ਸਮੱਗਰੀ 'ਤੇ ਜਾਓ

ਕਾਇਲਾ ਈਵੇੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਇਲਾ ਈਵੇੱਲ
ਈਵੇੱਲ ਲੌਸ ਐਂਜਲਸ ਵਿਖੇ 2012 ਵਿੱਚ।
ਜਨਮ
ਕਾਇਲਾ ਨੋਏਲੇ ਈਵੇੱਲ

(1985-08-27) ਅਗਸਤ 27, 1985 (ਉਮਰ 38)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1999–ਹੁਣ
ਜੀਵਨ ਸਾਥੀ
ਟੈਨਰ ਨੋਵਲਨ
(ਵਿ. 2015)

ਕਾਇਲਾ ਨੋਏਲੇ ਈਵੇੱਲ (ਜਨਮ 27 ਅਗਸਤ, 1985) ਇੱਕ ਅਮਰੀਕੀ ਅਦਾਕਾਰਾ ਹੈ, ਜਿਸਨੂੰ ਸੀ.ਬੀ.ਐਸ ਦੇ ਸੋਪ ਓਪੇਰਾ 'ਦ ਬਲੱਡ ਐਂਡ ਦ ਬਿਉਟੀਫੁੱਲ' ਵਿੱਚ ਕੇਟਲਿਨ ਦੀ, ਐਨ.ਬੀ.ਸੀ. ਦੇ 'ਫ੍ਰੇਕਸ ਐਂਡ ਗੀਕਸ' ਵਿੱਚ ਮਾਓਰੀਨ ਦੀ ਅਤੇ ਦ ਸੀ.ਡਬਲਿਊ. ਦੇ 'ਦ ਵੈਮਪਾਇਰ ਡਾਇਰੀਜ਼' ਵਿੱਚ ਵਿੱਕੀ ਦੋਨੋਵਨ ਦੀ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਈਵੇੱਲ ਦਾ ਜਨਮ ਲੌਂਗ ਬੀਚ, ਕੈਲੀਫੋਰਨੀਆ ਵਿੱਚ ਹੋਇਆ ਅਤੇ ਸੀਲ ਬੀਚ ਵਿੱਚ ਰਹਿ ਕੇ ਉਹ ਵੱਡੀ ਹੋਈ।[1] ਉਸ ਨੇ ਦ ਓਰੇਂਜ ਕਾਉਂਟੀ ਸੋਂਗ ਐਂਡ ਡਾਂਸ ਕੰਪਨੀ, ਵੇਸਟਮਿਨਸਟਰ ਤੋਂ ਡਾਂਸ, ਸੰਗੀਤ ਅਤੇ ਅਦਾਕਾਰੀ ਦੀ ਪੜ੍ਹਾਈ ਕੀਤੀ। ਈਵੇੱਲ ਨੂੰ ਟੈਲੇਂਟ ਏਜੇਂਟ ਵੱਲੋਂ ਸਪੋਟ ਕੀਤਾ ਗਿਆ ਅਤੇ ਉਸਨੂੰ ਔਡੀਸ਼ਨ ਦੇਣ ਲਈ ਕਿਹਾ ਗਿਆ, ਜਦੋਂ ਉਹ 1999 ਵਿੱਚ ਐਕਟਿੰਗ ਦੀਆਂ ਕਲਾਸਾਂ ਲਾ ਰਹੀ ਸੀ।[2]

ਕੈਰੀਅਰ

[ਸੋਧੋ]

ਈਵੇੱਲ ਸਭ ਤੋਂ ਪਹਿਲਾਂ ਫ੍ਰੇਕਸ ਐਂਡ ਗੀਕਸ ਟੈਲੀਵਿਜਨ ਸੀਰੀਜ਼ ਵਿੱਚ ਵੇਖੀ ਗਈ, ਜਿਸ ਦੇ "ਕਾਰਡਡ ਐਂਡ ਡਿਸਕਾਰਡਡ" ਏਪਿਸੋਡ ਵਿੱਚ ਉਸਨੇ ਮਾਓਰੀਨ ਸੈਂਪਸਨ ਦੀ ਭੂਮਿਕਾ ਨਿਭਾਈ ਸੀ। ਇਸ ਸੀਰੀਜ਼ ਨੂੰ ਜੁੱਡ ਅਪਾਟੋ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਨੇ 2004 ਤੋਂ 2005 ਤੱਕ 'ਸੋਪ ਓਪੇਰਾ ਦ ਬਲੱਡ ਐਂਡ ਦ ਬਿਊਟੀਫੁੱਲ' ਵਿੱਚ ਕੰਮ ਕੀਤਾ।

ਨਿੱਜੀ ਜ਼ਿੰਦਗੀ

[ਸੋਧੋ]

2009 ਤੋਂ ਉਹ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਰਹਿਣ ਲੱਗੀ ਸੀ। ਉਸਨੂੰ 2005 ਵਿੱਚ ਸੋਫ਼ਿਸਟੀਕੇਟ ਮੈਗਜ਼ੀਨ ਲਈ ਚੁਣਿਆ ਗਿਆ। ਇਸੇ ਸਮੇਂ ਦੌਰਾਨ ਜਦੋਂ ਉਸਨੂੰ ਵਹਿਲ ਮਿਲਦੀ ਤਾਂ ਉਹ ਚਿੱਤਰਕਾਰੀ, ਰੋਕ ਕਲੀਬਿੰਗ ਅਤੇ ਰੈਪਲਿੰਗ ਕਰਦੀ ਸੀ।[3] ਇਸ ਤੋਂ ਇਲਾਵਾ ਆਪਣੇ ਸੌਂਕ ਡਾਂਸ ਕਰਨਾ ਅਤੇ ਰਾਫ਼ਟਿੰਗ ਆਦਿ ਕਰਦੀ ਸੀ।ਉਹ ਆਪਣੇ ਸਕੂਲ ਵਿੱਚ ਰਾਫ਼ਟਿੰਗ ਟੀਮ ਵਿੱਚ ਵੀ ਸ਼ਾਮਿਲ ਸੀ। 

ਮਈ 2015 ਵਿੱਚ ਕਾਇਲਾ ਦੀ ਅਦਾਕਾਰ ਅਤੇ ਮਾਡਲ ਟੈਨਰ ਨੋਵਲਨ ਨਾਲ ਕੁੜਮਾਈ ਹੋ ਗਈ।[4][5] ਉਹਨਾਂ ਦਾ ਵਿਆਹ 12 ਸਤੰਬਰ 2015 ਨੂੰ ਹੋਇਆ।[6]

ਫ਼ਿਲਮੋਗ੍ਰਾਫੀ

[ਸੋਧੋ]
ਫ਼ਿਲਮ ਭੂਮਿਕਾ
ਸਾਲ ਸਿਰਲੇਖ ਭੂਮਿਕਾ ਸੂਚਨਾ
2006 ਜਸਟ ਮਾਈ ਲੱਕ ਜੈਨਟ ਦ ਬੈਂਕ ਟੈਲਰ
[ਹਵਾਲਾ ਲੋੜੀਂਦਾ]
2006 ਮਟੀਰਿਯਲ ਗ੍ਰ੍ਲਜ ਜੈਨਟ, ਫੈਬੀਏਲਾ ਰਿਸੈਪਸ਼ਨਿਸਟ
2008 ਸੀਨੀਅਰ ਸਕਿੱਪ ਡੇ ਸਾਰਾ
2008 ਇਮਪੈਕਟ ਪੋਇੰਟ ਜੇਨ ਕ੍ਰੋਵੇ
2009 ਫਾਇਰਡ ਅੱਪ ਮਾਰਗੋ ਜੇਨ ਲਿੰਡਸਵਰਥ-ਕੈਲੀਗਨ
2013 ਦ ਡਿਮੇਨਟਡ ਟਾਇਲਰ
2017
ਈਅਰ ਆਫ਼ ਲਵ
ਸਾਮੰਥਾ ਗ੍ਰੇ
2018 ਅ ਫ੍ਰੇਂਡਜ਼'ਸ ਓਬਸੇਸਸ਼ਨ ਕੇਟ
2018 ਦ ਕ੍ਰੀਏਟਰਸ ਲੈਸੀ
2019 ਏਜੰਟ II ਬਿਲੀ

ਹਵਾਲੇ

[ਸੋਧੋ]
  1. "The New Season - Kayle Ewell". Orange Coast. September 2009. p. 70.
  2. "Kayla Ewell as Maureen". 2000. Daytime TV.
  3. "The O.C.'s Kayla Ewell Beauty E-Mail". 2005. Sophisticate.
  4. "'Vampire Diaries' Star Kayla Ewell Dishes on Kellan & R-Pattz". OK!.
  5. "ਪੁਰਾਲੇਖ ਕੀਤੀ ਕਾਪੀ". Archived from the original on ਅਗਸਤ 13, 2015. Retrieved ਨਵੰਬਰ 13, 2018. {{cite web}}: Unknown parameter |dead-url= ignored (|url-status= suggested) (help)
  6. "ਪੁਰਾਲੇਖ ਕੀਤੀ ਕਾਪੀ". Archived from the original on ਮਾਰਚ 4, 2016. Retrieved ਨਵੰਬਰ 13, 2018. {{cite web}}: Unknown parameter |dead-url= ignored (|url-status= suggested) (help)