ਕਾਤਿਆਇਨੀ
ਦਿੱਖ
ਕਾਤਿਆਇਨੀ (कात्यायनी) ਮਹਾਂਦੇਵੀ ਦੇ ਨੌਦੁਰਗਾ ਰੂਪਾਂ ਦਾ ਛੇਵਾਂ ਪਹਿਲੂ ਹੈ। ਉਸ ਨੂੰ ਜ਼ਾਲਮ ਦੈਂਤ ਮਹਿਸ਼ਾਸੁਰ ਦੇ ਵਧ ਕਰਨ ਵਾਲੀ ਵਜੋਂ ਦੇਖੀ ਜਾਂਦੀ ਹੈ। ਉਹ ਨੌਦੁਰਗਾ ਜਾਂ ਹਿੰਦੂ ਦੇਵੀ ਦੁਰਗਾ ਦੇ ਨੌਂ ਰੂਪਾਂ ਵਿੱਚੋਂ ਛੇਵਾਂ ਰੂਪ ਵੀ ਹੈ, ਜਿਸਦੀ ਨਰਾਤਿਆਂ ਦੇ ਜਸ਼ਨਾਂ ਦੌਰਾਨ ਪੂਜਾ ਕੀਤੀ ਜਾਂਦੀ ਹੈ। ਉਸ ਨੂੰ ਚਾਰ, ਦਸ ਜਾਂ ਅਠਾਰਾਂ ਹੱਥਾਂ ਨਾਲ ਦਰਸਾਇਆ ਜਾ ਸਕਦੀ ਹੈ। ਇਹ ਸੰਸਕ੍ਰਿਤ ਸ਼ਬਦਕੋਸ਼ (ਦੇਵੀ ਪਾਰਵਤੀ ਦੇ ਨਾਮ- ਉਮਾ, ਕਾਤਿਆਨੀ, ਗੌਰੀ, ਕਾਲੀ, ਹੈਮਾਵਤੀ, ਈਸ਼ਵਰੀ) ਅਮਰਕੋਸ਼ ਵਿੱਚ ਦੇਵੀ ਆਦਿ ਪਰਾਸ਼ਕਤੀ ਲਈ ਦਿੱਤਾ ਗਿਆ ਦੂਜਾ ਨਾਮ ਹੈ।ਫਰਮਾ:ਨੌਦੁਰਗਾ