ਕਾਮਰੇਡ ਰਾਜ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਮਰੇਡ ਰਾਜ ਕੁਮਾਰ ਧਾਰੀਵਾਲ ( ?- 20 ਅਕਤੂਬਰ 2017[1]) ਭਾਰਤੀ ਕਮਿਊਨਿਸਟ ਪਾਰਟੀ ਅਤੇ ਅਮਨ ਲਹਿਰ ਦੇ ਆਗੂ ਸਨ। 1972 ਤੋਂ 1978 ਅਤੇ 1980 ਤੋਂ 1985[2][3] ਦੋ ਵਾਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਧਾਰੀਵਾਲ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ। ਵਿਧਾਇਕ ਬਣਨ ਤੋਂ ਪਹਿਲਾਂ ਉਹ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਵੀ ਰਹੇ। ਕਾਮਰੇਡ ਰਾਜ ਕੁਮਾਰ ਮਜ਼ਦੁਰ ਜਮਾਤ ਵਿੱਚ ਬਹੁਤ ਹੀ ਹਰਮਨ ਪਿਆਰੇ ਸਨ। ਧਾਰੀਵਾਲ ਦੀ ਵੂਲਨ ਮਿਲ ਦੀ ਮਜਦੂਰ ਯੁਨੀਅਨ ਦੇ ਵੀ ਉਹ ਕਈ ਸਾਲ ਪ੍ਰਧਾਨ ਰਹੇ।

ਕਾਮਰੇਡ ਰਾਜ ਕੁਮਾਰ ਨੇ ਮੁਲਕ ਦੀ ਵੰਡ ਵੇਲੇ ਮੁਸਲਮਾਨਾਂ ਨੂੰ ਬਚਾਉਣ ਅਤੇ ਸਰਹੱਦ ਪਾਰ ਕਰਵਾਉਣ ਲਈ ਜਾਨ ਜੋਖਮ ਵਿੱਚ ਪਾ ਕੇ ਕੰਮ ਕੀਤਾ ਸੀ। ਦੇਸ਼ਾਂ ਵਿੱਚਕਾਰ ਅਮਨ ਤੇ ਦੋਸਤੀ ਲਈ ਵੀ ਉਹਨਾਂ ਦਾ ਕੰਮ ਉਘਾ ਸੀ। ਪਹਿਲਾਂ ਉਹ ਇਸਕਸ (ਹਿੰਦ-ਰੂਸ ਮਿੱਤਰਤਾ ਸਭਾ) ਪੰਜਾਬ ਦੇ ਆਗੂ ਸਨ ਅਤੇ ਫਿਰ ਇੰਡੀਅਨ ਸੁਸਾਇਟੀ ਫਾਰ ਕਲਚਰਲ ਕੋਆਪਰੇਸ਼ਨ ਐਂਡ ਫਰੈਂਡਸ਼ਿਪ (ਇਸਕਫ) ਦੇ ਰਾਸ਼ਟਰ ਪਧਰ ਦੇ ਆਗੂ ਰਹੇ।[4][5]

ਹਵਾਲੇ[ਸੋਧੋ]