ਸਮੱਗਰੀ 'ਤੇ ਜਾਓ

ਕੁਨਾਲ ਨਾਇਅਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਨਾਲ ਨਾਇਅਰ
2013 ਵਿੱਚ ਕੁਨਾਲ ਨਾਇਅਰ
ਜਨਮ (1981-04-30) ਅਪ੍ਰੈਲ 30, 1981 (ਉਮਰ 43)
ਅਲਮਾ ਮਾਤਰਟੈਂਪਲ ਯੂਨੀਵਰਸਿਟੀ,
ਪੋਰਟਲੈਂਡ ਯੂਨੀਵਰਸਿਟੀ
ਪੇਸ਼ਾਅਦਾਕਾਰ, ਲੇਖਕ
ਸਰਗਰਮੀ ਦੇ ਸਾਲ2004–ਵਰਤਮਾਨ
ਜੀਵਨ ਸਾਥੀਨੇਹਾ ਕਪੂਰ (2011–ਵਰਤਮਾਨ)

ਕੁਨਾਲ ਨਾਇਅਰ (ਅੰਗਰੇਜ਼ੀ: Kunal Nayyar; ਜਨਮ 30 ਅਪਰੈਲ 1981) ਇੱਕ ਬਰਤਾਨਵੀ-ਭਾਰਤੀ ਅਦਾਕਾਰ ਅਤੇ ਲੇਖਕ ਹੈ ਜੋ ਟੀਵੀ ਸੀਰੀਅਲ ਬਿਗ ਬੈਂਗ ਥਿਊਰੀ ਵਿੱਚ ਆਪਣੀ ਭੂਮਿਕਾ ਰਾਜ ਕੂਥਰਾਪਲੀ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਕੁਨਾਲ ਦਾ ਜਨਮ ਲੰਡਨ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ। ਇਸ ਦਾ ਬਚਪਨ ਦਿੱਲੀ ਵਿੱਚ ਗੁਜ਼ਰਿਆ ਜਿੱਥੇ ਇਸਨੇ ਸੇਂਟ ਕੋਲੰਬੀਆਜ਼ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਇਹ ਸਕੂਲ ਦੀ ਟੀਮ ਲਈ ਬੈਡਮਿੰਟਨ ਵੀ ਖੇਡਦਾ ਰਿਹਾ ਹੈ।[1][2]

1999 ਵਿੱਚ ਇਹ ਪੋਰਟਲੈਂਡ ਯੂਨੀਵਰਸਿਟੀ ਤੋਂ ਬਿਜ਼ਨਸ ਵਿੱਚ ਡਿਗਰੀ ਪ੍ਰਾਪਤ ਕਰਨ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਚਲਾ ਗਿਆ।[3] ਉੱਥੇ ਇਸਨੇ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ ਅਤੇ ਕੁਝ ਨਾਟਕਾਂ ਵਿੱਚ ਹਿੱਸਾ ਵੀ ਲਿਆ।

ਹਵਾਲੇ

[ਸੋਧੋ]
  1. Successful Actors Talk About Their Training. backstage.com. Retrieved on 2012-11-17.