ਕਾਰਲੋਸ ਸੌਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਰਲੋਸ ਸੌਰਾ
Carlos Saura, 2017.jpg
ਕਾਰਲੋਸ ਸੌਰਾ 2017 ਵਿੱਚ
ਜਨਮਕਾਰਲੋਸ ਸੌਰਾ ਆਟਰੇਸ
(1932-01-04) 4 ਜਨਵਰੀ 1932 (ਉਮਰ 89)
ਹਿਊਸਕਾ, ਸਪੇਨ
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਫ਼ੋਟੋਗ੍ਰਾਫ਼ਰ
ਸਰਗਰਮੀ ਦੇ ਸਾਲ1955–ਹੁਣ ਤੱਕ
ਸੰਬੰਧੀਐਨਤੋਨੀਓ ਸੌਰਾ (ਭਰਾ)

ਕਾਰਲੋਸ ਸੌਰਾ ਆਟਰੇਸ (ਜਨਮ 4 ਜਨਵਰੀ 1932) ਇੱਕ ਸਪੇਨੀ ਫ਼ਿਲਮ ਨਿਰਦੇਸ਼ਕ, ਫ਼ੋਟੋਗ੍ਰਾਫ਼ਰ ਅਤੇ ਲੇਖਕ ਸੀ। ਉਸਦਾ ਨਾਮ ਸਪੇਨ ਦੇ ਤਿੰਨ ਸਭ ਤੋਂ ਮਹਾਨ ਫ਼ਿਲਮਕਾਰਾਂ ਵਿੱਚ ਲਿਆ ਜਾਂਦਾ ਹੈ ਜਿਸ ਵਿੱਚ ਲੂਈਸ ਬਨੁਏਲ ਅਤੇ ਪੀਡਰੋ ਆਲਮੋਦੋਵਾਰ ਦੇ ਨਾਮ ਸ਼ਾਮਿਲ ਹਨ। ਉਸਦਾ ਕੈਰੀਅਰ ਬਹੁਤ ਲੰਬਾ ਅਤੇ ਬਹੁਮੁਖੀ ਰਿਹਾ ਹੈ ਜਿਹੜਾ ਕਿ 50 ਸਾਲਾਂ ਤੋਂ ਵੱਧ ਦੇ ਸਮੇਂ ਤੱਕ ਚੱਲਿਆ ਸੀ। ਉਸਦੀਆਂ ਬਹੁਤ ਸਾਰੀਆਂ ਫ਼ਿਲਮਾਂ ਨੂੰ ਅੰਤਰਰਾਸ਼ਟਰੀ ਅਵਾਰਡ ਮਿਲੇ ਹਨ।

ਸੌਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲਘੂ ਡਾਕੂਮੈਂਟਰੀ ਫ਼ਿਲਮਾਂ ਬਣਾਉਣ ਤੋਂ ਕੀਤੀ ਸੀ। ਜਦੋਂ 1960 ਵਿੱਚ ਉਸਦੀ ਪਹਿਲੀ ਪੂਰੀ ਲੰਬਾਈ ਵਾਲੀ ਫ਼ਿਲਮ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿਖੇ ਵਿਖਾਈ ਗਈ ਤਾਂ ਉਸਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ। ਹਾਲਾਂਕਿ ਉਸਨੇ ਆਪਣੇ ਫ਼ਿਲਮ ਜੀਵਨ ਦੀ ਸ਼ੁਰੂਆਤ ਨੀਓਰਿਅਲਿਜ਼ਮ ਤੋਂ ਕੀਤੀ ਸੀ, ਪਰ ਉਸਨੇ ਛੇਤੀ ਹੀ ਸਪੇਨੀ ਖੇਤਰ ਵਿੱਚ ਆਪਣੀ ਪਕੜ ਬਣਾਉਣ ਲਈ ਬਿੰਬਾਂ ਅਤੇ ਸ਼ਿੰਗਾਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। 1966 ਵਿੱਚ ਉਸਨੂੰ ਉਸਦੀ ਫ਼ਿਲਮ ਲਾ ਕਾਜ਼ਾ ਲਈ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਰਾਹਨਾ ਮਿਲੀ ਜਿਸਨੇ ਬਰਲਿਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿੱਚ ਸਿਲਵਰ ਬੀਅਰ ਦਾ ਅਵਾਰਡ ਜਿੱਤਿਆ ਸੀ। ਅਗਲੇ ਸਾਲਾਂ ਵਿੱਚ ਉਸਨੇ ਆਪਣੀਆਂ ਫ਼ਿਲਮਾਂ ਵਿੱਚ ਰਾਜਨੀਤਿਕ ਹਾਲਤਾਂ ਦੇ ਉਲਟ ਜਾ ਕੇ ਅਧਿਆਤਮਕ ਅਤੇ ਜਜ਼ਬਾਤੀ ਵਿਸ਼ਿਆਂ ਨੂੰ ਪੇਸ਼ ਕੀਤਾ ਜਿਸ ਨਾਲ ਅੰਤਰਰਾਸ਼ਟਰੀ ਪੱਧਰ ਤੇ ਉਸਦਾ ਨਾਮ ਹੋਰ ਚਮਕਿਆ।

1970 ਤੱਕ ਸੌਰਾ ਸਪੇਨ ਦਾ ਸਭ ਤੋਂ ਵੱਧ ਮਸ਼ਹੂਰ ਫ਼ਿਲਮਕਾਰ ਸੀ। ਉਸਦੀਆਂ ਫ਼ਿਲਮਾਂ ਵਿੱਚ ਗੁੰਝਲਦਾਰ ਡਾਇਲਾਗ ਹੁੰਦਾ ਹੈ ਅਤੇ ਉਹ ਵਿਵਾਦਾਂ ਵਿੱਚ ਫਸਿਆ ਰਹਿੰਦਾ ਸੀ। ਉਸਨੂੰ 1973 ਦੀ ਫ਼ਿਲਮ ਲਾ ਪ੍ਰਾਈਮਾ ਐਂਜੇਲੀਕਾ ਅਤੇ 1975 ਦੀ ਫ਼ਿਲਮ ਕਰਿਆ ਕਿਊਰਵਸ ਲਈ ਕਾਨ੍ਹਸ ਵਿੱਚ ਸਪੈਸ਼ਲ ਜਿਊਰੀ ਅਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਉਸਨੂੰ 1979 ਵਿੱਚ ਮਮਾ ਟਰਨਜ਼ 100 ਫ਼ਿਲਮ ਲਈ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀਆਂ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਨਾਮਜ਼ਦਗੀ ਵੀ ਮਿਲੀ ਸੀ।

1980 ਦਹਾਕੇ ਵਿੱਚ ਸੌਰਾ ਆਪਣੀ ਤਿੰਨ ਫ਼ਿਲਮਾਂ ਦੀ ਲੜੀ ਨਾਲ ਫਿਰ ਤੋਂ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਹੋਇਆ ਜਿਸ ਵਿੱਚ ਬਲੱਡ ਵੈਡਿੰਗ, ਕਾਰਮੈਨ ਅਤੇ ਐਲ ਅਮੋਰ ਬਰੂਜੋ ਨਾਂ ਦੀਆਂ ਫ਼ਿਲਮਾਂ ਸ਼ਾਮਿਲ ਹਨ। ਉਹ ਵਿਸ਼ਵਭਰ ਵਿੱਚ ਫ਼ਿਲਮ ਫ਼ੈਸਟੀਵਲਾਂ ਵਿੱਚ ਨਜ਼ਰ ਆਉਂਦਾ ਰਿਹਾ ਅਤੇ ਉਸਨੂੰ ਕਾਰਮੈਨ ਅਤੇ ਟੈਂਗੋ ਫ਼ਿਲਮਾਂ ਦੇ ਨਿਰਦੇਸ਼ਨ ਲਈ ਦੋ ਵਾਰ ਫਿਰ ਅਕਾਦਮੀ ਅਵਾਰਡਾਂ ਵਿੱਚ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀਆਂ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਨਾਮਜ਼ਦਗੀ ਮਿਲੀ।

ਕੈਰੀਅਰ[ਸੋਧੋ]

1957-1958 ਵਿੱਚ, ਸੌਰਾ ਨੇ ਆਪਣੀ ਫ਼ਿਲਮ ਬਣਾਈ ਜਿਸਦਾ ਨਾਮ ਕੁਐਂਚਾ ਸੀ। 1962 ਵਿੱਚ ਉਸਦੀ ਫ਼ਿਲਮ ਲੌਸ ਗੌਲਫ਼ੌਸ ਨੇ ਸਪੇਨ ਦੇ ਵਿੱਚ ਬਹੁਤ ਪ੍ਰਭਾਵ ਪਾਇਆ। ਚਾਰ ਸਾਲਾਂ ਬਾਅਦ ਉਸਨੂੰ 16ਵੇਂ ਬਰਲਿਨ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿਖੇ ਸਨਮਾਨਿਤ ਕੀਤਾ ਗਿਆ ਜਿੱਥੇ ਉਸਨੇ ਆਪਣੀ ਫ਼ਿਲਮ ਲਾ ਕਾਜ਼ਾ ਲਈ ਸਿਲਵਰ ਬੀਅਰ ਅਵਾਰਡ ਜਿੱਤਿਆ।[1] 18ਵੇਂ ਬਰਲਿਨ ਫ਼ਿਲਮ ਫ਼ੈਸਟੀਵਲ ਵਿੱਚ ਉਸਦੀ ਫ਼ਿਲਮ ਪੈੱਪਰਮਿੰਟ ਫ਼ਰੈੱਪ ਨੂੰ ਸਭ ਤੋਂ ਵਧੀਆ ਨਿਰਦੇਸ਼ਨ ਲਈ ਸਿਲਵਰ ਬੀਅਰ ਦਾ ਇਨਾਮ ਮਿਲਿਆ।[2] 1981 ਵਿੱਚ ਉਸਦੀ ਫ਼ਿਲਮ ਡੈਪਰੀਸਾ, ਡੈਪਰੀਸਾ ਲਈ ਉਸਨੂੰ 31ਵੇਂ ਬਰਲਿਨ ਫ਼ਿਲਮ ਫ਼ੈਸਟੀਵਲ ਵਿੱਚ ਗੋਲਡਨ ਬੀਅਰ ਦਾ ਅਵਾਰਡ ਮਿਲਿਆ ਸੀ।[3]


ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]