ਕਲਿਆਣ ਥਾਟ
ਦਿੱਖ
ਕਲਿਆਣ ਭਾਰਤੀ ਉਪ ਮਹਾਂਦੀਪ ਦੇ ਹਿੰਦੁਸਤਾਨੀ ਸੰਗੀਤ ਦੇ ਦਸ ਮੂਲ ਥਾਟਾਂ ਵਿੱਚੋਂ ਇੱਕ ਹੈ। ਇਹ ਇਸ ਥਾਟ ਦੇ ਅੰਦਰ ਇੱਕ ਰਾਗ ਜਿਹੜਾ ਕਿ ਜ਼ਿਆਦਾਤਰ "ਯਮਨ" ਦੇ ਨਾਮ ਤੇ ਪ੍ਰਸਿੱਧਨ ਤੇ ਪ੍ਰਚਲਿਤ ਹੈ।
ਵਰਣਨ
[ਸੋਧੋ]ਕਲਿਆਣ ਥਾਟ ਵਿੱਚ ਸ਼ਾਮ ਦੇ ਰਾਗਾਂ ਦਾ ਇੱਕ ਮਹੱਤਵਪੂਰਨ ਸਮੂਹ ਸ਼ਾਮਲ ਹੁੰਦਾ ਹੈ। ਇਸ ਥਾਟ ਦਾ ਸ਼ਾਬਦਿਕ ਅਰਥ ਹੈ ਚੰਗੀ ਕਿਸਮਤ ਅਤੇ ਤੀਵ੍ਰ ਮੱਧਮ ਇਸ ਦੀ ਖਾਸ ਪਹਿਚਾਨ ਕਰਾਂਦਾ ਹੈ। ਇਸ ਥਾਟ ਦੇ ਰਾਗਾਂ ਨੂੰ ਬਰਕਤ-ਪ੍ਰਾਪਤ ਅਤੇ ਸੁਖਦਾਇਕ ਮੰਨਿਆ ਜਾਂਦਾ ਹੈ। ਨਤੀਜੇ ਵਜੋਂ, ਇਹ ਰਾਗ ਕਿਸੇ ਵੀ ਸੰਗੀਤ ਸਮਾਰੋਹ ਜਿਹੜੇ ਸ਼ਾਮ ਨੂੰ ਹੁੰਦੇ ਹਨ ਉਹਨਾਂ ਵਿੱਚ ਸ਼ੁਰੂ ਵਿੱਚ ਗਾਇਆ-ਵਜਾਇਆ ਜਾਂਦਾ ਹੈ। ਇਹ ਰਾਗ ਸ਼ਾਮ ਦੇ ਪ੍ਰਗਟ ਹੋਣ ਦੀ ਭਾਵਨਾ ਪੈਦਾ ਕਰਦੇ ਹਨ।
ਕਲਿਆਣ ਥਾਟ ਵਿੱਚ ਲੱਗਣ ਵਾਲੇ ਸੁਰ ਹੇਠਾਂ ਦਿੱਤੇ ਗਏ ਹਨ-
ਸ ਰੇ ਗ ਮ(ਤੀਵ੍ਰ) ਪ ਧ ਨੀ
ਹਿੰਦੁਸਤਾਨੀ ਕਲਾਸੀਕਲ ਥਾਟਾਂ ਨੂੰ ਬਿਲਾਵਲ ਥਾਟ ਨਾਲ ਉਹਨਾਂ ਦੇ ਸਬੰਧ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਸ਼ੁੱਧ (ਸ਼ੁੱਧ) ਨੋਟ ਹਨ।
ਕਲਿਆਣ ਥਾਟ ਵਿੱਚ ਰਾਗ -
- ਯਮਨ
- ਭੂਪਾਲੀ
- ਹਿੰਡੋਲ
- ਕੇਦਾਰ
- ਸ਼ੁੱਧ ਕਲਿਆਣ
- ਸ਼ਿਆਮ ਕਲਿਆਣ
- ਯਮਨ ਕਲਿਆਣ
- ਖੇਮ ਕਲਿਆਣ
- ਸਾਵਣੀ ਕਲਿਆਣ
- ਛਾਇਆਨੱਟ
- ਹਮੀਰ
- ਗੌੜ ਸਾਰੰਗ
- ਕਾਮੋਦ
- ਮਾਰੂ ਬਿਹਾਗ
- ਨੰਦ
,