ਕਾਲ਼ਾ ਨਮਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਲੇ ਲੂਣ ਦੇ ਡਲੇ

ਕਾਲਾ ਨਮਕ ਜਾਂ ਕਾਲ਼ਾ ਲੂਣ ਭਾਰਤੀ ਉਪਮਹਾਦੀਪ ਵਿੱਚ ਮਿਲਦਾ ਅਤੇ ਭਾਰਤੀ ਭੋਜਨ ਵਿੱਚ ਵੱਡੇ ਪੈਮਾਨੇ ਉੱਤੇ ਪ੍ਰਯੋਗ ਕੀਤਾ ਜਾਣ ਵਾਲਾ ਖੁਰਾਕੀ ਲੂਣ ਹੈ। ਕਾਲੇ ਲੂਣ ਦਾ ਪ੍ਰਯੋਗ ਚਾਟ, ਚਟਨੀ, ਰਾਇਤਾ ਅਤੇ ਕਈ ਹੋਰ ਭਾਰਤੀ ਵਿਅੰਜਨਾਂ ਵਿੱਚ ਕੀਤਾ ਜਾਂਦਾ ਹੈ। ਭਾਰਤੀ ਚਾਟ ਮਸਾਲਾ, ਆਪਣੀ ਖੁਸ਼ਬੂ ਅਤੇ ਸਵਾਦ ਲਈ ਕਾਲੇ ਲੂਣ ਉੱਤੇ ਨਿਰਭਰ ਕਰਦਾ ਹੈ। ਕਾਲੇ ਲੂਣ ਵਿੱਚ ਮੁੱਖ ਤੌਰ 'ਤੇ ਸੋਡੀਅਮ ਕਲੋਰਾਈਡ ਹੁੰਦਾ ਹੈ। ਇਸਦੇ ਇਲਾਵਾ ਇਸ ਵਿੱਚ ਸੋਡੀਅਮ ਸਲਫੇਟ, ਆਇਰਨ ਸਲਫਾਇਡ, ਹਾਈਡਰੋਜਨ ਸਲਫਾਇਡ ਆਦਿ ਦੀ ਕੁੱਝ ਮਾਤਰਾ ਵੀ ਮਿਸ਼ਰਤ ਹੁੰਦੀ ਹੈ। ਸੋਡੀਅਮ ਕਲੋਰਾਈਡ ਦੇ ਕਾਰਨ ਹੀ ਇਹ ਨਮਕੀਨ ਸਵਾਦ ਦਿੰਦਾ ਹੈ, ਆਇਰਨ ਸਲਫਾਇਡ ਦੇ ਕਾਰਨ ਇਸਦਾ ਗਹਿਰਾ ਬੈਂਗਨੀ ਰੰਗ ਦਿਸਦਾ ਹੈ ਅਤੇ ਸਾਰੇ ਸਲਫਰ ਲੂਣ ਇਸਦੇ ਵਿਸ਼ੇਸ਼ ਸਵਾਦ ਅਤੇ ਗੰਧ ਲਈ ਜ਼ਿੰਮੇਦਾਰ ਹਨ। ਇਹਨਾਂ ਵਿਚੋਂ ਹਾਈਡਰੋਜਨ ਸਲਫਾਇਡ ਮੁੱਖ ਤੌਰ 'ਤੇ ਇਸਦੀ ਗੰਧ ਦਾ ਕਾਰਨ ਹੈ।