ਕਾਮਾਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kamakhya/Siddha Kubjika
Goddess of Creative Power, Desire and Fertility
ਸੰਸਕ੍ਰਿਤ ਲਿਪੀਅੰਤਰਨKāmākhyā
ਮਾਨਤਾDevi, Parvati, Shakti
ਨਿਵਾਸNeelachal
ਮੰਤਰkāmākhye varade devī nīla parvata vāsinī tvaṁ devī jagataṁ mātā yonimudre namostute
ਹਥਿਆਰsword, trident, discus, shield, bow, arrows, club, lotus, bell, goad, kapala, conch
ਵਾਹਨLion
ConsortSadasiva

ਕਾਮਾਖਿਆ (Assamese: কামাখ্যা দেৱী), ਸਿੱਧਾ ਕੁਬਜਿਕਾ ਵਜੋਂ ਵੀ ਜਾਣਿਆ ਜਾਂਦਾ ਹੈ, ਚਾਹਤਾਂ ਦੀ ਦੇਵੀ ਇੱਕ ਮਹੱਤਵਪੂਰਨ ਤਾਂਤ੍ਰਿਕ ਹਿੰਦੂ ਦੇਵੀ ਹੈ ਦਾ ਵਾਸਾ ਹਿਮਾਲਿਆ ਪਹਾੜੀਆਂ 'ਚ ਹੈ। ਉਸ ਨੂੰ ਬਤੌਰ ਸਿੱਧਾ ਕੁਬਜਿਕਾ ਪੁਜਿਆ ਜਾਂਦਾ ਹੈ, ਅਤੇ ਉਸ ਨੂੰ ਕਾਲੀ ਅਤੇ ਮਹਾ ਤਰਿਪੁਰਾ ਸੁੰਦਰੀ ਵਜੋਂ ਪਛਾਣਿਆ ਜਾਂਦਾ ਹੈ। ਤਾਂਤ੍ਰਿਕ ਪੁਸਤਕ (ਕਾਲਿਕਾ ਪੁਰਾਨ, ਯੋਗਿਨੀ ਤੰਤਰ) ਦੇ ਅਨੁਸਾਰ ਉਸ ਦੀ ਪੂਜਾ ਕਮਾਖਿਆ ਮੰਦਰ, ਇਹ 16ਵੀਂ ਸਦੀ ਦਾ ਮੰਦਰ ਹੈ ਜੋ ਅਸਾਮ ਦੇ ਕਾਮਰੂਪ ਜ਼ਿਲ੍ਹੇ 'ਚ ਸਥਿਤ ਹੈ, ਵਿਖੇ ਕੀਤੀ ਜਾਂਦੀ ਹੈ। ਗਾਰੋ ਪਹਾੜੀਆਂ ਵਿੱਚ ਪਵਿੱਤਰ ਦੇਵੀ ਦੇ ਪਹਿਲੇ ਪ੍ਰਗਟਾਅ ਨੂੰ ਤਬਾਹ ਕਰ ਦਿੱਤਾ ਗਿਆ ਹੈ, ਹਾਲਾਂਕਿ ਬਾਤਸਾਇਨ ਪੁਜਾਰੀਆਂ ਨੇ ਕਿਹਾ ਕਿ ਦੇਵੀ ਨੇ ਪਹਿਲਾਂ ਕਸ਼ਮੀਰ ਅਤੇ ਬਾਅਦ ਵਿੱਚ ਹਿਮਾਚਲ ਦੇ ਇੱਕ ਦੂਰ-ਦੁਰਾਡੇ ਪਹਾੜੀ ਜੰਗਲ 'ਚ ਆਪਣਾ ਵਾਸਾ ਕੀਤਾ। ਉਸ ਦੇ ਨਾਂ ਦਾ ਅਰਥ ਹੈ "ਇੱਛਾਵਾਂ ਦੀ ਪ੍ਰਸਿੱਧ ਦੇਵੀ," ਅਤੇ ਇਸ ਸਮੇਂ ਉਹ 1645 ਈ. 'ਚ ਉਸਾਰੇ ਗਏ ਕਾਮਾਖਿਆ ਮੰਦਰ ਵਿੱਚ ਰਹਿੰਦੀ ਹੈ। ਇਹ 51 ਸ਼ਕਤੀ ਪੀਠਾਂ 'ਚ ਮੁੱਢਲੀ ਹੈ ਜੋ ਸਤੀ ਦੇ ਬਾਅਦ ਸਭ ਤੋਂ ਮਹੱਤਵਪੂਰਨ ਸ਼ਕਤੀ ਮੰਦਰਾਂ ਅਤੇ ਹਿੰਦੂ ਤੀਰਥ ਸਥਾਨਾਂ ਵਿਚੋਂ ਇੱਕ ਹੈ।

ਆਈਕਨੋਗ੍ਰਾਫੀ[ਸੋਧੋ]

ਕਾਮਾਖਿਆ ਨੂੰ 16 ਸਾਲ ਦੀ ਕਿਸ਼ੋਰ ਦੇਵੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਜਿਸ ਦੀਆਂ ਬਾਰਾਂ ਬਾਹਾਂ ਅਤੇ ਵੱਖੋ-ਵੱਖਰੇ ਰੰਗਾਂ ਦੇ ਛੇ ਸਿਰ ਹਨ। ਉਹ ਇੱਕ ਸ਼ਕਤੀਸ਼ਾਲੀ ਦੇਵੀ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਸਰਬ ਸ਼ਕਤੀਵਾਨ, ਸਰਬ-ਵਿਆਪਕ ਅਤੇ ਸਰਵ ਵਿਆਪੀ ਹੈ। ਉਸ ਨੇ ਸੁਹਾਵਣੇ ਕਪੜੇ ਪਹਿਨੇ ਹੋਏ ਹਨ, ਰਿਵਾਇਤੀ ਤੌਰ 'ਤੇ ਲਾਲ ਸਾੜੀ, ਗਹਿਣੇ ਅਤੇ ਲਾਲ ਫੁੱਲਾਂ 'ਚ ਵਿਰਾਜਮਾਨ ਹੁੰਦੀ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]


ਹੋਰ ਪੜ੍ਹੋ[ਸੋਧੋ]

  • Hindu Goddesses: Vision of the Divine Feminine in the Hindu Religious Traditions ( ISBN 81-208-0379-5) by David Kinsley
  • Renowned Goddess of Desire: Women, Sex, and Speech in Tantra ( ISBN 978-0195327830) by Loriliai Biernacki
  • The Power of Tantra: Religion, Sexuality and the Politics of South Asian Studies ( ISBN 978-1845118747) by Hugh Urban
  • The Kalikapurana: Sanskrit Text, Introduction & Translation in English ( ISBN 8170812305) by Biswanarayan Shastri

ਬਾਹਰੀ ਕੜੀਆਂ[ਸੋਧੋ]