ਸਮੱਗਰੀ 'ਤੇ ਜਾਓ

ਕੁਸਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਸਮ ਹਾੜੀ ਦੀ ਫ਼ਸਲ ਹੈ। ਕੰਢੀ ਦੇ ਇਲਾਕੇ ਵਿਚ ਬੀਜੀ ਜਾਂਦੀ ਹੈ। ਵਧੀਆ ਝਾੜ ਲੈਣ ਲਈ ਇਸ ਨੂੰ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਬੀਜਿਆ ਜਾਂਦਾ ਹੈ। ਇਸ ਦਾ ਪੌਦਾ ਪੰਜ/ਛੇ ਕੁ ਫੁੱਟ ਉੱਚਾ ਹੁੰਦਾ ਹੈ। ਇਹ ਕੰਡੇਦਾਰ ਵੀ ਹੁੰਦਾ ਹੈ। ਬਗੈਰ ਕੰਡਿਆਂ ਤੋਂ ਵੀ ਹੁੰਦਾ ਹੈ। ਇਸ ਦੀ ਵਾਢੀ ਮਈ ਮਹੀਨੇ ਵਿਚ ਕੀਤੀ ਜਾਂਦੀ ਹੈ। ਕਣਕ ਦੇ ਥਰੈਸ਼ਰ ਨਾਲ ਹੀ ਇਸ ਨੂੰ ਕੱਢਿਆ ਜਾਂਦਾ ਹੈ।ਇਸ ਦੇ ਬੀਆਂ ਵਿਚੋਂ ਤੇਲ ਕੱਢਿਆ ਜਾਂਦਾ ਹੈ। ਫੋਕ ਦੀ ਖਲ ਬਣਦੀ ਹੈ ਜੋ ਪਸ਼ੂਆਂ ਲਈ ਵਰਤੀ ਜਾਂਦੀ ਹੈ। ਤੇਲ ਇਸ ਦਾ ਜੁਲਾਬ ਲਈ ਵਰਤਿਆ ਜਾਂਦਾ ਹੈ। ਲਾਲ ਕੱਪੜੇ ਰੰਗਣ ਲਈ ਵੀ ਵਰਤਿਆ ਜਾਂਦਾ ਹੈ। ਕੁਸਮ ਨੂੰ ਕਈ ਇਲਾਕਿਆਂ ਵਿਚ ਕਸੁੰਭਾ ਵੀ ਕਹਿੰਦੇ ਹਨ। ਕਸੁੰਭੜਾ ਵੀ ਕਹਿੰਦੇ ਹਨ। ਕੁਸਮ ਫੁੱਲਾਂ ਲਈ ਵੀ ਵਰਤਿਆ ਜਾਂਦਾ ਹੈ। ਇਸ ਦੇ ਫੁੱਲ ਲਾਲ ਪੀਲੇ ਜਿਹੇ ਹੁੰਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.