ਸਮੱਗਰੀ 'ਤੇ ਜਾਓ

ਕੁਹਾੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੁੱਖਾਂ ਦੀਆਂ ਟਾਹਣੀਆਂ ਨੂੰ ਵੱਢਣ ਲਈ, ਛਾਂਗਣ ਲਈ ਅਤੇ ਲੱਕੜੀਆਂ ਨੂੰ ਪਾੜਨ ਵਾਲੇ ਖੇਤੀ/ਘਰੇਲੂ ਸੰਦ ਨੂੰ ਕੁਹਾੜੀ ਕਹਿੰਦੇ ਹਨ। ਕੁਹਾੜੀ ਨਾਲ ਝਿੰਗਾਂ ਵੱਢ ਕੇ ਖੇਤਾਂ ਦੁਆਲੇ, ਵਾੜਿਆਂ ਦੁਆਲੇ ਵਾੜ ਕੀਤੀ ਜਾਂਦੀ ਸੀ। ਝਿੰਗਾਂ ਨਾਲ ਫਲ੍ਹੇ ਬਣਾਏ ਜਾਂਦੇ ਸਨ। ਕੁਹਾੜੀ ਨਾਲ ਲੱਕੜਾਂ ਪਾੜ ਕੇ ਚੁੱਲ੍ਹੇ, ਚੂਰਾਂ ਅਤੇ ਮਠਿਆਈ ਪਕਾਉਣ ਵਾਲੀਆਂ ਭੱਠੀਆਂ ਵਿਚ ਅੱਗ ਬਾਲੀ ਜਾਂਦੀ ਸੀ/ਹੈ। ਕੁਹਾੜੀ ਦਾ ਬੜਾ ਰੂਪ ਕੁਹਾੜਾ ਹੈ। ਜਦ ਜੰਗਲਾਂ ਨੂੰ ਪੱਟ ਕੇ, ਰੁੱਖਾਂ ਨੂੰ ਵੱਢ ਕੇ ਜ਼ਮੀਨ ਨੂੰ ਵਾਹੀਯੋਗ ਬਣਾਇਆ ਜਾ ਰਿਹਾ ਸੀ, ਉਸ ਸਮੇਂ ਕਹੀ, ਕੁਹਾੜੀ ਅਤੇ ਕੁਹਾੜਾ ਮੁੱਖ ਖੇਤੀ ਸੰਦ ਸਨ। ਕੁਹਾੜੀ ਦਾ ਹੱਥਾ/ਬਹਿਆ ਤਿੰਨ ਕੁ ਫੁੱਟ ਲੰਮਾ ਹੁੰਦਾ ਹੈ। ਕੁਹਾੜੀ ਕੁ ਦਾ ਪੀਨ ਤੇ ਪੱਤ ਇਕੱਠਾ ਹੀ ਹੁੰਦਾ ਹੈ। ਹੁਣ ਬਹੁਤ ਘੱਟ ਕੁਹਾੜੀ ਦੀ ਵਰਤੋਂ ਹੁੰਦੀ ਹੈ।[1]

ਹਵਾਲੇ

[ਸੋਧੋ]
  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link) CS1 maint: year (link)