ਕੁਤਬ ਇਮਾਰਤ ਸਮੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 28°31′28″N 77°11′08″E / 28.524382°N 77.185430°E / 28.524382; 77.185430

ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਕੁਤੁਬ ਮੀਨਾਰ ਅਤੇ ​​ਇਸ ਦੇ ਸਮਾਰਕ , ਦਿੱਲੀ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Qutub Minar and surrounding ruins
ਦੇਸ਼ India
ਕਿਸਮ Cultural Place
ਮਾਪ-ਦੰਡ iv
ਹਵਾਲਾ 233
ਯੁਨੈਸਕੋ ਖੇਤਰ Asia-Pacific
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ 1993 (17th ਅਜਲਾਸ)
ਕੁਤਬ ਇਮਾਰਤ ਸਮੂਹ is located in Earth
ਕੁਤਬ ਇਮਾਰਤ ਸਮੂਹ
ਕੁਤਬ ਇਮਾਰਤ ਸਮੂਹ (Earth)

ਕੁਤਬ ਇਮਾਰਤ ਸਮੂਹ (ਹਿੰਦੀ : कुत्ब,ਉਰਦੂ : قطب‎ ) ਇਮਾਰਤਾਂ ਅਤੇ ਹੋਰ ਅਵਸ਼ੇਸ਼ਾਂ ਦਾ ਯਾਦਗਾਰੀ ਸਮੂਹ ਹੈ। ਇਹ ਇਮਾਰਤ ਸਮੂਹ ਦਿੱਲੀ ਦੇ ਮਹਿਰੌਲੀ  ਇਲਾਕੇ ਵਿਚ ਹੈ। ਇਸ ਵਿਚੋਂ ਸਭ ਤੋਂ ਪ੍ਰਸਿਧ ਕੁਤਬ ਮੀਨਾਰ ਹੈ। ਇਹ ਸੂਫ਼ੀ ਫ਼ਕੀਰ ਕੁਤੁਬ ਉੱਦੀਨ ਬਖ਼ਤਿਆਰ ਕਾਕੀ ਨੂੰ ਸਮਰਪਿਤ ਸੀ। ਦਿੱਲੀ ਦੇ ਸ਼ਾਸਕ ਕੁਤੁਬੁੱਦੀਨ ਐਬਕ, ਨੇ ਕੁਤਬ ਮੀਨਾਰ ਦੀ ਉਸਾਰੀ ਸੰਨ ੧੧੯੩ ਵਿੱਚ ਸ਼ੁਰੂ ਕਰਵਾਈ। ਉਸਦੇ ਵਾਰਿਸ ਇਲਤੁਤਮਿਸ਼ ਨੇ ਇਸ ਵਿੱਚ ਤਿੰਨ ਮੰਜਿਲਾਂ ਨੂੰ ਵਧਾਇਆ, ਅਤੇ ਸੰਨ ੧੩੬੮ ਵਿੱਚ ਫੀਰੋਜਸ਼ਾਹ ਤੁਗਲਕ ਨੇ ਪੰਜਵੀਂ ਅਤੇ ਅਖੀਰਲੀ ਮੰਜਿਲ ਬਣਵਾਈ। ਇਸ ਤੋਂ ਬਾਅਦ ਇਸ ਵਿਚ  ਕੁਤੁਬ-ਉਲ-ਇਸਲਾਮ[1] ਮਸਜਿਦ ਬਣਾਈ।[2]

ਅਲੱਈ ਦਰਵਾਜ਼ਾ[ਸੋਧੋ]

ਕੁਤਬਮੀਨਾਰ[ਸੋਧੋ]

ਕੁਤਬ ਮੀਨਾਰ ਇੱਟਾਂ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸਦੀ ਉਚਾਈ 72.5 ਮੀਟਰ (237.86 ਫੀਟ) ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾਕੇ ਸਿਖਰ ਉੱਤੇ 2.75 ਮੀਟਰ (9.02 ਫੀਟ) ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ ਤੇ ਸੱਤ ਮੰਜਿਲ ਦਾ ਸੀ ਲੇਕਿਨ ਹੁਣ ਇਹ ਪੰਜ ਮੰਜਿਲ ਦਾ ਹੀ ਰਹਿ ਗਿਆ ਹੈ। ਇਸ ਵਿੱਚ 379 ਪੋੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਆਹਾਤੇ ਵਿੱਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਨ੍ਹਾਂ ਵਿਚੋਂ ਅਨੇਕ ਇਸਦੇ ਉਸਾਰੀ ਕਾਲ ਸੰਨ 1193 ਜਾਂ ਪੂਰਵ ਦੇ ਹਨ। ਇਹ ਪਰਿਸਰ ਯੁਨੇਸਕੋ ਦੁਆਰਾ ਸੰਸਾਰ ਅਮਾਨਤ ਦੇ ਰੂਪ ਵਿੱਚ ਮੰਜੂਰ ਕੀਤਾ ਗਿਆ ਹੈ।[3]

ਕੂਵੈਤ-ਉਲ-ਇਸਲਾਮ ਮਸਜਿਦ[ਸੋਧੋ]

ਕੁਤਬ-ੳੁਲ-ਇਸਲਾਮ (ਇਸਲਾਮੀ ਗੁੰਬਦ) ਮਸੀਤ ਦਾ ਨਿਰਮਾਣ ਗੁਲਾਮ ਵੰਸ਼ ਦੇ ਪਜਿਲੇ ਸ਼ਾਸਕ  ਕੁਤੁਬੁੱਦੀਨ ਐਬਕ ਨੇ 1192 ਵਿਚ ਕਰਵਾਇਆ। ਇਸ ਦੇ ਨਿਰਮਾਣ ਵਿਚ ਚਾਰ ਸਾਲ ਦਾ ਸਮਾਂ ਲੱਗਿਆ। ਇਸ  ਕਾਰਜ ਵਿਚ ਅਲਤੁਤਮਿਸ ਅਤੇ ਅਲਾਉਦੀਨ ਖ਼ਲਜੀ ਨੇ ਵੀ ਕੁਝ ਜਿਸੇ ਬਣਵਾਏ। ਇਸ ਦੀ ਛੱਤ ਅਤੇ ਸਤੰਬ (ਥੰਮ) ਭਾਰਤੀ ਮੰਦਿਰਾਂ ਸ਼ੈਲੀ ਦੇ ਪ੍ਰਤੀਕ ਹਨ , ਉਥੇ ਇਸ ਦੇ ਬੂਰਜ ਇਸਲਾਮੀ ਸ਼ੈਲੀ ਦੇ ਬਣੇ ਹਨ ਜਿਸ ਕਾਰਣ ਇਹ ਹਿੰਦੂ ਅਤੇ ਇਸਲਾਮੀ ਸ਼ੈਲੀ ਦਾ ਅਨੋਖਾ ਨਮੂਨਾ ਹੈ।  ਇਸ ਮਸਜਿਦ ਵਿਚ ਸਿਕੰਦਰ ਲੋਧੀ ਦੇ ਸਮੇਂ ਮਸੀਤ ਦੇ ਇਮਾਮ ਰਹੇ ਜ਼ਮੀਮ ਦਾ ਮਕਬਰਾ ਵੀ ਹੈ।[4]

ਲੋਹ ਸਤੰਬ[ਸੋਧੋ]

ਇਸ ਲੋਹ ਸਤੰਬ ਦੀ ਉਚਾਈ 7.21 ਮੀਟਰ ਅਤੇ ਭਾਰ ਯੇ ਟਨ ਹੈ। ਇਸ ਦਾ ਨਿਰਮਾਣ ਚੰਦਰਗੁਪਤ ਵਿਕਰਮਦਿਤਿਆ(375-414) ਨੇ ਕਰਾਇਆ ਪਰ ਕੁਝ ਵਿਦਵਾਨ ਮੰਦੇ ਹਨ ਕਿ ੲਿਸਦਾ ਨਿਰਮਾਣ 112 ਇ.ਪੂ. ਵਿਚ ਹੋਇਆ ਹੈ ਤੇ ਇਹ ਜੈਨ ਮੰਦਿਰ ਦਾ ਹਿਸਾ ਸੀ।

ਇਮਾਮ ਜ਼ਮੀਮ[ਸੋਧੋ]

ਅਲ-ਉਦ-ਦੀਨ ਖ਼ਿਲਜੀ ਦਾ ਮਕਬਰਾ ਅਤੇ ਮਦਰੱਸਾ [ਸੋਧੋ]

ਅਲਾਈ ਮੀਨਾਰ[ਸੋਧੋ]

ਅਲਾਉਦੀਨ ਖ਼ਿਲਜੀ ਦੁਆਰਾ ਅਲਾਈ ਮੀਨਾਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ। ਇਸ ਮੀਨਾਰ ਨੂੰ ਕੁਤਬ ਮੀਨਾਰ ਤੋਂ ਦੁਗਣੀ ਬਣਾਉਣਾ ਨਿਸ਼ਚਿਤ ਕੀਤਾ ਗਿਆ ਸੀ, ਪਰ ਇਸ ਦੀ ਉਸਾਰੀ 24.5 ਮੀਟਰ ਉੱਤੇ ਪਹਿਲਾਂ ਮੰਜਿਲ ਉੱਤੇ ਹੀ ਕਿਸੇ ਦੁਰਘਟਨਾ ਕਾਰਣ ਰੋਕ ਦਿੱਤੀ ਗਈ।  

ਤਸਵੀਰਾਂ[ਸੋਧੋ]

ਹਵਾਲੇ [ਸੋਧੋ]

Footnotes[ਸੋਧੋ]

  1. Patel, A (2004).
  2. Javeed, Tabassum (2008).
  3. QutubMinarDelhi.com.
  4. Sharif, Mian Mohammad (1963).

ਬਾਹਰੀ ਕੜੀਆਂ[ਸੋਧੋ]