ਕਵਿਤਾ ਕ੍ਰਿਸ਼ਨਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਵਿਤਾ ਕ੍ਰਿਸ਼ਨਨ
ਜਨਮ ਕਵਿਤਾ ਕ੍ਰਿਸ਼ਨਨ
ਰਾਸ਼ਟਰੀਅਤਾ ਭਾਰਤ
ਸਿੱਖਿਆ ਸੇਂਟ ਜ਼ੇਵੀਅਰ ਕਾਲਜ, ਮੁੰਬਈ
ਜਵਾਹਰਲਾਲ ਨਹਿਰੂ ਯੂਨੀਵਰਸਿਟੀ

ਕਵਿਤਾ ਕ੍ਰਿਸ਼ਨਨ ਭਾਰਤ ਦੀ ਇੱਕ ਉਘੀ ਸਮਾਜਿਕ ਕਾਰਜਕਰਤਾ ਹੈ, ਜਿਹੜੀ ਮੁੱਖ ਤੌਰ ਉੱਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਦੀ ਹੈ। ਉਹ ਔਰਤਾਂ ਦੀ ਕੁੱਲ ਹਿੰਦ ਅਗਾਂਹਵਧੂ ਐਸੋਸੀਏਸ਼ਨ ਦੀ ਸਕੱਤਰ ਹੈ।[1] ਕਵਿਤਾ ਕ੍ਰਿਸ਼ਨਨ ਕਮਊਨਿਸਟ ਪਾਰਟੀ ਆਫ ਇਂਡੀਆ (ਮਾਰਕਸਵਾਦੀ-ਲੈਨਿਨਵਾਦੀ) ਦੇ ਰਸਾਲੇ ਲਿਬਰੇਸ਼ਨ ਦੀ ਸੰਪਾਦਕ ਹੈ।

ਟਵਿੱਟਰ ਵਿਵਾਦ[ਸੋਧੋ]

ਸੇਲਫੀਵਿਦਡਾਟਰ ਹੈਸ਼ਟੈਗ ਉੱਤੇ ਕਵਿਤਾ ਦੇ ਇੱਕ ਟਵੀਟ ਨਲ ਸੋਸ਼ਲ ਮੀਡੀਆ ਤੇ ਹੰਗਾਮਾ ਮੱਚ ਗਿਆ, ਜਦੋਂ ਕਵਿਤਾ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਨਾਲ ਸੇਲਫੀ ਸ਼ੇਅਰ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣ ਦੀ ਸਲਾਹ ਦੇ ਦਿੱਤੀ।

ਮੋਦੀ ਨੇ 28 ਜੂਨ 2015 ਦੀ ਐਤਵਾਰ ਨੂੰ ਆਪਣੇ ਰੇਡੀਓ ਪਰੋਗਰਾਮ ‘ਮਨ ਕੀ ਬਾਤ‘ ਵਿੱਚ ਲੋਕਾਂ ਵਲੋਂ ਧੀ ਦੇ ਨਾਲ ਸੇਲਫੀ ਖਿੱਚਕੇ ਟਵਿਟਰ ਉੱਤੇ ਪਾਉਣ ਦੀ ਅਪੀਲ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਜੋ ਟੈਗਲਾਇਨ ਉਸ ਨੂੰ ਪਸੰਦ ਆਵੇਗੀ, ਉਸਨੂੰ ਉਹ ਰੀਟਵੀਟ ਕਰੇਗਾ।

ਇਸ ਦੇ ਬਾਅਦ ਕਵਿਤਾ ਨੇ ਟਵੀਟ ਕਰ ਕੇ ਕਿਹਾ, #ਲੇਮਡਕਪੀਐਮ ਦੇ ਨਾਲ #ਸੇਲਫੀਵਿਦਡਾਟਰ ਸ਼ੇਅਰ ਕਰਦੇ ਹੋਏ ਸੁਚੇਤ ਰਹਿਣਾ। ਉਹਨਾਂ ਨੂੰ ਬੇਟੀਆਂ ਦਾ ਪਿਛਾ ਕਰਨ ਦੀ ਆਦਤ ਹੈ। ਕਵਿਤਾ ਦੇ ਟਵੀਟ ਤੇ ਟਵਿੱਟਰ ਉੱਤੇ ਤਿੱਖੀ ਪ੍ਰਤੀਕਿਰਆ ਹੋਈ।[2][3]

ਹਵਾਲੇ[ਸੋਧੋ]