ਜੱਗ ਤੇ ਜਿਊਣਾ ਕੂੜ ਉਨ੍ਹਾਂ ਦਾ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਜੱਗ ਤੇ ਜਿਊਣਾ ਕੂੜ ਉਨ੍ਹਾਂ ਦਾ"
ਲੇਖਕ ਸੰਤ ਸਿੰਘ ਸੇਖੋਂ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਜੱਗ ਤੇ ਜਿਊਣਾ ਕੂੜ ਉਨ੍ਹਾਂ ਦਾ ਸੰਤ ਸਿੰਘ ਸੇਖੋਂ ਦੀ ਇੱਕ ਵੱਡ ਆਕਾਰੀ ਕਹਾਣੀ ਹੈ। ਸੰਤ ਸਿੰਘ ਸੇਖੋਂ ਨੇ ਤਿੰਨ ਲੰਮੀਆਂ ਕਹਾਣੀਆਂ ਲਿਖੀਆਂ ਸਨ। ਦੋ ਹੋਰ ਹਨ: ਪ੍ਰਦੇਸੀਂ ਅਤੇ ਕੁਰਬਾਨੀ ਦਾ ਬੱਕਰਾ

ਇਸ ਕਹਾਣੀ ਵਿਚ ਇੱਕ ਗ਼ਰੀਬ ਜੱਟ ਦਾ ਛੜਾ ਪੁੱਤ ਆਪਣੇ ਭਰਾ ਤੇ ਭਰਜਾਈ ਉਤੇ ਬੋਝ ਬਣਨ ਦੀ ਥਾਂ ਸਾਧੂ ਬਣ ਕੇ ਗੰਗਾ ਕੰਢੇ ਰਹਿਣ ਲੱਗਦਾ ਹੈ।

ਕਹਾਣੀ ਦੀ ਸ਼ੁਰੂਆਤ ਇਸ ਵਾਕ ਨਾਲ਼ ਹੁੰਦੀ ਹੈ: "ਜੇ ਉਹ ਸਾਵਣ ਵਿਚ ਜੰਮਿਆ ਹੁੰਦਾ ਤਾਂ ਭਾਵੇਂ ਉਹ ਬਚਪਨ ਵਿਚ ਹੀ ਅੰਨਾ ਹੋ ਗਿਆ ਸੀ, ਉਸ ਨੂੰ ਇਹ ਜਗ ਹਰਾ ਹਰਾ ਹੀ ਦਿਸਦਾ ਰਹਿਣਾ ਸੀ।"