ਸਮੱਗਰੀ 'ਤੇ ਜਾਓ

ਕੁਰਬਾਨੀ ਦਾ ਬੱਕਰਾ (ਕਹਾਣੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਕੁਰਬਾਨੀ ਦਾ ਬੱਕਰਾ"
ਲੇਖਕ ਸੰਤ ਸਿੰਘ ਸੇਖੋਂ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਕੁਰਬਾਨੀ ਦਾ ਬੱਕਰਾ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਕਹੇ ਜਾਂਦੇ ਸਾਹਿਤਕਾਰ, ਸੰਤ ਸਿੰਘ ਸੇਖੋਂ ਦੀ ਇੱਕ ਵੱਡ ਆਕਾਰੀ ਕਹਾਣੀ ਹੈ। ਸੰਤ ਸਿੰਘ ਸੇਖੋਂ ਨੇ ਤਿੰਨ ਲੰਮੀਆਂ ਕਹਾਣੀਆਂ ਲਿਖੀਆਂ ਸਨ। ਦੋ ਹੋਰ ਹਨ: ਪ੍ਰਦੇਸੀਂ ਅਤੇ ਜਗ ਤੇ ਜਿਊਣਾ ਕੂੜ ਉਨ੍ਹਾਂ ਦਾ। ਸੁਖਦੇਵ ਇੱਕ ਕਿਰਸਾਨ ਪਰਿਵਾਰ ਦਾ ਪੁੱਤਰ ਹੈ ਜਿਸ ਨੂੰ ਇਸ ਆਸ ਨਾਲ਼ ਪੜ੍ਹਾਇਆ ਜਾ ਰਿਹਾ ਹੈ ਕਿ ਉਹ ਚੰਗੀ ਅਸਾਮੀ ਤੇ ਮੁਲਾਜ਼ਮ ਲੱਗ ਕੇ ਪਰਿਵਾਰ ਦੀ ਗਰੀਬੀ ਦੂਰ ਕਰੇਗਾ ਇਸ ਲਈ ਉਸ ਦਾ ਵੱਡਾ ਭਰਾ ਬਸੰਤਾ, ਤੇ ਪਿਉ ਜਾਣੋ, ਕੁਰਬਾਨੀ ਦੇ ਬੱਕਰੇ ਬਣੇ ਹੋਏ ਹਨ।