ਕਾਲਪੀ, ਅੰਬਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲਪੀ ਹਰਿਆਣਾ, ਭਾਰਤ ਵਿੱਚ ਅੰਬਾਲਾ ਦੀ ਮਿਉਂਸਪਲ ਕਮੇਟੀ ਦਾ ਨੋਟੀਫਾਈਡ ਏਰੀਆ ਹੈ। ਇਹ ਅੰਬਾਲਾ-ਜਗਾਧਰੀ ਹਾਈਵੇਅ (ਯਾਨੀ ਰਾਸ਼ਟਰੀ ਰਾਜਮਾਰਗ 73) ਤੇ ਸਾਹਾ ਤਹਿਸੀਲ ਵਿੱਚ ਅੰਬਾਲਾ ਛਾਉਣੀ ਤੋਂ ਲਗਭਗ 19.3 ਕਿ.ਮੀ ਦੂਰੀ `ਤੇ ਹੈ।[1] ਇਸ ਦੇ ਕੋਆਰਡੀਨੇਟ ਅਕਸ਼ਾਂਸ਼ = 30.3781838 ਅਤੇ ਲੰਬਕਾਰ = 76.7766924 ਹਨ ਅਤੇ ਡਾਕ ਕੋਡ 133104 ਹੈ। [2] ਇਹ ਖੇਤਰ ਭਾਰਤ ਦੇ ਵੱਡੇ ਏਅਰ ਫੋਰਸ ਬੇਸ ਦਾ ਘਰ ਹੈ। ਇਸ ਯੂਨਿਟ ਨੂੰ ਏਅਰ ਫੋਰਸ ਵਜੋਂ ਜਾਣਿਆ ਜਾਂਦਾ ਹੈ ਅਤੇ ਸਾਰੀਆਂ ਭਾਰਤ-ਪਾਕਿ ਜੰਗਾਂ ਵਿੱਚ ਸਰਗਰਮ ਰਿਹਾ ਹੈ। [3] ਏਅਰ ਫੋਰਸ ਕੈਂਪ ਸਥਾਨਕ ਨਿਵਾਸੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਏਅਰ ਫੋਰਸ ਸਕੂਲ ਦੇ ਨਾਮ ਨਾਲ ਸਕੂਲ ਵੀ ਚਲਾਉਂਦਾ ਹੈ। [4] ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਇਸ ਖੇਤਰ ਵਿੱਚ ਸਥਿਤ ਉੱਚ ਸਿੱਖਿਆ ਸੰਸਥਾਨ ਹੈ। ਇਸ ਤੋਂ ਇਲਾਵਾ, ਨੇੜੇ-ਤੇੜੇ ਸਥਿਤ ਬਹੁਤ ਸਾਰੀਆਂ ਵਿਦਿਅਕ ਸੰਸਥਾਵਾਂ ਹਨ ਜਿਨ੍ਹਾਂ ਵਿਚ ਮਹਾਰਿਸ਼ੀ ਮਾਰਕੰਡੇਸ਼ਵਰ ਯੂਨੀਵਰਸਿਟੀ ਅਤੇ ਐਜੂਕੇਸ਼ਨ ਮੈਕਸੀਮਮ ਸਕੂਲ ਆਫ਼ ਇੰਜੀਨੀਅਰਿੰਗ ਅਤੇ ਅਪਲਾਈਡ ਰਿਸਰਚ ਸ਼ਾਮਲ ਹਨ। ਖੇਤਰ ਦੀ ਰਿਹਾਇਸ਼ੀ ਆਬਾਦੀ ਆਪਣੀ ਰੋਜ਼ਾਨਾ ਕਮਾਈ ਲਈ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ।

ਹਵਾਲੇ[ਸੋਧੋ]

  1. "About Kalpi on googlemaps". Retrieved 8 November 2014.
  2. "Maps of India". Retrieved 8 November 2014.
  3. see article Ambala
  4. "Kalpi Air Force School". Retrieved 8 November 2014.