ਕਾਤਿਆਇਨ
ਦਿੱਖ
ਕਾਤਿਆਇਨ | |
---|---|
ਜਨਮ | ਅੰਦਾਜ਼ਨ ਤੀਜੀ ਸਦੀ ਈਪੂ |
ਮੌਤ | (ਅਗਿਆਤ) (ਅਗਿਆਤ) |
ਕਾਲ | ਵੈਦਿਕ ਕਾਲ |
ਖੇਤਰ | ਭਾਰਤੀ ਉਪਮਹਾਦੀਪ |
ਮੁੱਖ ਰੁਚੀਆਂ | ਸੰਸਕ੍ਰਿਤ ਵਿਆਕਰਨਕਾਰ, ਹਿਸਾਬਦਾਨ ਅਤੇ ਵੈਦਿਕ ਪੁਜਾਰੀ |
ਕਾਤਿਆਇਨ ਪਾਣਿਨੀ ਸੂਤਰਾਂ ਦੇ ਪ੍ਰਸਿੱਧ ਵਾਰਤਿੱਕਕਾਰ ਹਨ। ਕਾਤਿਆਇਨ ਦੇ ਵਾਰਤਿੱਕ ਪਾਣਿਨੀ ਦੀ ਵਿਆਕਰਨ ਦੀ ਵਿਆਖਿਆ ਵਜੋਂ ਅਤਿ ਮਹੱਤਵਸ਼ਾਲੀ ਸਿੱਧ ਹੋਏ ਹਨ। ਇਨ੍ਹਾਂ ਦੇ ਬਿਨਾਂ ਪਾਣਿਨੀ ਵਿਆਕਰਨ ਅਧੂਰਾ ਜਿਹਾ ਰਿਹਾ ਜਾਂਦਾ। ਇਨ੍ਹਾਂ ਦੇ ਆਧਾਰ ਉੱਤੇ ਹੀ ਮਗਰੋਂ ਪਤੰਜਲੀ ਨੇ ਮਹਾਂਭਾਸ਼ ਦੀ ਰਚਨਾ ਕੀਤੀ।