ਕੁਰਟ ਗੋਇਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਰਟ ਗੋਡਲ
ਕੁਰਟ ਗੋਡਲ 1925 ਵਿਚ
ਜਨਮਕੁਰਟ ਫਰੈਡਰਿਕ ਗੋਡਲ
28 ਅਪਰੈਲ, 1906
ਬਰੁੰਨ, ਆਸਟਰੀਆ-ਹੰਗਰੀ (ਹੁਣ ਬਰਨੋ, ਚੈੱਕ ਗਣਰਾਜ)
ਮੌਤ14 ਜਨਵਰੀ 1978
ਪ੍ਰਿੰਸਟਨ, ਨਿਊ ਜਰਸੀ, ਸੰਯੁਕਤ ਰਾਸ਼ਟਰ
ਰਿਹਾਇਸ਼ਸੰਯੁਕਤ ਰਾਸ਼ਟਰ
ਨਾਗਰਿਕਤਾਆਸਟਰੀਆ, ਯੂ ਐੱਸ ਏ
ਖੇਤਰਹਿਸਾਬ, ਹਿਸਾਬੀ ਤਰਕਸ਼ਾਸਤਰ
ਖੋਜ ਕਾਰਜ ਸਲਾਹਕਾਰਹੈਨਜ ਹਾਹਨ
ਮਸ਼ਹੂਰ ਕਰਨ ਵਾਲੇ ਖੇਤਰਗੋਡਲ ਦੀਆਂ ਇਨਕਮਪਲੀਟਨੈੱਸ ਥਿਊਰਮਾਂ, ਗੋਡਲ ਦੀ ਇਨਕਮਪਲੀਟਨੈੱਸ ਥਿਊਰਮ
ਅਹਿਮ ਇਨਾਮਅਲਬੇਅਰ ਆਈਨਸਟਾਈਨ ਅਵਾਰਡ (1951); ਨੈਸ਼ਨਲ ਮੈਡਲ ਆਫ਼ ਸਾਇੰਸ (ਯੂ ਐੱਸ ਏ) (1974)
ਫੈਲੋ ਆਫ਼ ਦ ਰਾਇਲ ਸੋਸਾਇਟੀ
ਦਸਤਖ਼ਤ
ਅਲਮਾ ਮਾਤਰਯੂਨੀਵਰਸਿਟੀ ਆਫ਼ ਵਿਆਨਾ

ਕੁਰਟ ਫਰੈਡਰਿਕ ਗੋਡਲ (/ɡɜrdəl/ kɜrt, ਜਰਮਨ ਉੱਚਾਰਣ [kʊʁt ɡø ː dəl], 28 ਅਪਰੈਲ 1906 - 14 ਜਨਵਰੀ 1978) ਇੱਕ ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਸੀ। ਦੂਸਰੀ ਵਿਸ਼ਵ ਜੰਗ ਦੇ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ। ਉਸਨੇ 20ਵੀਂ ਸਦੀ ਦੇ ਵਿਗਿਆਨਕ ਅਤੇ ਦਾਰਸ਼ਨਕ ਚਿੰਤਨ ਨੂੰ ਤਕੜੀ ਤਰ੍ਹਾਂ ਪ੍ਰਭਾਵਿਤ ਕੀਤਾ।

ਗੋਡਲ ਨੇ 1931 ਵਿੱਚ ਜਦੋਂ ਉਹ 25 ਸਾਲ ਦਾ ਸੀ ਆਪਣੀਆਂ ਦੋ ਇਨਕਮਪਲੀਟਨੈੱਸ ਥਿਊਰਮਾਂ ਪ੍ਰਕਾਸ਼ਿਤ ਕੀਤੀਆਂ। ਉਦੋਂ ਵਿਆਨਾ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕੀਤਿਆਂ ਉਸਨੂੰ ਅਜੇ ਇੱਕ ਸਾਲ ਹੀ ਹੋਇਆ ਸੀ।

ਜ਼ਿੰਦਗੀ[ਸੋਧੋ]

ਬਚਪਨ[ਸੋਧੋ]

ਗੋਡਲ ਦਾ ਜਨਮ 28 ਅਪਰੈਲ 1906 ਨੂੰ ਬਰੁੰਨ ਆਸਟਰੀਆ-ਹੰਗਰੀ (ਹੁਣ ਬ੍ਰਨੋ, ਚੈੱਕ ਗਣਤੰਤਰ) ਚ ਟੈਕਸਟਾਈਲ ਫੈਕਟਰੀ ਦੇ ਮੈਨੇਜਰ, ਰੁਡੋਲਫ਼ ਗੋਡਲ ਅਤੇ ਮਾਰੀਆਨਾ ਗੋਡਲ ਦੇ ਘਰ (ਜਰਮਨ ਪਰਿਵਾਰ ਵਿੱਚ) ਹੋਇਆ ਸੀ।[1] ਉਸ ਸਮੇਂ ਸ਼ਹਿਰ ਦੀ ਬਹੁਗਿਣਤੀ ਜਰਮਨ ਸੀ,[2] ਅਤੇ ਉਹਦੇ ਮਾਪਿਆਂ ਦੀ ਭਾਸ਼ਾ ਇਹੀ ਸੀ।[3] ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸ ਦੇ ਢੇਰ ਸਵਾਲਾਂ ਕਰ ਕੇ ਉਸ ਦਾ ਪਰਵਾਰ ਉਸਨੂੰ 'Herr Warum' ਅਰਥਾਤ 'ਮਿਸਟਰ ਕਿਉਂ' ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ ਸੀ ਅਤੇ ਉਹ ਸਾਰੀ ਉਮਰ ਆਸਤਿਕ ਰਿਹਾ।[4]

ਹਵਾਲੇ[ਸੋਧੋ]

  1. Dawson 1997, pp. 3–4
  2.  Chisholm, Hugh, ed. (1911) "Brünn" Encyclopædia Britannica (11th ed.)Cambridge University Press 
  3. Dawson 1997, p. 12
  4. Tucker McElroy (2005). A to Z of Mathematicians. Infobase Publishing. p. 118. ISBN 9780816053384. Gödel had a happy childhood, and was called "Mr. Why" by his family, due to his numerous questions. He was baptized as a Lutheran, and re- mained a theist (a believer in a personal God) throughout his life. {{cite book}}: |access-date= requires |url= (help)