ਸਮੱਗਰੀ 'ਤੇ ਜਾਓ

ਕੈਨੇਡੀਅਨ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੈਨੇਡੀਅਨ ਸਾਹਿਤ (ਸੰਖੇਪ ਰੂਪ ਵਿੱਚ ਕੈਨਲਿਟ[1] ਵੱਡੇ ਪੱਧਰ ਤੇ ਪ੍ਰਚਲਤ ਹੈ) ਕਨੇਡਾ ਤੋਂ ਵੱਖ ਵੱਖ ਜ਼ਬਾਨਾਂ ਵਿੱਚ ਲਿਖਿਆ ਜਾ ਰਿਹਾ ਸਾਹਿਤ ਹੈ। ਕੈਨੇਡੀਅਨ ਲੇਖਕਾਂ ਨੇ ਕਈ ਕਿਸਮਾਂ ਦੀਆਂ ਵਿਧਾਵਾਂ ਵਿੱਚ ਰਚਨਾ ਕੀਤੀ ਹੈ। ਕੈਨੇਡੀਅਨ ਲੇਖਕਾਂ ਉੱਤੇ ਭੂਗੋਲਿਕ ਅਤੇ ਇਤਿਹਾਸਕ ਤੌਰ ਤੇ ਵਿਆਪਕ ਪ੍ਰਭਾਵ ਹਨ।

ਯੂਰਪੀਅਨ ਸੰਪਰਕ ਅਤੇ ਕਨਫੈਡਰੇਸ਼ਨ ਆਫ ਕਨੇਡਾ ਤੋਂ ਪਹਿਲਾਂ, ਉੱਤਰੀ ਅਮਰੀਕਾ ਦੇ ਸਵਦੇਸ਼ੀ ਲੋਕਾਂ ਦਾ ਇਸ ਧਰਤੀ ਉੱਤੇ ਕਬਜ਼ਾ ਸੀ ਅਤੇ ਉਨ੍ਹਾਂ ਨੇ ਸਭਿਆਚਾਰ, ਪਛਾਣ, ਭਾਸ਼ਾ, ਕਲਾ ਅਤੇ ਸਾਹਿਤ ਦਾ ਇੱਕ ਅਮੀਰ ਅਤੇ ਵਿਭਿੰਨ ਇਤਿਹਾਸ ਕਾਇਮ ਰੱਖਿਆ ਹੈ। "ਮੂਲਵਾਸੀ ਸਾਹਿਤ" ਇੱਕ ਸਮੱਸਿਆਦਾਰ ਪਦ ਹੈ, ਕਿਉਂਕਿ ਹਰੇਕ ਸਭਿਆਚਾਰਕ ਸਮੂਹ ਦੀ ਆਪਣੀ ਵੱਖਰੀ ਮੌਖਿਕ ਪਰੰਪਰਾ, ਭਾਸ਼ਾ ਅਤੇ ਸਭਿਆਚਾਰਕ ਅਭਿਆਸ ਹਨ। ਇਸ ਲਈ, ਕਨੇਡਾ ਵਿੱਚ ਮੂਲਵਾਸੀ ਸਾਹਿਤ ਸਮੁੱਚੇ ਭਾਈਚਾਰਿਆਂ ਵਿੱਚ ਭਾਸ਼ਾਵਾਂ ਅਤੇ ਪਰੰਪਰਾਵਾਂ ਦੀ ਭਿੰਨਤਾ ਨੂੰ ਸਮਝਣ ਲਈ ਵਧੇਰੇ ਵਿਆਪਕ ਘੇਰੇ ਵਾਲਾ ਪਦ ਹੈ।

ਕਨੇਡਾ ਦੇ ਬਸਤੀਕਰਨ ਤੋਂ ਬਾਅਦ, ਹਾਵੀ ਯੂਰਪੀਅਨ ਸਭਿਆਚਾਰ ਮੂਲ ਰੂਪ ਵਿੱਚ ਅੰਗਰੇਜ਼ੀ, ਫ੍ਰੈਂਚ ਅਤੇ ਗੈਲਿਕ ਸਨ। 1971 ਵਿੱਚ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਵਲੋਂ “ਦੋ ਭਾਸ਼ਾਈ ਚੌਖਟੇ ਅੰਦਰ ਬਹੁ-ਸਭਿਆਚਾਰਵਾਦ ਦੀ ਨੀਤੀ ਲਾਗੂ ਕਰਨ ਦੀ ਘੋਸ਼ਣਾ” ਤੋਂ ਬਾਅਦ, ਕੈਨੇਡੀਅਨ ਆਲੋਚਕਾਂ ਅਤੇ ਵਿਦਵਾਨਾਂ ਨੇ ਹੌਲੀ ਹੌਲੀ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਵਿੱਚ ਪਾਠਕਾਂ ਅਤੇ ਲੇਖਕਾਂ ਦੀ ਕਿਤੇ ਵਧੇਰੇ ਵਿਭਿੰਨ ਅਬਾਦੀ ਹੈ। ਅੰਤਰਰਾਸ਼ਟਰੀ ਆਵਾਸ ਨਾਲ, ਖਾਸ ਕਰਕੇ ਪਿਛਲੇ ਦਹਾਕਿਆਂ ਵਿੱਚ ਦੇਸ਼ ਦਾ ਸਾਹਿਤ ਬਹੁਤ ਪ੍ਰਭਾਵਤ ਹੋਇਆ ਹੈ। 1980 ਵਿਆਂ ਤੋਂ, ਕਨੇਡਾ ਦੀ ਨਸਲੀ ਅਤੇ ਸਭਿਆਚਾਰਕ ਵਿਭਿੰਨਤਾ ਇਸਦੇ ਸਾਹਿਤ ਵਿੱਚ ਖੁੱਲੇ ਤੌਰ ਤੇ ਝਲਕਦੀ ਆ ਰਹੀ ਹੈ, ਇਸਦੇ ਬਹੁਤ ਸਾਰੇ ਪ੍ਰਮੁੱਖ ਲੇਖਕ ਨਸਲੀ ਘੱਟਗਿਣਤੀ ਪਛਾਣ, ਦਵੈਤ ਅਤੇ ਸਭਿਆਚਾਰਕ ਵਖਰੇਵਿਆਂ 'ਤੇ ਕੇਂਦ੍ਰਤ ਕਰਦੇ ਹਨ। ਹਾਲਾਂਕਿ, ਕੈਨੇਡੀਅਨ ਲੋਕ ਅੰਗਰੇਜ਼ੀ ਅਤੇ ਫ੍ਰੈਂਚ ਤੋਂ ਇਲਾਵਾ, ਕਨੇਡਾ ਦੀਆਂ ਵਿਭਿੰਨ ਭਾਸ਼ਾਵਾਂ ਨੂੰ ਮਾਨਤਾ ਦੇਣ ਲਈ ਘੱਟ ਤਿਆਰ ਹਨ।[2][3]

ਫ੍ਰੈਂਚ-ਕੈਨੇਡੀਅਨ ਸਾਹਿਤ

[ਸੋਧੋ]

1802 ਵਿਚ, ਲੋਅਰ ਕਨੇਡਾ ਦੀ ਵਿਧਾਨਸਭਾ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ, ਜੋ ਕਿ ਓਕਸੀਡੈਂਟ ਵਿੱਚ ਸਭ ਤੋਂ ਪਹਿਲੀ, ਦੋਨੋਂ ਕਨੇਡਿਆਂ ਵਿੱਚ ਪਹਿਲੀ ਸੀ। ਤੁਲਨਾ ਕਰਨ ਲਈ, ਬ੍ਰਿਟਿਸ਼ ਹਾਊਸ ਆਫ ਕਾਮਨਜ਼ ਦੀ ਲਾਇਬ੍ਰੇਰੀ ਦੀ ਸਥਾਪਨਾ 16 ਸਾਲ ਬਾਅਦ ਕੀਤੀ ਗਈ ਸੀ। ਲਾਇਬ੍ਰੇਰੀ ਵਿੱਚ ਭੂਗੋਲ, ਕੁਦਰਤੀ ਵਿਗਿਆਨ ਅਤੇ ਗਿਆਨ ਬਾਰੇ ਕੁਝ ਦੁਰਲੱਭ ਟਾਈਟਲ ਸਨ। ਇਸ ਵਿਚਲੀਆਂ ਸਾਰੀਆਂ ਕਿਤਾਬਾਂ ਮਾਂਟਰੀਅਲ ਦੀ ਕੈਨੇਡੀਅਨ ਸੰਸਦ ਵਿੱਚ ਭੇਜੀਆਂ ਗਈਆਂ ਸਨ ਜਦੋਂ ਦੋ ਕੈਨੇਡੇ, ਹੇਠਲੇ ਅਤੇ ਉਪਰਲੇ ਨੂੰ ਇੱਕ ਕੀਤਾ ਗਿਆ। 25 ਅਪ੍ਰੈਲ 1849 ਨੂੰ ਇੱਕ ਨਾਟਕੀ ਘਟਨਾ ਵਾਪਰੀ: ਕੈਨੇਡੀਅਨ ਸੰਸਦ ਨੂੰ ਹਜ਼ਾਰਾਂ ਫ੍ਰੈਂਚ ਕੈਨੇਡੀਅਨ ਕਿਤਾਬਾਂ ਅਤੇ ਕੁਝ ਸੌ ਅੰਗਰੇਜ਼ੀ ਕਿਤਾਬਾਂ ਦੇ ਸਹਿਤ ਗੁੱਸੇ ਵਿੱਚ ਆਏ ਲੋਕਾਂ ਨੇ ਸਾੜ ਦਿੱਤਾ। ਇਹੀ ਕਾਰਨ ਹੈ ਕਿ ਕੁਝ ਲੋਕ ਅੱਜ ਵੀ ਝੂਠੇ ਤੌਰ ਤੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਮੁੱਢਲੀਆਂ ਬਸਤੀਆਂ ਤੋਂ ਲੈ ਕੇ 1820 ਦੇ ਦਹਾਕੇ ਤੱਕ ਕਿ ਕਿਊਬੇਕ ਕੋਲ ਅਸਲ ਵਿੱਚ ਕੋਈ ਸਾਹਿਤ ਨਹੀਂ ਸੀ। ਹਾਲਾਂਕਿ ਇਤਿਹਾਸਕਾਰ, ਪੱਤਰਕਾਰ ਅਤੇ ਵਿਦਵਾਨ ਪਾਦਰੀਆਂ ਨੇ ਜੋ ਪ੍ਰਕਾਸ਼ਤ ਕੀਤਾ, ਕੁਲ ਮਿਲਾ ਕੇ ਜੋ ਇਸ ਸਮੇਂ ਤੋਂ ਬਚਿਆ ਹੈ ਅਤੇ ਜਿਸ ਨੂੰ ਸਾੜ ਦਿੱਤੀ ਸੰਸਦ ਤੋਂ ਬਾਹਰ ਰੱਖਿਆ ਗਿਆ ਸੀ ਉਹ ਭਟ ਥੋੜਾ ਹੈ।

ਹਵਾਲੇ

[ਸੋਧੋ]
  1. Coupland, Douglas. "What Is CanLit?" The New York Times, 22 August 2006.
  2. Newton, Michael (2015). Seanchaidh na Coille / The Memory-Keeper of the Forest. Cape Breton University Press.
  3. Rankin, Effie. "A shared song lasts long". Comhairle na Gàidhlig. Gaelic Council of Nova Scotia. Archived from the original on 7 ਅਗਸਤ 2019. Retrieved 14 January 2017. {{cite web}}: Unknown parameter |dead-url= ignored (|url-status= suggested) (help)