ਪਤੰਜਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Patanjali.jpg

ਪਤੰਜਲੀ ਯੋਗਸੂਤਰ ਦੇ ਰਚਨਾਕਾਰ ਹਨ ਜੋ ਹਿੰਦੁਆਂ ਦੇ ਛੇ ਦਰਸ਼ਨਾਂ (ਨਿਆਂ, ਵਿਸ਼ੇਸ਼ਕ, ਸਾਂਖ, ਯੋਗ, ਮੀਮਾਂਸਾ, ਵੇਦਾਂਤ) ਵਿੱਚੋਂ ਇੱਕ ਹੈ। ਭਾਰਤੀ ਸਾਹਿਤ ਵਿੱਚ ਪਤੰਜਲੀ ਦੇ ਲਿਖੇ ਹੋਏ ਤਿੰਨ ਮੁੱਖ ਗਰੰਥ ਮਿਲਦੇ ਹਨ: ਯੋਗਸੂਤਰ, ਅਸ਼ਟਧਿਆਯੀ ਉੱਤੇ ਭਾਸ਼ਯ, ਅਤੇ ਆਯੁਰਵੇਦ ਉੱਤੇ ਗਰੰਥ। ਕੁੱਝ ਵਿਦਵਾਨਾਂ ਦਾ ਮਤ ਹੈ ਕਿ ਇਹ ਤਿੰਨੋਂ ਗਰੰਥ ਇੱਕ ਹੀ ਵਿਅਕਤੀ ਨੇ ਲਿਖੇ ; ਹੋਰਾਂ ਦੀ ਧਾਰਨਾ ਹੈ ਕਿ ਇਹ ਵੱਖ ਵੱਖ ਆਦਮੀਆਂ ਦੀਆਂ ਕ੍ਰਿਤੀਆਂ ਹਨ। ਪਤੰਜਲੀ ਨੇ ਪਾਣਿਨੀ ਦੇ ਅਸ਼ਟਧਿਆਯੀ ਉੱਤੇ ਆਪਣਾ ਟੀਕਾ ਲਿਖਿਆ ਜਿਸ ਨੂੰ ਮਹਾਂਭਾਸ਼ਾਯ ਦਾ ਨਾਮ ਦਿੱਤਾ (ਮਹਾਂ + ਭਾਸ਼ਯ (ਸਮੀਖਿਆ, ਟਿੱਪਣੀ, ਵਿਵੇਚਨਾ, ਆਲੋਚਨਾ))। ਇਨ੍ਹਾਂ ਦਾ ਕਾਲ ਕੋਈ 200 ਈ ਪੂ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]