ਕਾਸ਼ੀ ਕਾ ਅੱਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਸ਼ੀ ਕਾ ਅੱਸੀ, ਕਾਸ਼ੀ ਨਾਥ ਸਿੰਘ ਦਾ 2004 ਵਿੱਚ ਲਿਖਿਆ ਹਿੰਦੀ ਨਾਵਲ ਹੈ ਜਿਸ ਤੇ ਇੱਕ ਫਿਲਮ, ਮੋਹੱਲਾ ਅੱਸੀ ਬਣਾਈ ਗਈ ਸੀ। ਅਸਲੀ ਲੋਕ ਅਤੇ ਉਨ੍ਹਾਂ ਦੀ ਅਸਲੀ ਗੱਲਬਾਤ ਨੂੰ ਇਸ ਨਾਵਲ ਵਿੱਚ ਸ਼ਾਮਿਲ ਕੀਤਾ ਗਿਆ ਹੈ।[1] ਕਹਾਣੀ ਵਿੱਚ ਰਾਮ ਜਨਮਭੂਮੀ ਲਹਿਰ ਅਤੇ ਮੰਡਲ ਕਮਿਸ਼ਨ ਨੂੰ ਲਾਗੂ ਕਰਨ ਸਹਿਤ 1990 ਅਤੇ 1998 ਦੀਆਂ ਘਟਨਾਵਾਂ ਨੂੰ ਲਿਆ ਗਿਆ ਹੈ।

ਇਸ ਵਿੱਚ ਪੰਜ ਕਥਾਵਾਂ ਹਨ ਅਤੇ ਉਨ੍ਹਾਂ ਸਾਰੀਆਂ ਕਥਾਵਾਂ ਦਾ ਕੇਂਦਰ ਵੀ ਅੱਸੀ ਹੈ। ਹਰ ਕਥਾ ਵਿੱਚ ਸਥਾਨ ਵੀ ਉਹੀ, ਪਾਤਰ ਵੀ ਉਹੀ - ਆਪਣੇ ਅਸਲੀ ਨਾਮਾਂ ਦੇ ਨਾਲ, ਆਪਣੀ ਬੋਲ-ਬਾਣੀ ਅਤੇ ਲਹਿਜਿਆਂ ਦੇ ਨਾਲ। ਹਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੁੱਦੇ ਉੱਤੇ ਇਨ੍ਹਾਂ ਪਾਤਰਾਂ ਦੀਆਂ ਬੇਮੁਰੱਵਤ ਅਤੇ ਲੱਠ ਮਾਰ ਟਿੱਪਣੀਆਂ ਕਾਸ਼ੀ ਦੀ ਉਸ ਦੇਸ਼ੀ ਅਤੇ ਲੋਕਪਰੰਪਰਾ ਦੀ ਯਾਦ ਦਿਵਾਉਂਦੀਆਂ ਹਨ ਜਿਸਦੇ ਵਾਰਿਸ ਕਬੀਰ ਅਤੇ ਭਾਰਤੇਂਦੁ ਸਨ।[2]

ਹਵਾਲੇ[ਸੋਧੋ]