ਕਾਮਰੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਮਰੇਡ ਦਾ ਅਰਥ ਹੈ ਸਾਥੀ, ਹਮਰਾਹੀ, ਸੰਗੀ-ਸਹਿਯੋਗੀ ਅਤੇ ਫ਼ਾਰਸੀ ਵਿੱਚ ਰਫ਼ੀਕ। ਇਹ ਫਰਾਂਸੀਸੀ ਸ਼ਬਦ ਕਾਮਰੇਡ (camarade) ਤੋਂ ਆਇਆ ਹੈ ਅਤੇ ਇਹਦੀਆਂ ਜੜ੍ਹਾਂ ਸਪੇਨੀ ਸ਼ਬਦ ਕਾਮਰੇਡਾ (camarada) ਵਿੱਚ ਹਨ।[1] ਦੁਨੀਆ ਭਰ ਦੀਆਂ ਖੱਬੀਆਂ ਜਥੇਬੰਦੀਆਂ ਇਸ ਸ਼ਬਦ ਦੀ ਭਰਪੂਰ ਵਰਤੋਂ ਕਰਦੀਆਂ ਹਨ। ਇਹ ਆਮ ਵਾਕੰਸ਼ ਬਣ ਗਿਆ ਹੈ ਅਤੇ (ਸ਼ਾਇਦ) ਸਭ ਤੋਂ ਵਧ ਵਰਤੇ ਜਾਣ ਵਾਲੇ ਸੰਬੋਧਨੀ ਸ਼ਬਦਾਂ ਵਿੱਚੋਂ ਇੱਕ ਹੈ। ਬਹੁਤ ਸਾਰੀਆਂ ਬੋਲੀਆਂ ਵਿੱਚ ਇਸਦੇ ਸਥਾਨਕ ਸਮਅਰਥੀ ਵੀ ਮਿਲਦੇ ਹਨ। ਪੰਜਾਬੀ ਵਿੱਚ ਸਾਥੀ ਅਤੇ ਬਹੁਵਚਨ ਕਾਮਰੇਡਜ ਲਈ ਸਾਥੀਓ ਅਤੇ ਸਾਥੀਆਂ ਸ਼ਬਦ ਆਮ ਪ੍ਰਚਲਿਤ ਹਨ।

ਪਿੱਠਭੂਮੀ[ਸੋਧੋ]

ਇਸ ਸ਼ਬਦ ਦਾ ਸਿਆਸੀ ਪ੍ਰਯੋਗ ਫ਼ਰਾਂਸ ਦੇ ਇਨਕਲਾਬ ਤੋਂ ਪ੍ਰੇਰਿਤ ਸੀ। ਕੇਵਲ 19ਵੀਂ-20ਵੀਂ ਸਦੀ ਵਿੱਚ "ਕਾਮਰੇਡ" ਸ਼ਬਦ ਨੂੰ ਇੱਕ ਰਾਜਨੀਤਕ ਰੰਗ ਪ੍ਰਾਪਤ ਹੋਇਆ, ਜੋ ਕਮਿਊਨਿਸਟਾਂ, ਸਮਾਜਵਾਦੀ, ਸਮਾਜਿਕ ਡੈਮੋਕਰੇਟ, ਮਜ਼ਦੂਰ ਆਗੂਆਂ ਅਤੇ ਅਰਾਜਕਤਾਵਾਦੀਆਂ ਵਿਚਕਾਰ ਬਰਾਬਰੀ ਆਜ਼ਾਦੀ ਅਤੇ ਭਰੱਪਣ ਲਈ ਸੰਘਰਸ਼ ਦੀ ਅਪੀਲ ਦੇ ਤੌਰ 'ਤੇ ਫੈਲ ਗਿਆ ਸੀ। "ਕਾਮਰੇਡ" ਸ਼ਬਦ ਦੀ ਵਰਤੋਂ ਵਿਚਾਰਧਾਰਾ ਦੇ ਸਮਰਥਕਾਂ ਦੇ ਵਿੱਚ ਇਕਮੁਠਤਾ ਅਤੇ ਆਪਸੀ ਵਿਸ਼ਵਾਸ ਤੇ ਜ਼ੋਰ ਦੇਣ ਲਈ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]