ਮੁਹੱਲਾ ਅੱਸੀ
ਮੁਹੱਲਾ ਅੱਸੀ (80) | |
---|---|
ਨਿਰਦੇਸ਼ਕ | ਚੰਦਰ ਪ੍ਰਕਾਸ਼ ਦਿਵੇਦੀ |
ਲੇਖਕ | ਡਾ. ਕਾਸ਼ੀ ਨਾਥ ਸਿੰਘ |
ਸਕਰੀਨਪਲੇਅ | ਡਾ.ਚੰਦਰ ਪ੍ਰਕਾਸ਼ ਦਿਵੇਦੀ |
ਕਹਾਣੀਕਾਰ | ਡਾ. ਕਾਸ਼ੀ ਨਾਥ ਸਿੰਘ |
ਨਿਰਮਾਤਾ | ਵਿਨੇ ਤਿਵਾੜੀ |
ਸਿਤਾਰੇ | ਸੰਨੀ ਦਿਓਲ ਰਵੀ ਕਿਸ਼ਨ ਸਾਕਸ਼ੀ ਤੰਵਰ ਸੌਰਭ ਸ਼ੁਕਲਾ ਮੁਕੇਸ਼ ਤਿਵਾੜੀ ਰਾਜਿੰਦਰ ਗੁਪਤਾ |
ਸਿਨੇਮਾਕਾਰ | ਵਿਜੇ ਅਰੋੜਾ |
ਸੰਪਾਦਕ | ਅਸੀਮ ਸਿਨਹਾ |
ਪ੍ਰੋਡਕਸ਼ਨ ਕੰਪਨੀ | Crossword Entertainment Pvt. Ltd. |
ਰਿਲੀਜ਼ ਮਿਤੀ | 16 ਨਵੰਬਰ 2018 |
ਮਿਆਦ | 150 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਮੁਹੱਲਾ ਅੱਸੀ 2015 ਦੀ ਭਾਰਤੀ ਬਾਲੀਵੁੱਡ ਵਿਅੰਗ ਫ਼ਿਲਮ ਹੈ ਜਿਸ ਵਿੱਚ ਸੰਨੀ ਦਿਓਲ ਨੇ ਮੁੱਖ ਰੋਲ ਨਿਭਾਇਆ ਹੈ,[1] ਅਤੇ ਚੰਦਰ ਪ੍ਰਕਾਸ਼ ਦਿਵੇਦੀ ਨਿਰਦੇਸ਼ਕ ਹੈ। [2]
ਇਹ ਫ਼ਿਲਮ ਮੌਟੇ ਤੌਰ ਤੇ ਕਾਸ਼ੀ ਨਾਥ ਸਿੰਘ ਦੇ ਹਿੰਦੀ ਨਾਵਲ ਕਾਸ਼ੀ ਕਾ ਅੱਸੀ ਤੇ ਆਧਾਰਿਤ ਹੈ। ਇਹ ਨਾਵਲ ਇਸ ਤੀਰਥ ਸ਼ਹਿਰ ਦੇ ਵਪਾਰੀਕਰਨ ਤੇ ਅਤੇ ਜਾਅਲੀ ਗੁਰੂਆਂ ਤੇ ਵਿਅੰਗ ਹੈ, ਜੋ ਵਿਦੇਸ਼ੀ ਸੈਲਾਨੀਆਂ ਨੂੰ ਭਰਮਾ ਕੇ ਪੈਸਾ ਬਟੋਰਨ ਵਿੱਚ ਮਗਨ ਹਨ। ਅੱਸੀ ਘਾਟ ਵਾਰਾਣਸੀ (ਬਨਾਰਸ) ਵਿੱਚ ਗੰਗਾ ਦਰਿਆ ਦੇ ਕਿਨਾਰੇ ਇੱਕ ਘਾਟ ਹੈ। ਅਤੇ ਫ਼ਿਲਮ ਬਨਾਰਸ ਦੇ ਦੱਖਣੀ ਸਿਰੇ ਤੇ ਘਾਟ ਦੇ ਕੋਲ ਇੱਕ ਮਸ਼ਹੂਰ ਅਤੇ ਇਤਿਹਾਸਕ ਮਹੱਲੇ `ਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਰਵੀ ਕਿਸ਼ਨ ਅਤੇ ਸਾਕਸ਼ੀ ਤੰਵਰ ਵੀ ਅਦਾਕਾਰ ਹਨ ਅਤੇ ਸੈੱਟਿੰਗ ਉੱਤਰ-ਆਜ਼ਾਦੀ ਦੌਰ ਦੀ ਹੈ। [3]
ਸੰਨੀ ਦਿਓਲ ਨੇ ਸੰਸਕ੍ਰਿਤ ਅਧਿਆਪਕ ਅਤੇ ਇੱਕ ਆਰਥੋਡਾਕਸ ਧਾਰਮਿਕ ਪੁਜਾਰੀ ਦੀ ਲੀਡ ਭੂਮਿਕਾ ਨਿਭਾਈ ਹੈ ਜਦਕਿ ਸਾਕਸ਼ੀ ਤੰਵਰ ਉਸ ਦੀ ਪਤਨੀ ਦੀ ਭੂਮਿਕਾ ਨਿਭਾਉਂਦੀ ਹੈ।[4] ਫ਼ਿਲਮ ਦੀ ਕਹਾਣੀ ਰਾਮ ਜਨਮ ਭੂਮੀ ਲਹਿਰ ਅਤੇ ਮੰਡਲ ਕਮਿਸ਼ਨ ਨੂੰ ਲਾਗੂ ਕਰਨ ਸਮੇਤ, 1990 ਅਤੇ 1989 ਦੀਆਂ ਘਟਨਾਵਾਂ ਦੁਆਲੇ ਘੁੰਮਦੀ ਹੈ।
30 ਜੂਨ 2015 ਨੂੰ ਮੁਹੱਲਾ ਅੱਸੀ ਦੀ ਰਿਲੀਜ਼ ਤੇ ਕਥਿਤ ਤੌਰ ਤੇ ਧਾਰਮਿਕ ਜਜ਼ਬਾਤ ਨੂੰ ਠੇਸ ਪਹੁੰਚਾਉਣ ਲਈ ਦਿੱਲੀ ਦੀ ਇੱਕ ਅਦਾਲਤ ਨੇ ਰੋਕ ਲਾ ਦਿੱਤੀ ਸੀ।[5] ਰਿਲੀਜ਼ ਤੋਂ ਪਹਿਲਾਂ ਇਹ 11 ਅਗਸਤ 2015 ਨੂੰ ਮੁਹੱਲਾ ਅੱਸੀ ਆਨਲਾਈਨ ਲੀਕ ਹੋ ਗਈ ਸੀ। [6][7][8]
ਕਲਾਕਾਰ
[ਸੋਧੋ]- ਸੰਨੀ ਦਿਓਲ
- ਰਵੀ ਕਿਸ਼ਨ
- ਸਾਕਸ਼ੀ ਤੰਵਰ
- ਸੌਰਭ ਸ਼ੁਕਲਾ
- ਮੁਕੇਸ਼ ਤਿਵਾੜੀ
- ਰਾਜਿੰਦਰ ਗੁਪਤਾ
- ਮਿਥਲੇਸ਼ ਚਤੁਰਵੇਦੀ
- ਸੀਮਾ ਆਜ਼ਮੀ
- ਫੈਸਲ ਰਸ਼ੀਦ
- ਦਵਿੰਦਰ ਸਿੰਘ
ਨਿਰਮਾਣ
[ਸੋਧੋ]ਦਿਵੇਦੀ ਨੇ ਪਹਿਲਾਂ ਪਿੰਜਰ (2003) ਦਾ ਨਿਰਦੇਸ਼ਨ ਕੀਤਾ ਸੀ, ਜਿਸ ਵਿੱਚ ਉਰਮਿਲਾ ਮਾਤੋਂਡਕਰ ਅਤੇ ਮਨੋਜ ਵਾਜਪਾਈ ਨੇ ਭੂਮਿਕਾ ਨਿਭਾਈ ਸੀ, ਅਤੇ ਇਸ ਤੋਂ ਵੀ ਜਿਆਦਾ ਦਿਵੇਦੀ ਟੈਲੀਵੀਯਨ ਐਪਿਕ 'ਚਾਣਕਿਆ' ਕਰ ਕੇ ਜਾਣਿਆ ਜਾਂਦਾ ਹੈ[2] ਅਮੀਸ਼ਾ ਪਟੇਲ ਨੂੰ ਔਰਤ ਪਾਤਰ ਦੀ ਲੀਡ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਫ਼ਿਲਮ ਦੇ ਨਿਰਮਾਤਾ ਨਾਲ ਵਿੱਤੀ ਮਤਭੇਦ ਦੇ ਕਾਰਨ ਉਸਨੇ ਇਸ ਨੂੰ ਠੁਕਰਾ ਦਿੱਤਾ ਸੀ।[9] ਫਿਰ ਉਸ ਦੀ ਥਾਂ Sakshi Tanwar ਨੂੰ ਲਿਆ ਗਿਆ।
ਫ਼ਿਲਮ ਦੀ ਪ੍ਰਮੁੱਖ ਫੋਟੋਗਰਾਫੀ ਉਸਾਰੇ ਸੈੱਟਾਂ ਤੇ 28 ਜਨਵਰੀ 2011 Film City, ਮੁੰਬਈ, ਵਿਖੇ ਸ਼ੁਰੂ ਕਰ ਦਿੱਤੀ ਗਈ ਸੀ। ਬਾਅਦ ਵਾਲੇ ਸੀਨ ਫ਼ਿਲਮ ਦੇ ਸੈੱਟਿੰਗ ਸਥਾਨ, ਵਾਰਾਣਸੀ ਵਿੱਚ ਸ਼ੂਟ ਕੀਤੇ ਗਏ ਸਨ। ਫ਼ਿਲਮ ਮੁਕੰਮਲ ਹੋਣ ਨੇੜੇ ਹੈ ਅਤੇ ਇਹ ਸਾਰੇ ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਮਾਨਸੂਨ ਦੇ ਬਾਅਦ ਰਿਲੀਜ਼ ਕੀਤੀ ਜਾਣ ਦੇ ਆਸਾਰ ਹਨ।[10][11] ਮਾਰਚ 2011 ਦੇ ਬਾਅਦ, ਫ਼ਿਲਮ ਨਿਰਮਾਣ ਤੋਂ ਬਾਅਦ ਵਾਲੇ ਪੜਾਅ ਵਿੱਚ ਚਲੀ ਗਈ ਸੀ ਅਤੇ ਜਨਵਰੀ, 2012 ਵਿੱਚ ਰਿਲੀਜ਼ ਕਰਨ ਦਾ ਇਰਾਦਾ ਸੀ।[3][12]
ਰਿਲੀਜ਼
[ਸੋਧੋ]ਮੁਹੱਲਾ ਅੱਸੀ ਨੂੰ ਸ਼ੁਰੂ ਵਿੱਚ ਤਿੰਨ ਸਾਲ ਦੇ ਲਈ ਲਟਕਾ ਦਿੱਤਾ ਗਿਆ ਸੀ, ਕਿਉਂਕਿ ਫ਼ਿਲਮ ਦੇ ਡਾਇਰੈਕਟਰ ਨੇ ਕੰਮ ਰੋਕ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਉਸਨੂੰ ਬਕਾਇਆ ਰਕਮ ਦਾ ਭੁਗਤਾਨ ਨਹੀਂ ਸੀ ਕੀਤਾ ਗਿਆ।[13] ਮੁਹੱਲਾ ਅੱਸੀ ਦੀ ਰਿਹਾਈ ਦੀ ਮਿਤੀ ਵਾਰ-ਵਾਰ ਪਿਛੇ ਪੈਂਦੀ ਗਈ ਅਤੇ ਗੈਰ-ਭੁਗਤਾਨ ਦੇ ਦੋਸ਼ 2012 ਦੌਰਾਨ ਲੱਗਣੇ ਜਾਰੀ ਰਹੇ। [14] [15] ਪਰ, ਫ਼ਿਲਮ ਹੁਣ ਅਕਤੂਬਰ-ਨਵੰਬਰ 2015 ਵਿੱਚ ਰੀਲੀਜ਼ ਲਈ ਤਿਆਰ ਹੈ.[16][17]
ਆਖਰ ਨੂੰ 12 ਜੂਨ 2015 ਨੂੰ ਫ਼ਿਲਮ ਦਾ ਟ੍ਰੇਲਰ ਇਸ ਦੇ ਅਖੀਰ 2015 ਵਿੱਚ ਰੀਲੀਜ਼ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ।[18] ਥੋੜ੍ਹੀ ਦੇਰ ਬਾਅਦ, ਇੱਕ ਐਫਆਈਆਰ ਦਿਓਲ ਅਤੇ ਦਿਵੇਦੀ ਦੇ ਖਿਲਾਫ, ਫ਼ਿਲਮ ਵਿੱਚ ਗਾਲੀ ਗਲੋਚ ਵਾਲੀ ਭਾਸ਼ਾ ਦੀ ਕਥਿਤ ਵਰਤੋਂ ਕਰਨ ਲਈ, ਵਾਰਾਣਸੀ ਵਿੱਚ ਦਾਇਰ ਕਰਵਾ ਦਿੱਤੀ ਗਈ।[19]
ਹਵਾਲੇ
[ਸੋਧੋ]- ↑ "Mohalla Assi trailer: This film about modern day Varanasi will crack you up".
- ↑ 2.0 2.1 "Sunny is all set to play priest". Times of India. 8 February 2011.
- ↑ 3.0 3.1 "Sunny dons a priest's look for his new film 'Mohalla Assi'". Deccan Herald. 9 February 2011.
- ↑ "Sakshi Tanwar in Mohalla Assi". Indian Express. 11 February 2011.
- ↑ "Sunny Deol's Mohalla Assi release stayed by Delhi court".
- ↑ "'Manjhi: The Mountain Man' is second movie to be leaked in 10 days after 'Mohalla Assi'".
- ↑ "रिलीज होने से पहले पूरी फिल्म 'मोहल्ला अस्सी' लीक".
- ↑ http://movies.ndtv.com/bollywood/mohalla-assi-director-says-pirated-footage-leaked-to-sabotage-film-775219
- ↑ "Ameesha says no to Sunny Deol - The Times of India". The Times Of India. Archived from the original on 2012-06-27. Retrieved 2015-10-19.
{{cite news}}
: Unknown parameter|dead-url=
ignored (|url-status=
suggested) (help) - ↑ "Sunny Deol is learning Sanskrit". MiD DAY. 2011-02-09.
- ↑ "In the new world". Indian Express. 11 February 2011.
- ↑ "Sunny Deol to play a pandit in Mohalla Assi". NDTV Movies. Archived from the original on 2011-02-12. Retrieved 2011-02-11.
{{cite web}}
: Unknown parameter|dead-url=
ignored (|url-status=
suggested) (help) - ↑ "Mohalla Assi delayed alleged non-payment of dues". November 30, 2013. The Times of India. Archived from the original on 2013-12-03. Retrieved 1 December 2013.
{{cite news}}
: Unknown parameter|dead-url=
ignored (|url-status=
suggested) (help) - ↑ "Sunny Deol's Mohalla Assi stuck - The Times of India". The Times Of India. Archived from the original on 2013-12-05. Retrieved 2015-10-19.
{{cite news}}
: Unknown parameter|dead-url=
ignored (|url-status=
suggested) (help) - ↑ "Sunny Deol's 'Mohalla Assi' in dues row - The Times of India". The Times Of India. Archived from the original on 2013-05-06. Retrieved 2015-10-19.
{{cite news}}
: Unknown parameter|dead-url=
ignored (|url-status=
suggested) (help) - ↑ "Sunny Deol's 'Mohalla Assi' to release late 2015".
- ↑ "Watch 'Mohalla Assi' trailer: Sunny Deol, Sakshi Tanwar's movie might just run into the Censors". The Indian Express. 16 June 2015. Retrieved 2015-06-17.
- ↑ "Mohalla Assi Trailer 2015 Sunny Deol, Ravi kishan". Happy BollywoodFilms. 16 June 2015. Retrieved 2015-06-17.
- ↑ "FIR Against Sunny Deol For Allegedly Abusive Language In Mohalla Assi - NDTV Movies". Retrieved 2015-06-22.