ਕੇਸਗੜ੍ਹ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਸਗੜ੍ਹ ਸਾਹਿਬ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ

ਕੇਸਗੜ੍ਹ ਕਿਲਾ, ਦਸਮ ਗੁਰੂ ਗੁਰੂ ਗੋਬਿੰਦ ਸਿੰਘ ਵਲੋਂ ਆਨੰਦਪੁਰ ਸਾਹਿਬ ਵਿੱਚ ਨਿਰਮਾਣ ਕਰਵਾਏ ਕਿਲੇ ਨੂੰ ਦਿੱਤਾ ਗਿਆ ਨਾਮ ਹੈ। ਕਿਲਾ ਹੁਣ ਤਖਤ ਹੈ ਜਿਸ ਨੂੰ ਕੇਸਗੜ੍ਹ ਸਾਹਿਬ ਕਹਿੰਦੇ ਹਨ। ਇਹ ਸਿੱਖਾਂ ਦੀ ਰੱਖਿਆ ਲਈ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੁਆਰਾ ਨਿਰਮਾਣ ਕਰਵਾਏ ਪੰਜ ਕਿਲਿਆਂ ਵਿਚੋਂ ਇੱਕ ਸੀ। ਗੁਰੂ ਜੀ ਨੇ ਇੱਥੇ ਆਨੰਦਪੁਰ ਸਾਹਿਬ ਵਿੱਚ 25 ਸਾਲ ਗੁਜ਼ਾਰੇ ਅਤੇ ਸਿਖਾਂ ਦੀ ਪਹਾੜੀ ਰਾਜਿਆਂ ਅਤੇ ਮੁਗਲਾਂ ਤੋਂ ਰੱਖਿਆ ਕਰਨ ਲਈ, ਗੁਰੂ ਜੀ ਨੇ ਇਨ੍ਹਾਂ ਕਿਲਿਆਂ ਦਾ ਨਿਰਮਾਣ ਕਰਵਾਇਆ ਸੀ।