੱਲੀ ਵਿੱਚ ਭਾਰਤੀ ਤਕਨਾਲੋਜੀ ਸੰਸਥਾ - ਦਿੱਲੀ ਦੇ ਸਮਾਜਿਕ ਵਿਗਿਆਨ ਵਿਭਾਗ ਤੋਂ ਫਿਲਾਸਫੀ ਦੀ ਡਾਕਟਰੇਟ ਦੀ ਡਿਗਰੀ ਵੀ ਹਾਸਲ ਕੀਤੀ।[3]

ਕਰੀਅਰ

[ਸੋਧੋ]

ਕੁਝ ਸਮਾਂ ਉਹਨੇ ਅੰਮ੍ਰਿਤਸਰ ’ਚ ਪੜ੍ਹਾਇਆ ਕਿ ਉਹ ਦੇਸ਼ ਦੀ ਪਹਿਲੀ ਮਹਿਲਾ ਪੁਲੀਸ ਅਧਿਕਾਰੀ ਬਣ ਗਈ। ਪਹਿਲੀ ਮਹਿਲਾ ਆਈ.ਪੀ.ਐਸ. ਹੋਣ ਦੀ ਹੈਸੀਅਤ ’ਚ ਉਹਨੇ ‘‘ਮਰਦਾਂ ਦੇ ਇਸ ਸੰਸਾਰ ’ਚ’’ ਸਦਾ ਬਰਾਬਰ ਦੀ ਹੋ ਕੇ ਨਿਭਣ ਦਾ ਯਤਨ ਕੀਤਾ। ਇੱਕ ਸੀਨੀਅਰ ਪੱਤਰਕਾਰ ਨੇ ਯਾਦ ਕਰਦਿਆਂ ਦੱਸਿਆ ਕਿ ਇੱਕ ਵਾਰ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਕਿਰਨ ਨੇ ਉਵੇਂ ਹੀ ਸਖਤ ਗਾਲਾਂ ਕੱਢੀਆਂ, ਜਿਵੇਂ ਇਹੋ ਜਿਹੇ ਹਾਲਾਤ ’ਚ ਮਰਦ ਅਫਸਰਾਂ ਨੇ ਕੱਢੀਆਂ ਹੋਣੀਆਂ ਸਨ। ਉਹ ਪਹਿਰਾਵਾ ਵੀ ਮਰਜ਼ੀ ਦਾ ਪਹਿਨਦੀ ਰਹੀ ਹੈ। ਸ਼ਾਇਦ ਹੀ ਕਿਸੇ ਨੇ ਉਸ ਨੂੰ ਰਵਾਇਤੀ ਸਾੜੀ ਜਾਂ ਸਲਵਾਰ ਕਮੀਜ਼ ਦੁਪੱਟੇ ’ਚ ਦੇਖਿਆ ਹੋਵੇ।

ਪ੍ਰਧਾਨ ਮੰਤਰੀ ਨਾਲ ਮੁਲਾਕਾਤ

[ਸੋਧੋ]

ਉਹ ਆਪਣੇ ਔਰਤ ਹੋਣ ਦਾ ਲਾਹਾ ਲੈਂਦੀ ਰਹੀ ਹੈ। ਉਹਨੂੰ ਔਰਤ ਹੋਣ ਦਾ ਘਾਟਾ ਕੋਈ ਨਹੀਂ ਪਿਆ, ਸਗੋਂ ਸਦਾ ਲਾਹਾ ਮਿਲਦਾ ਰਿਹਾ ਹੈ। ਇੱਕ ਸੀਨੀਅਰ ਆਈ.ਪੀ.ਐਸ. ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ 1973 ’ਚ ਗਣਤੰਤਰ ਦਿਵਸ ਮੌਕੇ ਪੁਲੀਸ ਪਰੇਡ ਦੀ ਅਗਵਾਈ ਇੱਕ ਮੁਟਿਆਰ ਨੂੰ ਕਰਦਿਆਂ ਦੇਖ ਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ[4] ਇੰਨੀ ਖੁਸ਼ ਹੋਈ ਸੀ ਕਿ ਉਨ੍ਹਾਂ ਨੇ ਅਗਲੇ ਦਿਨ ਹੀ ਕਿਰਨ ਬੇਦੀ ਨੂੰ ਸਵੇਰੇ ਨਾਸ਼ਤੇ ’ਤੇ ਬੁਲਾਇਆ ਸੀ। ਕੀ ਕਦੇ ਕਿਸੇ ਮਰਦ ਅਧਿਕਾਰੀ ਨੂੰ ਇਹ ਤਰਜੀਹ ਮਿਲ ਸਕਦੀ ਹੈ।

ਖਾਸ ਕੰਮ

[ਸੋਧੋ]

ਭਾਵੇਂ ਇਹ ਮੋਹਰੀ ਹੋ ਕੇ ਭੀੜ ਨੂੰ ਕਾਬੂ ਕਰਨ ਦਾ ਮਾਮਲਾ ਹੋਵੇ ਭਾਵੇਂ ਗਲਤ ਥਾਵੇਂ ਪਾਰਕ ਕੀਤੀ ਪ੍ਰਧਾਨ ਮੰਤਰੀ ਦੇ ਪੂਲ ਦੀ ਕਾਰ ਵਿਰੁੱਧ ਕਾਰਵਾਈ ਹੋਵੇ, ਤੇ ਭਾਵੇਂ ਆਈ.ਜੀ. ਦੀ ਹੈਸੀਅਤ ’ਚ ਤਿਹਾੜ ਜੇਲ੍ਹ ’ਚ ਸੁਧਾਰ ਲਿਆਉਣ ਦੀ ਗੱਲ ਹੋਵੇ। ਜਦੋਂ ਉਹਦੇ ਕਰੀਅਰ ਦਾ ਆਗਾਜ਼ ਹੋ ਰਿਹਾ ਸੀ ਤਾਂ ਲੜਕੇ ਵਿਦਿਆਰਥੀ ਚੀਕੇ ਸਨ ‘ਬੌਬੀ ਗੋ ਬੈਕ’, ਕਿਰਨ ਨੇ ਉਨ੍ਹਾਂ ਨੂੰ ਰਾਹੇ ਪਾ ਦਿੱਤਾ ਸੀ ਤੇ ਦੂਜੀ ਘਟਨਾ ਨੇ ਉਹ ਨੂੰ ‘ਕਰੇਨ ਬੇਦੀ’ ਦਾ ਨਾਮ ਦਿਵਾਇਆ ਤੇ ਤੀਜੇ ਕੰਮ ਨੇ ਸ਼ਾਨਾਮੱਤਾ ਰਮਨ ਮੈਗਸੇਸੇ ਸਨਮਾਨ[5] ਉਹਦੀ ਝੋਲੀ ਪਾ ਦਿੱਤਾ। ਉਹਨੂੰ ਮੀਡੀਆ ਨਾਲ ਨਜਿੱਠਣ ਦਾ ਵੀ ਬੜਾ ਵੱਲ੍ਹ ਸੀ। ਉਹਨੂੰ ਇਹਦੀ ਤਾਕਤ ਦਾ ਵੀ ਪੂਰਾ ਇਲਮ ਸੀ ਤੇ ਉਹ ਵੀ ਉਦੋਂ ਤੋਂ ਜਦੋਂ ਪਾਗਲ ਕਰ ਦੇਣ ਵਾਲੇ 24&7 ਮੀਡੀਆ ਚੈਨਲ ਨਹੀਂ ਹੁੰਦੇ ਸਨ। ਉਸਨੇ ਆਪਣੀਆਂ ਅਹਿਮ ਮੁਹਿੰਮਾਂ ਵੇਲੇ ਮੀਡੀਆ ਨੂੰ ਪੂਰਾ ਨਾਲ ਲਾ ਕੇ ਰੱਖਿਆ। ਉਹ ਅੰਨਾ ਨੂੰ 14 ਨਵੰਬਰ 2010 ਨੂੰ ‘‘ਭਾਰਤ ਭ੍ਰਿਸ਼ਟਾਚਾਰ ਦੇ ਖ਼ਿਲਾਫ਼’ ਰੈਲੀ ’ਚ ਹੀ ਮਿਲੀ ਸੀ, ਜੋ ਰਾਸ਼ਟਰਮੰਡਲ ਖੇਡਾਂ ਦੌਰਾਨ ਹੋਏ ਭ੍ਰਿਸ਼ਟਾਚਾਰ ਬਾਰੇ ਐਫ.ਆਈ. ਆਰ. ਦਰਜ ਕਰਵਾਉਣ ਲਈ ਕੀਤੀ ਗਈ ਸੀ। ਮੀਡੀਆ ਨੂੰ ‘ਮੈਨੇਜ’ ਕਰ ਸਕਣ ਦੇ ਉਹਦੇ ਇਸ ਹੁਨਰ ਦਾ ਟੀਮ ਅੰਨਾ ਦੇ ਉਹਦੇ ਸਾਥੀਆਂ ਨੇ ਚੰਗਾ ਲਾਹਾ ਲਿਆ ਸੀ।

ਅੰਨਾ ਦੇ ਵਰਤ ਦੌਰਾਨ ਸਿਆਸਤਦਾਨਾਂ ਨਾਲ ਗੱਲਬਾਤ

[ਸੋਧੋ]

ਅੰਨਾ ਹਜ਼ਾਰੇ ਦੇ ਵਰਤ ਦੌਰਾਨ ਸਿਆਸਤਦਾਨਾਂ ਨਾਲ ਗੱਲਬਾਤ ਦੌਰਾਨ ਉਹ ਉਨ੍ਹਾਂ ਦਾ ਨਾਂ ਲੈ ਕੇ ਬੇਬਾਕੀ ਨਾਲ ਆਲੋਚਨਾ ਕਰਦੀ ਸੀ ਤੇ ਇਸੇ ਕਰਕੇ ਉਹਦਾ ਨਾਂ ‘ਰੰਘੜ’ ਪੈ ਗਿਆ ਸੀ। ਨਹਿਰੂ-ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹਮਾਇਤ ਨਾ ਦੇਣ ਦੀ ਕਿਰਨ ਬੇਦੀ ਦੀ ਰੱਜ ਕੇ ਤੇ ਖੁੱਲ੍ਹੇਆਮ ਆਲੋਚਨਾ ਕੀਤੀ।

ਸੌਖਾ ਰਾਹ ਨਹੀਂ ਹੈ

[ਸੋਧੋ]
 1. ਕਿਰਨ ਬੇਦੀ ਦਾ ਰਾਹ ਸੌਖਾ ਵੀ ਨਹੀਂ ਸੀ। ਵਿਵਾਦ ਉਹਦੇ ਅੰਗ-ਸੰਗ ਰਹੇ। ਕਈ ਵਾਰ ਕਈ ਕੰਮ ਕਰਨ ਕਰਕੇ ਉਹਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਰਹੀਆਂ। ਕਈ ਵਾਰ ਉਹਨੂੰ ਕੰਮ ਕਹਿਣਾ ਜਾਂ ਉਹਦੇ ਮਾਤਹਿਤਾਂ ਲਈ ਹਾਲਾਤ ਕਸੂਤੇ ਬਣ ਜਾਂਦੇ ਰਹੇ।
 2. ਜਦੋਂ ਉਹ ਆਈ.ਜੀ. ਬਣ ਕੇ ਚੰਡੀਗੜ੍ਹ ਆਈ ਤਾਂ ਉਹ ਦੇ ’ਤੇ ਜੂਨੀਅਰ ਅਫਸਰਾਂ ਨੂੰ ਪ੍ਰਸ਼ਾਸਨ ਦੀ ਅਵੱਗਿਆ ਕਰਨ ਲਈ ਭੜਕਾਉਣ ਦੇ ਦੋਸ਼ ਲੱਗੇ। ਇਸ ਸਾਰੇ ਕੁਝ ਦੇ ਬਾਵਜੂਦ ਉਹ ਪ੍ਰੇਰਨਾਦਾਇੱਕ ਜਨਤਕ ਹਸਤੀ ਰਹੀ ਹੈ।
 3. 1977 ’ਚ ਉਹਨੇ ਇੰਡੀਆ ਗੇਟ ਵਿਖੇ ਅਕਾਲੀ-ਨਿਰੰਕਾਰੀਆਂ ਵਿੱਚਾਲੇ ਟਕਰਾਅ ਟਾਲਿਆ,
 4. 1979 ’ਚ ਉਹਨੇ ਪੱਛਮੀ ਦਿੱਲੀ ਦੀ ਡੀ.ਸੀ.ਪੀ. ਹੁੰਦਿਆਂ ਨਾਜਾਇਜ਼ ਸ਼ਰਾਬ ਦਾ 200 ਸਾਲ ਪੁਰਾਣਾ ਕਾਰੋਬਾਰ ਭੰਗ ਕੀਤਾ।
 5. 1985 ’ਚ ਉਹਨੇ ਇੱਕੋ-ਦਿਨ ’ਚ 160 ਬਕਾਇਆ ਤਰੱਕੀਆਂ ਕਰਨ ਦੇ ਹੁਕਮ ਦਿੱਤੇ ਤੇ ਪੂਰੇ ਕਰਾਏ।
 6. 1993 ’ਚ ਤਿਹਾੜ ਜੇਲ੍ਹ ਦੀ ਆਈ.ਜੀ. ਹੁੰਦਿਆਂ ਉਹ ਨੇ ਕਿਸੇ ਵੀ ਰਹਿਣ ਦੇ ਅਯੋਗ ਜੇਲ੍ਹ ਨੂੰ ਮਾਨਵੀ ਅਦਾਰੇ ਦਾ ਰੂਪ ਦਿੱਤਾ ਤੇ ਕੈਦੀਆਂ ਨੂੰ ਸਿੱਖਿਅਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ।

ਪ੍ਰਸ਼ੰਸਕਾਂ ਦੀ ਕਮੀ ਨਹੀਂ

[ਸੋਧੋ]

ਉਹਦੇ ਪ੍ਰਸ਼ੰਸਕਾਂ ਦੀ ਵੀ ਕਮੀ ਨਹੀਂ ਹੈ। ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਆਪਣੇ ਕਾਲਮਾਂ ’ਚ ਉਹਨੂੰ ਸਭ ਤੋਂ ਵੱਧ ਜੁਅਰਤ ਵਾਲੀ ਔਰਤ ਕਰਾਰ ਦੇ ਚੁੱਕਿਆ ਹੈ |

ਐਨ ਜੀ ਓ

[ਸੋਧੋ]

ਪੁਲੀਸ ਦੀ ਨੌਕਰੀ ਮਗਰੋਂ ਉਹਦਾ ਸਾਰਾ ਧਿਆਨ ਆਪਣੀਆਂ ਐਨਜੀਓਜ਼ ‘ਨਵਜਯੋਤੀ’ ਤੇ ‘ਇੰਡੀਆ ਵਿਜ਼ਨ ਫਾਊਡੇਸ਼ਨ’ ’ਤੇ ਕੇਂਦਰਤ ਹੈ। ਜਦੋਂ ਆਮਦਨ ਕਰ ਵਿਭਾਗ ਨੇ ਇਨ੍ਹਾਂ ਐਨਜੀਓਜ਼ ਦੀ ਜਾਂਚ ਪੜਤਾਲ ਦੇ ਨੋਟਿਸ ਭੇਜੇ ਕਿਉਂਕਿ ਇਨ੍ਹਾਂ ਨੂੰ ਆਮਦਨ ਕਰ ਐਕਟ ਦੀਆਂ ਕਈ ਵਿਵਸਥਾਵਾਂ ਅਧੀਨ ਕਈ ਛੋਟਾਂ ਮਿਲੀਆਂ ਹੋਈਆਂ ਹਨ, ਤਾਂ ਉਹਨੇ ਇਨ੍ਹਾਂ ਨੋਟਿਸਾਂ ਨੂੰ ਬਿਲਕੁਲ ਸਾਜ਼ਿਸ਼ ਨਹੀਂ ਸਮਝਿਆ। ਸਗੋਂ ਉਹਨੇ ਠਰੰਹਮੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਜਲਦੀ ਹੀ ਆਈ.ਐਸ.ਓ. 9100 ਸਰਟੀਫਿਕੇਟ ਮਿਲ ਜਾਣਾ ਹੈ, ਉਨ੍ਹਾਂ ਦਾ ਸੀ.ਏ. ਅਜਿਹੇ ਸੁਆਲਾਂ ਦੇ ਆਰਾਮ ਨਾਲ ਜੁਆਬ ਦੇ ਸਕਦਾ ਹੈ।

ਮਹਾਂਨ

[ਸੋਧੋ]

ਕਿਹਾ ਜਾਂਦਾ ਹੈ ਕਿ ਇੱਕ ਔਰਤ ਸਭ ਕੁਝ ਕਰ ਸਕਦੀ ਹੈ। ਲੈਕਚਰਾਰ, ਟੈਨਿਸ ਖਿਡਾਰਨ, ਵਾਦ-ਵਿਵਾਦ ’ਚ ਮਾਹਿਰ, ਪੁਲੀਸ ਅਧਿਕਾਰੀ, ਸਮਾਜ ਸੇਵਕ, ਅਦਾਕਾਰ, ਟੀ.ਵੀ. ਸ਼ੋਅ ਹੋਸਟ, ਕਾਲਮਨਵੀਸ, ਲੇਖਕ, ਕਮਾਲ ਦੀ ਬੁਲਾਰਾ ਤੇ ਟੀ.ਵੀ. ਲੜੀਵਾਰ ਫਿਲਮਾਂ ਲਈ ਪ੍ਰੇਰਣਾ ਦਾ ਸੋਮਾ। ‘ਤੇਜਸਵਿਨੀ’ ਫਿਲਮ ਉਸ ’ਤੇ ਹੀ ਬਣੀ ਸੀ।

ਸਨਮਾਨ

[ਸੋਧੋ]
ਸਾਲ ਇਨਾਮ ਜਾਂ ਸਨਮਾਨ ਦਾ ਨਾਮ ਸ਼ੰਸ਼ਥਾ ਦਾ ਨਾਮ ਹਵਾਲੇ
2011 ਭਾਰਤੀਆ ਮਾਨਵਤਾ ਵਿਕਾਸ ਪੁਰਸਕਾਰ ਇੰਡੀਅਨ ਇੰਸਟੀਚਿਉਟ ਆਫ ਪਲਾਨਿੰਗ ਐੰਡ ਮਨੇਜਮੈਂਟ [6]
MSN ਮੋਸਟ ਅਡਮਾਇਰਡ ਇੰਡੀਅਨ ਫੀਮੇਲ ਆਈਕਨ 2011 [7]
ਅਵੀਸੇਨਾ ਲੀਡਰਸ਼ਿਪ ਸਨਮਾਨ 2011 [8]
2010 ਤਰੁਨ ਕਰਾਂਤੀ ਪੁਰਸਕਾਰ – 2010 ਐਰਤ ਸ਼ਕਤੀਸ਼ਾਲੀ ਸ਼੍ਰੇਣੀ ਤਰੁਨ ਅਵਾਰਡ ਕੌਸਿਲ [9]
ਕਲਪਨਾ ਚਾਵਲਾ ਐਕਸੇਲੈਨਸ ਅਵਾਰਡ 2010 [8]
ਦੀ 9ਵੀਂ ਸਲਾਨਾ ਅਕੈਡਮੀ ਅਵਾਰਡ [8]
ਗਲੋਵਲ ਟਰੇਲ ਬਲੇਜ਼ਰ ਅਵਾਰਡ [8]
ਸਟਾਰ ਪ੍ਰੀਵਾਰ ਅਵਾਰਡ ਸਟਾਰ ਪਲੱਸ
2009 ਅਰਚ ਬਿਸ਼ੋਪ ਬੇਨੇਡਿਕਟ ਮਰ ਗਰੇਗੋਰੀਅਸ ਅਵਾਰਡ- 2009 [8]
ਵੋਮਿਨ ਐਕਸ਼ੇਲੈਨਸ਼ੀ ਅਵਾਰਡ ਆਜ ਤੱਕ
ਸਰਟੀਫਿਕੇਟ ਆਪ ਰਿਕੋਗਨੇਸ਼ਨ ਲਾਸ ਐਂਜਲਸ, ਸਟੇਟ ਆਪ ਕੈਲੀਫੋਰਨੀਆ
ਇੰਡੋ- ਅਮਰੀਕਨ
2008 ਪਰਾਈਡ ਆਪ ਪੰਜਾਬ
ਦਿ ਇੰਡੀਅਨ ਸੋਸਾਇਟੀ ਆਪ ਕਰਿਮਨੋਲੋਗੀ
ਲਾਈਫ ਟਾਈਮ ਅਚੀਵਮੈਂਟ ਅਵਾਰਡ ਬੈਂਕ ਆਪ ਬਰੋਡਾ
2007 ਸੁਰਿਆਦਾਤਾ ਨੈਸ਼ਨਲ ਅਵਾਰਡ ਸੁਰਿਆਦਾਤਾ ਗਰੁੱਪ ਆਪ ਇੰਸਟੀਚਿਉਟ [10]
ਬਾਬਾ ਫਰੀਦ ਅਵਾਰਡ [11]
ਅਮਾਈਟੀ ਵੁਮਿਨ ਅਚੀਵਰ ਫਾਰ ਸ਼ੋਸ਼ਿਲ ਜਸਟਿਸ [11]
ਪਬਲਿਕ ਸਰਵਿਸ ਐਕਸੇਲੈਂਸੀ ਅਵਾਰਡ
ਜ਼ੀ ਅਸਤਿਤਵਾ ਅਵਾਰਡ ਜ਼ੀ ਟੀਵੀ
2005 ਮਦਰ ਟਰੇਸਾ ਅਵਾਰਡ ਫਾਰ ਸੋਸ਼ਿਲ ਜਸਟਿਸ
ਟਰਾਂਸਫਾਰਮੇਟਿਵ ਲੀਡਰਸ਼ਿਪ ਇਨ ਦਿ ਇੰਡੀਅਨ ਪੁਲਿਸ ਸਰਵਿਸ
FICCI ਅਵਾਰਡ
2004 ਯੁਨਾਈਟਿਡ ਨੇਸ਼ਨਜ਼ ਮੈਡਲ ਯੁਨਾਈਟਿਡ ਨੇਸ਼ਨਜ਼
2002 ਵੁਮਿਨ ਆਪ ਦਿ ਯੀਅਰ ਅਵਾਰਡ ਬਲਿਉ ਡਰੋਪ ਗਰੁੱਪ ਮਾਨੇਜਮੈਂਟ, ਕਲਚਰਲ ਅਤੇ ਆਰਟਿਸ਼ਿਕ ਐਸੋਸ਼ੀਏਸ਼ਨ ਇੱਟਲੀ [11]
2001 ਮੋਰੀਸਨ ਟਾਮ ਗਿਟਚਆਫ ਅਵਾਰਡ [11]
1999 ਭਾਰਤ ਗੋਰਵ ਅਵਾਰਡ [11]
ਪਰਾਈਡ ਆਪ ਇੰਡੀਆ ਅਵਾਰਡ ਅਮਰੀਕਣ ਫੈਡਰੇਸ਼ਨ ਆਪ ਮੁਸਲਿਮਜ਼ ਆਪ ਇੰਡੀਅਨ ਉਰਿਜ
ਸਰਗੇ ਸੋਟੀਰੋਫ ਅਵਾਰਡ (UNDCP) [11]
1998 ACCU-IEF ਅਵਾਰਡ [11]
1997 ਚੋਥਾਂ ਜੋਸਿਫ ਬੇਯਵੇਜ਼ ਅਵਾਰਡ ਜਰਮਨੀ
1995 ਲਾਇਨ ਆਪ ਦੀ ਯੀਅਰ
ਫਾਦਰ ਮਚਿਸਮੋ ਹੁਮੈਨਟੇਰੀਅਨ ਅਵਾਰਡ ਡਾਨ ਬੋਸਚੋ ਸ਼ਰਾਈਨ ਆਫਿਸ ਬੰਬਈ ਭਾਰਤ [11]
ਮਹਿਲਾ ਸ਼੍ਰੋਮਣੀ ਅਵਾਰਡ [11]
1994 ਰਮਨ ਮੈਗਸੇਸੇ ਸਨਮਾਨ ਰਮਨ ਮੈਗਸੇਸੇ ਸਨਮਾਨ ਫਾਉਡੇਸ਼ਨ [12]
1992 ਅੰਤਰਰਾਸ਼ਟਰੀ ਵੁਮਿਨ ਅਵਾਰਡ [11]
1991 ਏਸੀਆ ਰੀਜ਼ਨ ਅਵਾਰਡ ਫਾਰ ਡਰੱਗ ਪਰੀਵੈਨਟੇਸ਼ਨ ਐਂਡ ਕੰਟਰੋਲ ਅੰਤਰਰਾਸ਼ਟਰੀ ਸੰਸਥਾ ਆਪ ਗੁਡ ਟੈਪਲਰਜ਼ (IOGT), ਨਾਰਵੇ
1981 ਵੁਮਿਨ ਆਪ ਦਿ ਯੀਅਰ ਅਵਾਰਡ ਨੈਸ਼ਨਲ ਸੋਲੀਡਾਰੀਟੀ ਵੀਕਲੀ ਭਾਰਤ
1979 ਰਾਸ਼ਟਰਪਤੀ ਦਾ ਗੈਲੰਟਰੀ ਅਵਾਰਡ ਭਾਰਤ ਦਾ ਰਾਸ਼ਟਰਪਤੀ

ਹਵਾਲੇ

[ਸੋਧੋ]
 1. Deepa Agarwal (1989). "Kiran Bedi". In Geeta Menon (ed.). Our Leaders. Children's Book Trust. pp. 137–160. ISBN 978-81-7011-988-3.
 2. "India's best students: Kiran Bedi, CV Raman". rediff/Careers360. 15 March 2010.
 3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named BP_2014_serve
 4. https://pa.wikipedia.org/wiki/ਇੰਦਰਾ_ਗਾਂਧੀ
 5. https://pa.wikipedia.org/wiki/ਰਮਨ_ਮੈਗਸੇਸੇ_ਸਨਮਾਨ
 6. India's Most Influential Business and Economy Magazine – IIPM Celebrates Selfless Service Archived 2013-09-17 at the Wayback Machine.. Business and Economy. Retrieved on 16 October 2011.
 7. "Kiran Bedi". jagran.com. Jagran Bureau. 24 April 2012. Retrieved 24 April 2012. {{cite news}}: Italic or bold markup not allowed in: |publisher= (help)
 8. 8.0 8.1 8.2 8.3 8.4 Awards Archived 2010-06-13 at the Wayback Machine.. Kiran Bedi. Retrieved on 13 March 2012.
 9. Tarun kranti puraskar Archived 2013-09-16 at the Wayback Machine.. Ujjwal Patni (National chairman of Tarun Award council). Retrieved on 3 February 2013.
 10. List of Honorable Recipients of the "Suryadatta National Award 2003 – 2011 Archived 2012-04-05 at the Wayback Machine.. Suryadatta.org (29 February 2012). Retrieved on 13 March 2012.
 11. 11.00 11.01 11.02 11.03 11.04 11.05 11.06 11.07 11.08 11.09 Awards Archived 2013-02-10 at the Wayback Machine.. Kiran Bedi. Retrieved on 13 March 2012.
 12. 1994 Ramon Magsaysay Awardee for Government Service- Kiran Bedi Archived 2013-07-09 at the Wayback Machine.. Rmaf.org.ph (31 August 1994). Retrieved on 13 March 2012.