ਕੇ. ਅਜੀਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇ. ਅਜੀਥਾ
K AJITHA DSC 0210.JPG
ਜਨਮ1950 (ਉਮਰ 70–71)
ਕੇਰਲਾ ਰਾਜ, ਭਾਰਤ
ਪੇਸ਼ਾਸਮਾਜ ਸੇਵਿਕਾ
ਸਾਥੀਯਾਕੂਬ
ਬੱਚੇਕਲਿੰਟ, ਗਾਰਗੀ
ਮਾਤਾ-ਪਿਤਾਕੁੰਨਿਕੱਲ ਨਰਾਇਣ
ਮੰਦਾਕਿਨੀ
ਵੈੱਬਸਾਈਟAnweshi

ਕੁੰਨਿਕੱਲ ਅਜੀਥਾ (ਜਨਮ 1950) ਇੱਕ ਸਾਬਕਾ ਭਾਰਤੀ ਨਕਸਲੀ ਹੈ ਜਿਸਨੇ 1960ਵਿਆਂ ਦੀ ਕੇਰਲਾ ਵਿੱਚ ਉੱਠੀ ਨਕਸਲੀ ਲਹਿਰ ਵਿੱਚ ਸਰਗਰਮ ਭਾਗ ਲਿਆ ਜਦੋਂ ਸਮੂਹ ਥਲਸੈਰੀ ਅਤੇ ਪੁੱਲਪੀਲੀ ਥਾਣਿਆਂ 'ਤੇ ਹਥਿਆਰਬੰਦ ਛਾਪੇ ਮਾਰੇ ਅਤੇ ਦੋ ਪੁਲਿਸ ਵਾਲਿਆਂ ਨੂੰ ਮਾਰ ਦਿੱਤਾ। ਅਜੀਤਾ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ, ਮੁਕੱਦਮਾ ਚਲਾਇਆ ਗਿਆ ਅਤੇ 9 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ।[1]

ਜੇਲ੍ਹ ਦੀ ਸਜ਼ਾ ਤੋਂ ਬਾਅਦ, ਅਜੀਤਾ ਨੇ ਹਥਿਆਰਬੰਦ ਸੰਘਰਸ਼ ਲਹਿਰ ਦੇ ਨਾਲ ਕਈ ਤਰ੍ਹਾਂ ਦਾ ਪੱਖ ਲਿਆ ਅਤੇ ਇਸ ਵੇਲੇ ਕੇਰਲਾ ਦੇ ਸਮਾਜਿਕ ਮਾਹੌਲ ਵਿੱਚ ਇੱਕ ਸਰਗਰਮ ਮੌਜੂਦਗੀ ਵਾਲੇ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਸਮਾਜ ਸੁਧਾਰਕ ਹਨ। ਅਨਵੇਸ਼ੀ, ਗ਼ੈਰ-ਸਰਕਾਰੀ ਸੰਸਥਾ ਜੋ 1993 ਵਿੱਚ ਅਜੀਥਾ ਨੇ  ਸਥਾਪਿਤ ਕੀਤੀ ਸੀ, ਹੁਣ ਕੇਰਲ ਇਸਤਰੀ ਵੇਧੀ (ਕੇਰਲਾ ਮਹਿਲਾ ਫੋਰਮ) ਦਾ ਇੱਕ ਸੰਗਠਿਤ ਹਿੱਸਾ ਹੈ, ਔਰਤਾਂ ਦੇ ਸ਼ਕਤੀਕਰਣ ਲਈ ਰਾਸ਼ਟਰੀ ਮਿਸ਼ਨ ਦੇ ਨਾਲ ਤਾਲਮੇਲ ਵਿੱਚ ਮਹਿਲਾ ਅਧਿਕਾਰਾਂ ਦੇ ਕਾਰਨਾਂ ਲਈ ਕੰਮ ਕਰਦੀ ਹੈ।[2][3]

ਅਜੀਥਾ ਨੇ ਯਾਕੂਬ, ਇੱਕ ਸਾਬਕਾ ਸਹਿਕਰਮੀ, ਨਾਲ ਵਿਆਹ ਕਰਵਾਇਆ ਅਤੇ ਇਸ ਜੋੜੇ ਦੇ ਇੱਕ ਪੁੱਤਰ, ਕਲਿੰਟ, ਅਤੇ ਇੱਕ ਧੀ, ਗਾਰਗੀ, ਪੈਦਾ ਹੋਏ।[4] ਉਹ ਇੱਕ ਪੱਕੀ ਨਾਸਤਿਕ ਸੀ।

ਸ਼ੁਰੂਆਤੀ ਜੀਵਨ[ਸੋਧੋ]

ਕੇ. ਅਜੀਥਾ ਦਾ ਜਨਮ ਅਪ੍ਰੈਲ 1950 ਵਿੱਚ ਭਾਰਤ ਦੇ ਕੋਜ਼ੀਕੋਡ, ਕੇਰਲਾ ਵਿੱਚ, ਕੁੰਨਿਕੱਲ ਨਾਰਾਇਣਨ ਅਤੇ ਮੰਦਾਕਿਨੀ, ਦੋਵਾਂ ਨਕਸਲੀ ਲਹਿਰ ਦੇ ਸਰਗਰਮ ਸਮਰਥਕਾਂ, ਦੇ ਘਰ ਹੋਇਆ। ਉਸ ਨੇ ਕੋਜ਼ੀਕੋਡ ਵਿਖੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਜਦੋਂ  ਅਜੀਤਾ ਕਾਲਜ ਵਿੱਚ ਦਾਖ਼ਿਲ ਹੋਈ, ਉਦੋਂ ਤਕ ਉਹ ਸਮਾਜ ਤੋਂ ਨਿਰਾਸ਼ ਹੋ ਗਈ ਅਤੇ ਉਸਨੇ ਫਿਰ ਨਕਸਲੀ ਲਹਿਰ ਨਾਲ ਜੁੜਨਾ ਸ਼ੁਰੂ ਕਰ ਦਿੱਤਾ। ਪ੍ਰੀ-ਡਿਗਰੀ ਦੇ ਕੋਰਸ ਕਰਦੇ ਹੋਏ ਉਹ ਕਾਲਜ ਤੋਂ ਬਾਹਰ ਹੋ ਗਈ ਅਤੇ ਸਰਗਰਮ ਨਕਸਲਾਈ ਬਣ ਗਈ।

ਸਮਾਜਿਕ ਕੈਰੀਅਰ[ਸੋਧੋ]

K AJITHA DSC 0231.JPG

ਜੇਲ੍ਹ ਤੋਂ ਰਿਹਾਈ ਮਿਲਣ ਤੋਂ ਬਾਅਦ, ਅਜੀਥਾ ਨੇ ਆਪਣੀ ਆਮ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਯਾਕੂਬ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਬੇਟੀ ਨੂੰ ਜਨਮ ਦਿੱਤਾ। ਹਾਲਾਂਕਿ, ਇਹ ਥੋੜ੍ਹੇ ਸਮੇਂ ਲਈ ਇੱਕ ਕੋਸ਼ਿਸ਼ ਸੀ, ਜਦੋਂ 1988 ਵਿੱਚ, ਮੁੰਬਈ ਵਿੱਚ ਮਹਿਲਾ ਸੰਸਥਾਵਾਂ ਦੀ ਇੱਕ ਕਾਨਫਰੰਸ ਨੇ ਉਸ ਨੂੰ ਸਮਾਜਿਕ ਸਰਗਰਮਤਾ ਵਿੱਚ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਅਤੇ ਉਸਨੇ ਕੋਜ਼ੀਕੋਡ (ਕਾਲੀਕੋਟ) ਵਿੱਚ ਅਧਾਰਿਤ ਇੱਕ ਸੰਸਥਾ ਦੀ ਸਥਾਪਨਾ ਕੀਤੀ, ਜਿਸਦਾ ਨਾਮ 'ਬੋਧਨਾ' (ਜਾਗਰੂਕਤਾ) ਸੀ।[4]

ਇਹ ਸੰਗਠਨ ਲੰਬੇ ਸਮੇਂ ਤੱਕ ਜਾਰੀ ਨਹੀਂ ਰਹਿ ਸਕਿਆ, ਪਰ 1993 ਵਿੱਚ ਅਜੀਥਾ ਨੇ ਅਨਵੇਸ਼ੀ (ਖੋਜ ਕਰਤਾ) ਨਾਂ ਦੀ ਇੱਕ ਹੋਰ ਸੰਸਥਾ ਸਥਾਪਿਤ ਕੀਤੀ। ਉਹ ਕੇਰਲਾ ਵਿੱਚ, ਬਹੁਤ ਸਾਰੇ ਸਨਸਨੀਖੇਜ਼ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਇੱਕ ਸਰਗਰਮ ਭਾਗੀਦਾਰ ਸੀ[5][6]

ਅਮਨੈਸਟੀ ਇੰਟਰਨੈਸ਼ਨਲ[ਸੋਧੋ]

2016 ਵਿੱਚ, ਉਸਨੇ ਏਬੀਵੀਪੀ ਦੇ ਵਿਰੁੱਧ ਵਿਵਾਦ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੂੰ ਸਮਰਥਨ ਦਿੱਤਾ।[7]

ਅਵਾਰਡ ਅਤੇ ਸਨਮਾਨ[ਸੋਧੋ]

ਅਨਵੇਸ਼ੀ, ਇੱਕ ਸੰਸਥਾ ਹੈ ਜਿਸਨੂੰ ਅਜੀਥਾ ਨੇ ਸਥਾਪਿਤ ਕੀਤਾ, ਨੇ ਉਸਦੇ ਸਮਾਜਿਕ ਕਾਰਨਾਂ ਵਿੱਚ ਯੋਗਦਾਨ ਪਾਉਣ ਲਈ ਕਈ ਅਵਾਰਡ ਪ੍ਰਾਪਤ ਕੀਤੇ ਹਨ।[8]

  • ਜਨ ਸੰਮਸਕਰੁਤੀ ਪੁਰਸਕਾਰ, ਅਬੂ ਧਾਬੀ,1997
  • ਲਕਸ਼ਮੀ ਅਵਾਰਡ, 1997 ਵਿੱਚ ਸਾਹਰੁਦਯਾ 
  • ਯੁਗਾਦੀਪਮ ਸੈਮ ਪੁਰਸਕਾਰ-ਤ੍ਰਿਵੰਦਰਮ,1998
  • ਕਮਲਾ ਭਾਸਕਰ ਪੁਰਸਕਾਰ, ਭਾਸ਼ਕਰ ਸੰਸਥਾ ਦੁਆਰਾ,2003
  • ਸਦਗੁਰੂ ਜਨਾਨਾਨੰਦਾ ਪੁਰਸਕਾਰ, ਮਾਨਵ ਸੇਵਾ ਧਰਮ ਸੰਵਰਧਿਨੀ ਟ੍ਰਸਟ, ਚੇਨਈ, 2004
  • ਕੇ. ਵੀ. ਰਾਜਨ ਪੁਰਸਕਾਰਮ, ਭੂਮਿਕਾ ਟ੍ਰਸਟ, ਕੋਦੁੰਗਾਲੂਰ, 2004
  • ਅਵਾਰਡ, ਬੀ.ਪੀ. ਮੋਇਦੀਨ ਸੇਵਾ ਮੰਦਿਰ, ਮੁੱਕਮ, ਕੋਜ਼ੀਕੋਡ ਦੁਆਰਾ, 2004
  • ਪੁਰਸਕਾਰ, ਮਨੁੱਖੀ ਅਧਿਕਾਰ ਕਾਰਕੁੰਨ ਲਈ ਕੇ.ਬਾਲਾਕ੍ਰਿਸ਼ਨਾ ਸਮਾਰਕਾ ਸਮਿਥੀ ਦੁਆਰਾ, 2007
  • ਆਰ. ਸ਼ੰਕਰਨਰਾਇਣ ਥੰਪੀ ਸਮਾਰਕਾ, 2 ਨਵੰਬਰ 2009 ਨੂੰ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

ਹੋਰ ਪੜ੍ਹੋ[ਸੋਧੋ]