ਕੀਸ਼ੋਟ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੀਸ਼ੋਟ (ਯੂਕੇ: /kʃɒt/, ਫ਼ਰਾਂਸੀਸੀ: [ki.ʃɔt]) ਸਲਮਾਨ ਰਸ਼ਦੀ ਦਾ ਇੱਕ 2019 ਦਾ ਨਾਵਲ ਹੈ। ਇਹ ਉਸਦਾ ਚੌਦਵਾਂ ਨਾਵਲ ਹੈ, ਜਿਸ ਨੂੰ ਜੋਨਾਥਨ ਕੇਪ ਦੁਆਰਾ 29 ਅਗਸਤ 2019 ਨੂੰ ਯੂਨਾਇਟੇਡ ਕਿੰਗਡਮ ਵਿੱਚ ਅਤੇ ਪੈਨਗੁਇਨ ਬੁੱਕਸ ਇੰਡੀਆ ਦੁਆਰਾ ਭਾਰਤ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਰੈਂਡਮ ਹਾਊਸ ਦੁਆਰਾ 3 ਸਤੰਬਰ 2019 ਨੂੰ ਸੰਯੁਕਤ ਰਾਜ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਮਿਗੁਏਲ ਡੀ ਸਰਵੇਂਟੇਸ ਦੇ ਕਲਾਸਿਕ ਨਾਵਲ ਡੌਨ ਕੀਹੋਤੇ ਤੋਂ ਪ੍ਰੇਰਿਤ, ਕੀਸ਼ੋਟ ਇੱਕ ਅਜਿਹਾ ਮੈਟਾ ਫ਼ਿਕਸ਼ਨ ਹੈ ਜੋ ਇੱਕ ਪਰੇਸ਼ਾਨ ਭਾਰਤੀ ਅਮਰੀਕੀ ਆਦਮੀ ਦੀ ਕਹਾਣੀ ਸੁਣਾਉਂਦਾ ਹੈ ਜੋ ਇੱਕ ਮਸ਼ਹੂਰ ਟੈਲੀਵਿਜ਼ਨ ਮੇਜ਼ਬਾਨ ਦਾ ਪਿੱਛਾ ਕਰਨ ਲਈ ਅਮਰੀਕਾ ਭਰ ਵਿੱਚ ਯਾਤਰਾ ਕਰਦਾ ਹੈ, ਜਿਸ ਨਾਲ ਉਸਨੂੰ ਜਨੂੰਨ ਦੀ ਹੱਦ ਤੱਕ ਮੁਹੱਬਤ ਹੋ ਗਈ ਹੈ।

ਨਾਵਲ ਨੂੰ ਅਨੁਕੂਲ ਸਮੀਖਿਆ ਮਿਲੀ ਅਤੇ ਇਸ ਨੂੰ 2019 ਬੁੱਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਜਾ ਚੁੱਕਾ ਹੈ।[1]

ਪਲਾਟ[ਸੋਧੋ]

ਮੁੱਖ ਪਾਤਰ, ਸੈਮ ਡੂਚੈਂਪ, ਇੱਕ ਭਾਰਤੀ ਮੂਲ ਦਾ ਲੇਖਕ ਹੈ ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਕਈ ਅਸਫਲ ਜਾਸੂਸੀ ਨਾਵਲਾਂ ਦਾ ਲੇਖਕ ਹੈ। ਆਪਣੀਆਂ ਪਹਿਲੀਆਂ ਵਾਲੀਆਂ ਨਾਲੋਂ ਇੱਕ ਉੱਕਾ ਵੱਖਰੀ ਕਿਤਾਬ ਲਿਖਣ ਦੀ ਉਮੀਦ ਕਰਦਿਆਂ, ਉਹ ਇਸਮਾਈਲ ਸਮਾਈਲ ਨਾਮ ਦਾ ਇੱਕ ਪਾਤਰ ਸਿਰਜਦਾ ਹੈ। ਸਮਾਈਲ, ਜੋ ਬਾਂਬੇ ਵਿੱਚ ਪੈਦਾ ਹੋਇਆ ਸੀ, ਇੱਕ ਯਾਤਰਾ ਤੇ ਰਹਿਣ ਵਾਲਾ ਫਾਰਮੇਸਟੀਕਲ ਸੇਲਜ਼ਮੈਨ ਹੈ ਜਿਸਨੂੰ ਬੁਢਾਪੇ ਵਿੱਚ ਦੌਰਾ ਪੈ ਗਿਆ ਹੈ। ਉਸ ਨੂੰ ਰਿਐਲਿਟੀ ਟੈਲੀਵਿਜ਼ਨ ਵੇਖਣ ਦਾ ਜਨੂੰਨ ਹੋ ਜਾਂਦਾ ਹੈ ਅਤੇ ਬਾਲੀਵੁੱਡ ਦੀ ਸਾਬਕਾ ਸਟਾਰ, ਸਲਮਾ ਆਰ ਨਾਲ ਮੁਹੱਬਤ ਹੋ ਜਾਂਦੀ ਹੈ, ਜੋ ਹੁਣ ਨਿਊਯਾਰਕ ਸਿਟੀ ਵਿੱਚ ਦਿਨ ਦੇ ਟਾਕ ਸ਼ੋਅ ਦੀ ਮੇਜ਼ਬਾਨੀ ਕਰਦੀ ਹੈ। ਉਸ ਨਾਲ ਕਦੇ ਮੁਲਾਕਾਤ ਨਾ ਹੋਣ ਦੇ ਬਾਵਜੂਦ, ਉਹ ਉਸ ਨੂੰ "ਕੀਸ਼ੋਟ" ਕਲਮੀ ਨਾਮ ਹੇਠ ਪ੍ਰੇਮ ਪੱਤਰ ਭੇਜਣ ਲੱਗ ਪੈਂਦਾ ਹੈ। ਉਹ ਆਪਣੇ ਕਾਲਪਨਿਕ ਬੇਟੇ ਸੰਚੋ ਦੇ ਨਾਲ ਸ਼ੈਵਰਲੇਟ ਕਰੂਜ਼ ਚਲਾਉਂਦੇ ਹੋਏ, ਪੂਰੇ ਅਮਰੀਕਾ ਵਿੱਚ ਉਸਦੀ ਭਾਲ ਸ਼ੁਰੂ ਕਰ ਦਿੰਦਾ ਹੈ। ਜਿਵੇਂ ਜਿਵੇਂ ਕਹਾਣੀ ਅੱਗੇ ਵਧਦੀ ਹੈ, ਪਾਤਰਕੀਸ਼ੋਟ ਅਤੇ ਲੇਖਕ ਡੂਚੈਂਪ ਇੱਕ ਦੂਜੇ ਵਿੱਚ ਪਲਚ ਜਾਂਦੇ ਹਨ।[2][3][4][5][6][7]

ਹਵਾਲੇ[ਸੋਧੋ]

  1. Marshall, Alex (3 September 2019). "Margaret Atwood and Salman Rushdie on Booker Prize Shortlist". The New York Times.
  2. Penguin Random House - Quichotte by Salman Rushdie
  3. Lorentzen, Christian (23 August 2019). "Quichotte by Salman Rushdie — metafictional mission in a Chevy Cruze". Financial Times.
  4. Thomson, Ian (22 August 2019). "Quichotte by Salman Rushdie - review". Evening Standard.
  5. Williams, Holly (27 August 2019). "Quichotte by Salman Rushdie review: Bogged down by exhausting accumulations". The Independent.
  6. Kidd, James (24 August 2019). "Salman Rushdie's Quichotte brings Cervantes' epic Don Quixote into the modern age". South China Morning Post.
  7. Mancusi, Nicholas (22 August 2019). "Salman Rushdie's Quichotte Is a Fantastical Dream Within a Dream". Time.