ਸਮੱਗਰੀ 'ਤੇ ਜਾਓ

ਕੁਲਫ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਲਫ਼ੀ
ਮਟਕਾ ਕੁਲਫ਼ੀ
ਸਰੋਤ
ਹੋਰ ਨਾਂਕੁਲਫੀ
ਸੰਬੰਧਿਤ ਦੇਸ਼ਮੁਗਲ ਭਾਰਤ 
ਇਲਾਕਾਭਾਰਤੀ ਉਪ-ਮਹਾਂਦੀਪ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਦੁੱਧ
ਕੁਲਫ਼ੀ ਸਟ੍ਰਾਬੈਰੀ ਸਾਸ ਨਾਲ
ਗੁਲਾਬ, ਅੰਬ, ਏਲੀਚੀ, ਕੇਸਰ ਜਾਂ ਜ਼ਫਰਾਨ ਅਤੇ ਪਿਸਚੀਓ ਕੁਲਫ਼ੀ

ਕੁਲਫ਼ੀ /kʊlf//kʊlf/ ਭਾਰਤੀ ਉਪ-ਮਹਾਂਦੀਪ ਤੋਂ ਇੱਕ ਪ੍ਰਸਿੱਧ ਜੰਮੇ ਹੋਏ ਡੇਅਰੀ ਮਿਠਆਈ ਹੈ। ਇਸਨੂੰ ਅਕਸਰ "ਰਵਾਇਤੀ ਭਾਰਤੀ ਆਈਸ ਕ੍ਰੀਮ" ਦੇ ਤੌਰ ਤੇ ਜਾਣਿਆ ਜਾਂਦਾ ਹੈ।[1][2] ਇਹ ਭਾਰਤ, ਸ੍ਰੀ ਲੰਕਾ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਬਰਮਾ, ਅਤੇ ਮੱਧ ਪੂਰਬ ਵਿੱਚ ਬਹੁਤ ਪਰਸਿੱਧ ਹੈ ਅਤੇ ਦੁਨਿਆ ਭਰ ਦੇ ਭਾਰਤੀ ਉਪ-ਮਹਾਂਦੀਪ ਰੈਸਟੋਰੈਂਟਾਂ ਵਿੱਚ ਇਹ ਮਿਲਦਾ ਹੈ।

ਕੁਲਫ਼ੀ ਦੀ ਦਿੱਖ ਅਤੇ ਸੁਆਦ ਵਿੱਚ ਆਈਸ ਕਰੀਮ ਨੂੰ ਸਮਾਨਤਾ ਹੈ; ਹਾਲਾਂਕਿ ਇਹ ਜ਼ਿਆਦਾ ਗਾੜੀ ਹੁੰਦੀ ਹੈ।[3] ਇਹ ਵੱਖੋ-ਵੱਖਰੇ ਰੂਪਾਂ ਵਿੱਚ ਆਉਂਦੀ ਹੈ। ਦੂਜੇ ਕੁਝ ਸਵਾਦ ਵਿੱਚ ਇਸਨੂੰ ਕਰੀਮ (ਮਲਾਈ), ਗੁਲਾਬ, ਅੰਬ, ਏਲੀਚੀ, ਕੇਸਰ ਜਾਂ ਜ਼ਫਰਾਨ ਅਤੇ ਪਿਸਚੀਓ ਵਿੱਚ ਵੀ ਪਾਇਆ ਜਾ ਸਕਦਾ ਹੈ। ਇਸਨੂੰ ਹੋਰ ਕਈ ਰੂਪਾਂ ਵਿੱਚ ਪਾਇਆ ਜਾਂਦਾ ਹੈ ਜਿਂਵੇ ਕੀ ਸੇਬ, ਨਾਰੰਗ, ਸਟਰਾਬਰੀ, ਮੂੰਗਫਲੀ, ਅਤੇ ਆਵੋਕਾਡੋ ਆਇਸ ਕਰੀਮ ਦੇ ਉਲਟ ਕੁਲਫੀ ਸਖ਼ਤ ਜਮੇ ਰੂਪ ਵਿੱਚ ਹੁੰਦੀ ਹੈ। ਇਸ ਕਾਰਨ ਇਸਨੂੰ ਜਮਾਂਦਰੂ ਡਾਇਰੀ ਅਧਾਰਿਤ ਮਿਠਾਈ ਦੀ ਇੱਕ ਵੱਖਰੀ ਸ਼੍ਰੇਣੀ ਦਿੱਤੀ ਜਾਂਦੀ ਹੈ। ਇਸਦੀ ਘਣਤਾ ਕਾਰਨ, ਕੌਫੀ ਨੂੰ ਪੱਛਮੀ ਆਈਸ ਕਰੀਮ ਨਾਲੋਂ ਪਿਘਲਣ ਲਈ ਜਿਆਦਾ ਸਮਾਂ ਲੱਗਦਾ ਹੈ।

ਇਤਿਹਾਸ

[ਸੋਧੋ]

ਸ਼ਬਦ "ਕੁੱਲਫੀ" ਇੱਕ ਢੱਕੇ ਹੋਏ ਕੱਪ ਲਈ ਫ਼ਾਰਸੀ ਸ਼ਬਦ ਤੋਂ ਲਿਆ ਗਿਆ ਹੈ। 16 ਵੀਂ ਸਦੀ ਵਿੱਚ ਮਿਠਆਈ ਦਾ ਮੁੱਢ ਮੁਗ਼ਲ ਸਾਮਰਾਜ ਵਿੱਚ ਪੈਦਾ ਹੋਇਆ ਸੀ। ਭਾਰਤੀ ਉਪ-ਮਹਾਂਦੀਪ ਵਿੱਚ ਮਿੱਠੇ ਪਕਵਾਨਾਂ ਵਿੱਚ ਸੰਘਣੇ ਭਾਫ਼ ਵਾਲੇ ਦੁੱਧ ਦੀ ਮਿਕਦਾਰ ਪਹਿਲਾਂ ਹੀ ਪ੍ਰਸਿੱਧ ਸੀ। ਮੁਗ਼ਲ ਕਾਲ ਦੇ ਦੌਰਾਨ, ਇਸ ਮਿਸ਼ਰਣ ਨੂੰ ਪਿਸਤੌਜੀ ਅਤੇ ਕੇਸਰ ਦਾ ਸਵਾਦ ਦੇਕੇ ਇਸਨੂੰ ਕੋਨ ਦੇ ਆਕਾਰ ਦੇ ਦਿੱਤਾ ਗਿਆ ਸੀ ਜਿਸਨੂੰ ਕੁਲਫ਼ੀ ਕਿਹਾ ਜਾਂ ਲੱਗ ਪਿਆ। ਆਈਨ-ਏ-ਅਕਬਰੀ, ਮੁਗ਼ਲ ਸਮਰਾਟ ਅਕਬਰ ਦੇ ਪ੍ਰਸ਼ਾਸਨ ਦਾ ਵਿਸਤਰਤ ਰਿਕਾਰਡ ਹੈ, ਜੋ ਕੀ ਠੰਡਾ ਰਖਣ ਲਈ ਸਾਲਟਪੀਟਰ ਦੇ ਉਪਯੋਗ ਦਾ ਜ਼ਿਕਰ ਕਰਦਾ ਹੈ।[4]

ਵਿਧੀ

[ਸੋਧੋ]

ਇੱਕ ਨਾਨ-ਸਟਿਕ ਪੈਨ ਵਿੱਚ ਮਿੱਠਾ ਦੁੱਧ ਪਾਕੇ ਆਂਚ ਤੇ ਰੱਖ ਦੋ ਅਤੇ ਉਸਨੂੰ ਕੜਛੀ ਨਾਲ ਹਿਲਾਂਦੇ ਰਹੋ ਜੱਦ ਤੱਕ ਉਹ ਇੱਕ ਤੀਜੀ ਮਾਤਰਾ ਤੱਕ ਨਾ ਘੱਟ ਜਾਵੇ। ਆਂਚ ਤੋਂ ਹਟਾ ਕੇ ਚੀਨੀ ਅਤੇ ਖੋਆ ਰਲਾਓ। ਇਲਾਇਚੀ ਪਾਉਡਰ, ਬਦਾਮ, ਅਤੇ ਕਾਜੂ ਪਾਕੇ, ਰਲਾਓ ਅਤੇ ਮਿਸ਼ਰਣ ਨੂੰ ਸਾੰਚ ਵਿੱਚ ਪਾਕੇ ਧੱਕ ਦੋ।#ਇਸਨੂੰ ਫਰੀਜ਼ਰ ਵਿੱਚ ਪਾਕੇ ਜਮਾ ਦਵੋ। 

ਇਸਨੂੰ ਬਣਾਉਣ ਦਾ ਇੱਕ ਹੋਰ ਤਰੀਕਾ ਹੈ ਜੋ ਕੀ ਆਮ ਤੌਰ ਤੇ ਵਰਤਿਆ ਜਾਂਦਾ ਹੈ। ਦੁੱਧ ਨੂੰ ਗਰਮ ਕਰਕੇ ਮਾਵਾ ਅਤੇ ਚੀਨੀ ਪਾ ਦਿਤੀ ਜਾਂਦੀ ਹੈ। ਫੇਰ ਇਸਨੂੰ ਗਰਮ ਕਰਕੇ ਗਾੜਾ ਕਰ ਲਿੱਤਾ ਜਾਂਦਾ ਹੈ ਅਤੇ ਮਿਸ਼ਰਣ ਨੂੰ ਮੱਕੀ ਦੇ ਪੇਸਟ ਅਤੇ ਪਾਣੀ ਦੇ ਨਾਲ ਮਿਲਾਇਆ ਜਾਂਦਾ ਹੈ। ਫੇਰ ਕਾਜੂ, ਇਲਾਇਚੀ ਪਾਲੇ ਮਿਸ਼ਰਣ ਨੂੰ ਠੰਡਾ ਕਰ ਦਿੱਤਾ ਜਾਂਦਾ ਅਤੇ ਸਾਂਚੇ ਵਿੱਚ ਪਾਕੇ ਫਰੀਜ਼ਰ ਵਿੱਚ ਜਮਾ ਦਿੱਤਾ ਜਾਂਦਾ।

ਇਸ ਨੂੰ ਇਲਆਚੀ, ਕੇਸਰ, ਅਤੇ ਪਿਸਤਾ ਗਿਰੀ ਨਾਲ ਸਜਾਇਆ ਜਾਂਦਾ ਹੈ। ਕੁਲਫ਼ੀ ਨੂੰ ਫਲੂਦਾ ਨਾਲ ਵੀ ਖਾਇਆ ਜਾਂਦਾ ਹੈ ਜੋ ਕੀ ਸਟਾਰਚ ਨਾਲ ਬਣੀ ਕੁਲਫ਼ੀ ਹੁੰਦੀ। ਕੁਝ ਜਗਾਵਾਂ ਤੇ ਲੋਕ ਇਸਨੂੰ ਘਰ ਬਣਾਉਂਦੇ ਹਨ ਅਤੇ ਆਪਣੇ ਅਲੱਗ ਸਵਾਦ ਦਿੰਦੇ ਹਨ। ਵਿਨਸੈਂਟ ਮੈਕਮਾਹੋਨ ਦੇ ਅਨੁਸਾਰ, ਟੀ.ਈ. ਲੋਰੇਂਸ ਆਪਣੇ ਬੈਚ ਵਿੱਚ ਅੰਗੂਰ ਅਤੇ ਸੂਰ ਦਾ ਖੂਨ ਪਾਕੇ ਇੱਕ ਨਿਜੀ ਬੈਚ ਬਣਾਉਂਦਾ ਸੀ।

ਭਾਰਤ ਵਿੱਚ ਕੁਲਫ਼ੀ ਨੂੰ ਸੜਕਾਂ ਦੇ ਵਿਕਰੇਤਾ ਵੇਚਦੇ ਹਨ, ਜੋ ਕੀ ਕੁਲਫ਼ੀ ਨੂੰ ਮਟਕੇ ਵਿੱਚ ਪਾਕੇ ਰਖਦੇ ਹਨ ਅਤੇ ਮਟਕੇ ਵਿੱਚ ਬਰਫ਼ ਅਤੇ ਨਮਕ ਪਾਇਆ ਹੁੰਦਾ ਹੈ। ਇਸਨੂੰ ਪੱਤੇ ਤੇ ਧਰ ਕੇ ਜਾਨ ਸਿੰਖ ਤੇ ਜਮਾ ਕੇ ਖਾਇਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. Caroline Liddell, Robin Weir, Frozen Desserts: The Definitive Guide to Making Ice Creams, Ices, Sorbets, Gelati, and Other Frozen Delights, Macmillan, 1996, ISBN 978-0-312-14343-5, ... Kulfi is the traditional Indian ice cream and has a strongly characteristic cooked-milk flavour and dense icy texture. ... The basis of making kulfi is to reduce a large volume of milk down to a very small concentrated amount ...
  2. Lulu Grimes, Cook's Book of Everything, Murdoch Books, 2009, ISBN 978-1-74196-033-4, ... This simple, elegant ice cream is made by boiling milk until it reduces and condenses, then flavouring it with ingredients such as cardamom and pistachio nuts or almonds. Kulfi is traditionally set in cone-shaped ...
  3. Matthew Kenney, Entertaining in the Raw, Gibbs Smith, 2009, ISBN 978-1-4236-0208-8, ... Kulfi is an Indian-style ice cream that is richer and creamier than regular ice cream, due to the lack of air that is whipped into traditional ice cream to make it lighter. The milk, traditionally from buffalo ...
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).