ਕਾਲਕਾ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲਕਾ ਰੇਲਵੇ ਸਟੇਸ਼ਨ ਦਿੱਲੀ-ਕਾਲਕਾ ਲਾਈਨ ਦਾ ਉੱਤਰੀ ਟਰਮੀਨਸ ਹੈ ਅਤੇ ਯੂਨੈਸਕੋ ਵਿਸ਼ਵ ਵਿਰਾਸਤ ਸਾਈਟ ਕਾਲਕਾ-ਸ਼ਿਮਲਾ ਰੇਲਵੇ ਦਾ ਸ਼ੁਰੂਆਤੀ ਬਿੰਦੂ ਹੈ। ਇਹ ਭਾਰਤ ਦੇ ਹਰਿਆਣਾ ਰਾਜ ਵਿੱਚ ਸਥਿਤ ਹੈ। ਇਹ ਕਾਲਕਾ ਅਤੇ ਸ਼ਿਮਲਾ ਜਾਣ ਵਾਲੇ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਦਾ ਹੈ।

ਰੇਲਵੇ ਸਟੇਸ਼ਨ[ਸੋਧੋ]

ਕਾਲਕਾ ਰੇਲਵੇ ਸਟੇਸ਼ਨ ਸਮੁੰਦਰ ਤਲ ਤੋਂ 658 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਸ ਨੂੰ ਅੰਬਾਲਾ ਰੇਲਵੇ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ KLK ਦਾ ਰੇਲਵੇ ਕੋਡ ਅਲਾਟ ਕੀਤਾ ਗਿਆ ਸੀ। [1]

ਇਤਿਹਾਸ[ਸੋਧੋ]

ਦਿੱਲੀ-ਪਾਣੀਪਤ-ਅੰਬਾਲਾ-ਕਾਲਕਾ ਲਾਈਨ 1891 ਵਿੱਚ ਖੋਲ੍ਹੀ ਗਈ ਸੀ [2]

ਦੋ ਫੁੱਟ ਚੌੜੀ ਨੈਰੋ ਗੇਜ ਕਾਲਕਾ-ਸ਼ਿਮਲਾ ਰੇਲਵੇ ਦਾ ਨਿਰਮਾਣ ਦਿੱਲੀ-ਪਾਣੀਪਤ-ਅੰਬਾਲਾ-ਕਾਲਕਾ ਰੇਲਵੇ ਕੰਪਨੀ ਨੇ ਕੀਤਾ ਸੀ ਅਤੇ [3] 1905 ਵਿੱਚ ਲਾਈਨ ਨੂੰ ਢਾਈ ਫੁੱਟ ਚੌੜੀ ਬਰਾਡ ਗੇਜ ਬਣਾ ਦਿੱਤਾ ਗਿਆ।

ਬਿਜਲੀਕਰਨ[ਸੋਧੋ]

ਚੰਡੀਗੜ੍ਹ-ਕਾਲਕਾ ਸੈਕਟਰ ਦਾ 1999-2000 ਵਿੱਚ ਬਿਜਲੀਕਰਨ ਕੀਤਾ ਗਿਆ ਸੀ। [4]

ਲੋਕੋ ਸ਼ੈੱਡ[ਸੋਧੋ]

ਕਾਲਕਾ ਡੀਜ਼ਲ ਵਰਕਸ਼ਾਪਾਂ

ਕਾਲਕਾ ਵਿੱਚ ZDM-3 ਅਤੇ ZDM-5 ਨੈਰੋ ਗੇਜ ਡੀਜ਼ਲ ਲੋਕੋਜ਼ ਦੇ ਰੱਖ-ਰਖਾਅ ਲਈ ਇੱਕ ਨੈਰੋ ਗੇਜ ਡੀਜ਼ਲ ਸ਼ੈੱਡ ਹੈ। [5]

ਹਵਾਲੇ[ਸੋਧੋ]

  1. "Kalka Railway Station". India Rail Info. Retrieved 2 August 2013.
  2. "IR History: Early Days II (1870–1899)". IRFCA. Retrieved 2 August 2013.
  3. Engineer journal article, circa 1915, reprinted in Narrow Gauge & Industrial Railway Modelling Review, no. 75, July 2008
  4. "History of Electrification". IRFCA. Retrieved 2 August 2013.
  5. "Sheds and workshops". IRFCA. Retrieved 2 August 2013.