ਕੁੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁੱਧ ਰਿੜਕਣ ਵਾਲੀ ਚਾਟੀ ਦੇ ਲੱਕੜ ਦੇ ਢੱਕਣ ਨੂੰ ਕੁੜ ਕਹਿੰਦੇ ਹਨ। ਕੁੜ ਦਾ ਜੋ ਹਿੱਸਾ ਚਾਟੀ ਦੇ ਗਲ ਦੇ ਅੰਦਰ ਰਹਿੰਦਾ ਹੈ, ਉਹ ਥੋੜਾ ਗੋਲ ਤੇ ਟੇਪਰ ਕੀਤਾ ਹੁੰਦਾ ਹੈ। ਜੋ ਹਿੱਸਾ ਚਾਟੀ ਦੇ ਗਲ ਦੇ ਬਾਹਰ ਰਹਿੰਦਾ ਹੈ, ਉਹ ਬਿਨਾਂ ਟੇਪਰ ਹੁੰਦਾ ਹੈ। ਕੁੜ ਦੀ ਚੌੜਾਈ ਚਾਟੀ ਦੇ ਗਲ ਦੇ ਵਿਆਸ ਨਾਲੋਂ ਥੋੜ੍ਹਾ ਘੱਟ ਹੁੰਦੀ ਹੈ। ਲੰਬਾਈ ਜ਼ਿਆਦਾ ਹੁੰਦੀ ਹੈ। ਲੰਬਾਈ ਵਾਲੇ ਹਿੱਸੇ ਦੇ ਵਿਚਾਲੇ ਅੱਧ ਤੋਂ ਜ਼ਿਆਦਾ ਹਿੱਸੇ ਤੱਕ ਚੀਰ/ਵਾਢਾ ਪਾਇਆ ਹੁੰਦਾ ਹੈ। ਕੁੜ ਦੇ ਬਾਹਰਲੇ ਹਿੱਸੇ ਨਾਲ ਲੋਹੇ ਦੀ ਸੰਗਲੀ ਲਾਈ ਹੁੰਦੀ ਹੈ। ਇਸ ਸੰਗਲੀ ਨਾਲ ਹੀ ਕੁੜ ਨੂੰ ਨੇਹੀ ਨਾਲ ਬੰਨ੍ਹਿਆ ਜਾਂਦਾ ਹੈ। ਕੁੜ ਦੇ ਚੀਰ ਵਿਚੋਂ ਦੀ ਹੋ ਕੇ ਹੀ ਮਧਾਣੀ ਚਾਟੀ ਵਿਚ ਘੁੰਮਦੀ ਹੈ। ਇਹ ਹੈ ਪੁਰਾਣੇ ਕਿਸਮ ਦੇ ਕੁੜ ਦੀ ਬਣਤਰ

ਜੋ ਕੁੜ ਹੁਣ ਵਰਤਿਆ ਜਾਂਦਾ ਹੈ, ਉਹ ਚਾਟੀ ਦੇ ਗਲ ਵਿਚ ਪੂਰਾ ਫਿੱਟ ਕੀਤਾ ਜਾਂਦਾ ਹੈ। ਉਸਦੇ ਵਿਚਾਲੇ ਤੱਕ ਵਾਢਾ ਪਾਇਆ ਹੁੰਦਾ ਹੈ। ਉਸ ਵਾਢੇ ਵਿਚੋਂ ਦੀ ਹੀ ਖੜ੍ਹੀ ਮਧਾਣੀ ਘੁੰਮਦੀ ਹੈ। ਕੁੜ ਦਾ ਇਕੋ ਇਕ ਕੰਮ ਰਿੜਕੇ ਜਾਣ ਵਾਲੇ ਦੁੱਧ ਅਤੇ ਉਸ ਤੋਂ ਬਣ ਰਹੇ ਮੱਖਣ ਨੂੰ ਚਾਟੀ ਤੋਂ ਬਾਹਰ ਨਿਕਲਣ ਤੋਂ ਰੋਕਣਾ ਹੁੰਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.