ਕਿਰਨ ਨਗਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰਨ ਨਗਰਕਰ
2013 – ਲਾਇਪਜਿਗ, ਜਰਮਨੀ ਵਿੱਚ ਇੱਕ ਕਿਤਾਬ ਮੇਲੇ ਦੇ ਦੌਰਾਨ
2013 – ਲਾਇਪਜਿਗ, ਜਰਮਨੀ ਵਿੱਚ ਇੱਕ ਕਿਤਾਬ ਮੇਲੇ ਦੇ ਦੌਰਾਨ
ਜਨਮ1942
ਮੁੰਬਈ, ਮਹਾਰਾਸ਼ਟਰ
ਕਿੱਤਾਨਾਵਲਕਾਰ, ਨਾਟਕਕਾਰ, ਸਮਾਲੋਚਕ
ਸਾਹਿਤਕ ਲਹਿਰਭਾਰਤੀ ਸਾਹਿਤ
ਵੈੱਬਸਾਈਟ
kirannagarkar.com
ਕਿਰਨ ਨਗਰਕਰ, ਚੰਡੀਗੜ ਸਾਹਿਤ ਸਮਾਗਮ ਨਵੰਬਰ 2016

ਕਿਰਣ ਨਗਰਕਰ (ਜਨਮ 1942) ਮਰਾਠੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਲਿਖਣ ਵਾਲਾ ਇੱਕ ਭਾਰਤੀ ਨਾਵਲਕਾਰ, ਨਾਟਕਕਾਰ, ਫਿਲਮ ਅਤੇ ਡਰਾਮਾ ਆਲੋਚਕ ਅਤੇ ਪਟਕਥਾ ਲੇਖਕ ਹੈ ਅਤੇ ਉੱਤਰ ਬਸਤੀਵਾਦੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚੋਂ ਇੱਕ ਹੈ।

ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸੱਤ ਸ਼ੱਕਮ ਤ੍ਰਿਚਾਲੀਸ (ਸੱਤ ਛੀਕਾ ਤਰਤਾਲੀ) (1974), ਰਾਵਣ ਐਂਡ ਐਡੀ (1994), ਅਤੇ ਮਹਾਂਕਾਵਿਕ ਨਾਵਲ, ਕੈਕੋਲਡ (1997) ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ 2001 ਵਿੱਚ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਨਾਵਲ[ਸੋਧੋ]

ਨਾਗਰਕਰ ਭਾਰਤੀ ਲੇਖਕਾਂ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਉੱਘੇ ਨਾਵਲ ਲਿਖਣ ਲਈ ਮਸ਼ਹੂਰ ਲੇਖਕ ਹੈ। ਉਸ ਦਾ ਪਹਿਲਾ ਨਾਵਲ, 'ਸਤ ਸੱਕਮ ਤ੍ਰੈਚਾਲੀਸ' (ਬਾਅਦ ਵਿੱਚ ਅੰਗਰੇਜ਼ੀ ਵਿੱਚ 'ਸੈਵਨ ਸਿਕਸਜ਼ ਫਾਰਟੀ ਥ੍ਰੀ 'ਵਜੋਂ ਛਾਪਿਆ ਗਿਆ) ਨੂੰ ਮਰਾਠੀ ਸਾਹਿਤ ਦੀ ਇੱਕ ਮਹੱਤਵਪੂਰਣ ਰਚਨਾ ਮੰਨਿਆ ਜਾਂਦਾ ਹੈ। ਉਸ ਦਾ ਨਾਵਲ ਰਾਵਣ ਐਂਡ ਐਡੀ, ਮਰਾਠੀ ਵਿੱਚ ਅਰੰਭ ਹੋਇਆ ਪਰ ਅੰਗਰੇਜ਼ੀ ਵਿੱਚ ਪੂਰਾ ਕੀਤਾ ਗਿਆ, ਇਹ 1994 ਤਕ ਪ੍ਰਕਾਸ਼ਿਤ ਨਹੀਂ ਹੋਇਆ ਸੀ। ਰਾਵਣ ਐਂਡ ਐਡੀ ਤੋਂ ਬਾਅਦ ਨਾਗਰਕਰ ਨੇ ਸਾਰੇ ਨਾਵਲ ਅੰਗਰੇਜ਼ੀ ਵਿੱਚ ਲਿਖੇ ਹਨ। ਉਸ ਦਾ ਤੀਜਾ ਨਾਵਲ, ਕਕੋਲਡ (Cuckold) ਮੀਰਾਬਾਈ ਦੇ ਪਤੀ ਭੋਜ ਰਾਜ ਬਾਰੇ ਹੈ, ਜੋ 1997 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ 2001 ਵਿੱਚ ਇਸ ਨੇ ਸਾਹਿਤ ਅਕੈਡਮੀ ਅਵਾਰਡ ਜਿੱਤਿਆ ਸੀ। ਇਸ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਇਹ ਭਾਰਤ ਅਤੇ ਯੂਰਪ ਵਿੱਚ ਸਭ ਤੋਂ ਪਿਆਰੇ ਸਮਕਾਲੀ ਭਾਰਤੀ ਨਾਵਲਾਂ ਵਿਚੋਂ ਇੱਕ ਬਣ ਗਿਆ ਹੈ। ਉਸ ਨੇ ਆਪਣਾ ਅਗਲਾ ਨਾਵਲ 'ਗੌਡ'ਜ ਲਿਟਲ ਸੋਲਡਰ' (God's Little Soldier) ਲਿਖਣ ਲਈ ਨੌਂ ਸਾਲ ਲਏ ਸਨ, ਜਿਸ ਵਿੱਚ ਧਾਰਮਿਕ ਕੱਟੜਵਾਦ ਨਾਲ ਇੱਕ ਉਦਾਰਵਾਦੀ ਮੁਸਲਮਾਨ ਲੜਕੇ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਨਾਵਲ 2006 ਵਿੱਚ ਪ੍ਰਕਾਸ਼ਿਤ ਹੋਇਆ ਸੀ, ਅਤੇ ਇਸ ਦੀਆਂ ਰਲੀਆਂ ਮਿਲੀਆਂ ਸਮੀਖਿਆਵਾਂ ਪ੍ਰਕਾਸ਼ਿਤ ਹੋਈਆਂ ਸਨ। 2012 ਵਿਚ, ਉਸ ਨੇ ਰਾਵਣ ਐਂਡ ਐਡੀ ਦਾ ਇੱਕ ਸੀਕੁਐਲ 'ਦ ਐਕਟਰਾਸ' (The Extras) ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਬਾਲੀਵੁੱਡ ਵਿੱਚ ਰਾਵਣ ਅਤੇ ਐਡੀ ਦੇ ਐਕਟਰਾ ਅਦਾਕਾਰਾਂ ਵਜੋਂ ਬਾਲਗ ਜੀਵਨ ਨੂੰ ਪੇਸ਼ ਕਰਦਾ ਹੈ। "ਰਾਵਣ ਐਂਡ ਐਡੀ " ਲੜੀ ਵਿੱਚ ਤੀਜੀ ਅਤੇ ਆਖਰੀ ਕਿਤਾਬ 2015 ਵਿੱਚ ਲਿਖੀ ਗਈ ਸੀ, "ਰੈਸਟ ਇੰਨ ਪੀਸ" ਅਤੇ ਇਸ ਨਾਲ ਇਹ ਨਾਵਲ ਤ੍ਰਿਵੈਣੀ ਪੂਰੀ ਹੋ ਗਈ। [ਹਵਾਲਾ ਲੋੜੀਂਦਾ][ਹਵਾਲਾ ਲੋੜੀਂਦਾ]

ਕਿਰਣ ਨਗਰਕਰ ਨੂੰ ਫੈਡਰਲ ਰਿਪਬਲਿਕ ਆਫ਼ ਜਰਮਨੀ ਦੇ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ 'ਵਿਅਕਤੀਆਂ ਨੂੰ ਸਨਮਾਨ ਦੇਣ ਲਈ ਜਰਮਨੀ ਦੀ ਸਭ ਤੋਂ ਵੱਡੀ ਸ਼ਰਧਾਂਜਲੀ' ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।

ਨਾਟਕ ਅਤੇ ਸਕ੍ਰੀਨਪਲੇ[ਸੋਧੋ]

1978 ਵਿੱਚ, ਨਾਗਰਕਰ ਨੇ ਨਾਟਕ ਬੈੱਡਟਾਈਮ ਸਟੋਰੀ ਲਿਖਿਆ, ਜਿਸਦਾ ਅਧਾਰ ਮਹਾਂਭਾਰਤ ਦੀ ਕਹਾਣੀ ਹੈ। ਸ਼ਿਵ ਸੈਨਾ ਸਮੇਤ ਕੁੱਝ ਕੱਟੜਪੰਥੀ ਪਾਰਟੀਆਂ ਨੇ ਇਸ ਦੇ ਪ੍ਰਦਰਸ਼ਨ ਨੂੰ 17 ਸਾਲ ਲਈ ਕਾਨੂੰਨ ਬਾਹਰੇ ਤਰੀਕਿਆਂ ਨਾਲ ਪਾਬੰਦੀ ਲਗਾਈ ਰੱਖੀ ਸੀ। ਨਾਗਰਕਰ ਦੇ ਥੀਏਟਰ ਕਾਰਜ ਵਿੱਚ ਕਬੀਰਾਚੇ ਕੇ ਕਰਾਏਚੇ ਅਤੇ 'ਸਟਰੇਂਜਰ ਅਮੰਗਸਟ ਅਸ' ਵੀ ਸ਼ਾਮਲ ਹਨ, ਅਤੇ ਉਸ ਦੇ ਸਕ੍ਰੀਨਪਲੇ ਕੰਮ ਵਿੱਚ 'ਬਰੋਕਨ ਸਰਕਲ', 'ਦ ਵਿਡੋ ਐਂਡ ਹਰ ਫ੍ਰੈਂਡਜ਼', ਅਤੇ ਬੱਚਿਆਂ ਲਈ ਇੱਕ ਫ਼ਿਲਮ 'ਦ ਐਲੀਫ਼ੈਂਟ ਆਨ ਦ ਮਾਊਸ' ਸ਼ਾਮਲ ਹਨ। ਨਾਗਰਕਰ ਨੇ 'ਮੂਵੀ ਸਪਲਿਟ ਵਾਈਡ ਓਪਨ' ਵਿੱਚ ਭਰਾ ਬੋਨੋ ਦਾ ਰੋਲ ਨਿਭਾਇਆ। [ਹਵਾਲਾ ਲੋੜੀਂਦਾ]

ਨਿੱਜੀ ਜ਼ਿੰਦਗੀ[ਸੋਧੋ]

ਨਗਰਕਰ ਹੇਠਲੇ ਮੱਧ ਵਰਗ ਪਰਿਵਾਰ ਵਿਚੋਂ ਹੈ। ਉਸ ਦੇ ਮਾਤਾ-ਪਿਤਾ ਬ੍ਰਹਮੋਵਾਦ ਦੀ ਇੱਕ ਸ਼ਾਖਾ ਨਾਲ ਸਬੰਧਤ ਸਨ, ਜਿਸ ਨੂੰ ਮਹਾਰਾਸ਼ਟਰ ਵਿੱਚ ਪ੍ਰਾਰਥਨਾ ਸਮਾਜ ਕਿਹਾ ਜਾਂਦਾ ਸੀ। ਉਸਦੇ ਪਰਿਵਾਰ ਵਿੱਚ ਹਿੰਦੂ ਧਰਮ ਵੱਲ ਪੱਛਮ-ਮੁਖੀ ਰਵੱਈਆ ਚਲਿਆ ਆਉਂਦਾ ਹੈ; ਉਸ ਦੇ ਦਾਦੇ ਨੇ ਸ਼ਿਕਾਗੋ ਵਿੱਚ ਵਿਸ਼ਵ ਦੇ ਧਰਮਾਂ ਦੇ 1893 ਵਾਲੀ ਸੰਸਦ ਵਿੱਚ ਹਿੱਸਾ ਲਿਆ ਸੀ।

ਜੂਨ ਤੋਂ ਨਵੰਬਰ 2011 ਤੱਕ ਉਹ ਲਿਟਰਿਸਟਰੌਸ ਜੂਰਿਚ ਅਤੇ ਜ਼ੂਰੀਚ ਵਿੱਚ ਪੀਡਬਲਯੂਜੀ ਫਾਊਂਡੇਸ਼ਨ ਦੇ ਵਿੱਚ 'ਨਿਵਾਸੀ ਲਿਖਾਰੀ' ਸੀ। .

ਨਗਰਕਰ ਨੇ ਪੁਣੇ ਦੇ ਫਰਗੂਸਨ ਕਾਲਜ ਅਤੇ ਮੁੰਬਈ ਦੇ ਐਸ ਆਈ ਈ ਐਸ. ਕਾਲਜ ਵਿੱਚ ਪੜ੍ਹਾਈ ਕੀਤੀ ਸੀ।

ਪੁਰਸਕਾਰ ਅਤੇ ਸਨਮਾਨ[ਸੋਧੋ]

  • 2013 ਹਿੰਦੂ ਸਾਹਿਤ ਪੁਰਸਕਾਰ, ਸ਼ਾਰਲਿਸਟ, ਦ ਐਕਸਟਰਾ
  • 2012 ਫੈਡਰਲ ਰਿਪਬਲਿਕ ਆਫ਼ ਜਰਮਨੀ ਦੇ ਆਰਡਰ ਆਫ ਮੈਰਿਟ।
  • 2001 ਸਾਹਿਤ ਅਕਾਦਮੀ ਇਨਾਮ, ਜੇਤੂ, Cuckold

ਰਚਨਾਵਾਂ[ਸੋਧੋ]

ਨਾਵਲ

  • 1974 Seven Sixes are Forty Three (tr. of Saat Sakkam Trechalis). Translated by Shubha Slee. Pub. Heinemann, 1995. ISBN 0-435-95088-60-435-95088-6.
  • 1994 Ravan and Eddie
  • 1997 Cuckold
  • 2006 God's Little Soldier
  • 2012 The Extras
  • 2015 Rest in Peace

ਨਾਟਕ ਅਤੇ ਸਕ੍ਰੀਨਪਲੇ

  • 1978 ਬੈਡ ਟਾਈਮ
  • ਕਬੀਰਾਚੇ ਕੇ ਕਰੈਚੇ
  • ਸਾਡੇ ਵਿਚਕਾਰ ਅਜਨਬੀ
  • ਟੁੱਟਿਆ ਚੱਕਰ
  • ਵਿਧਵਾ ਅਤੇ ਉਸਦੇ ਦੋਸਤ
  • ਚੂਹੇ 'ਤੇ ਹਾਥੀ
  • ਬਲੈਕ ਟਿਊਲਿਪ

ਸੂਚਨਾ[ਸੋਧੋ]

  1. ↑ Sanga, p. 177
  2. ↑ Sahitya Akademi Awards 1955–2007: English Archived 11 June 2010 at the Wayback Machine. Sahitya Akademi Official website.
  3. ↑  {{cite news}}: Check date values in: |access-date= (help); Unknown parameter |dead-url= ignored (help)
  4. ↑  {{cite news}}: Check date values in: |access-date= (help); Unknown parameter |dead-url= ignored (help)
  5. ↑  {{cite web}}: Unknown parameter |dead-url= ignored (help)
  6. ↑ ਕਿਰਣ ਨਗਰਕਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
  7. ↑  CS1 maint: Unrecognized language (link)

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]