ਕੈਪਟਨ ਅਮੈਰਿਕਾ: ਦ ਫਰਸਟ ਅਵੈਂਜਰ
| ਕੈਪਟਨ ਅਮਰੀਕਾ: ਦਾ ਫਸਟ ਅਵੈਂਜਰ | |
|---|---|
ਰਿਲੀਜ਼ ਪੋਸਟਰ | |
| ਨਿਰਦੇਸ਼ਕ | ਜੋ ਜੋਨਸਟੋਨ |
ਮਿਆਦ | 124 ਮਿੰਟ |
| ਦੇਸ਼ | ਸੰਯੁਕਤ ਰਾਜ ਅਮਰੀਕਾ |
| ਭਾਸ਼ਾ | ਅੰਗਰੇਜ਼ੀ |
| ਬਜਟ | $140 ਮਿਲੀਅਨ |
ਕੈਪਟਨ ਅਮਰੀਕਾ: ਦਾ ਫਸਟ ਅਵੈਂਜਰ, ਇੱਕ 2011 ਦੀ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਮਾਰਵਲ ਕੌਮਿਕਸ ਦੇ ਕਿਰਦਾਰ ਕੈਪਟਨ ਅਮੈਰਿਕਾ 'ਤੇ ਅਧਾਰਤ ਹੈ, ਜੋ ਮਾਰਵਲ ਸਟੂਡੀਓਜ਼ ਦੁਆਰਾ ਬਣਾਈ ਗਈ ਹੈ ਅਤੇ ਪੈਰਾਮਾਉਂਟ ਪਿਕਚਰਜ਼ ਦੁਆਰਾ ਵੰਡੀ ਗਈ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਪੰਜਵੀਂ ਫ਼ਿਲਮ ਹੈ। ਇਹ ਫ਼ਿਲਮ ਜੋ ਜੌਹਨਸਟੋਨ ਦੁਆਰਾ ਨਿਰਦੇਸ਼ਤ ਅਤੇ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈਕਫੈਲੀ ਦੀ ਲੇਖਣੀ ਟੀਮ ਦੁਆਰਾ ਲਿਖੀ ਗਈ ਹੈ ਅਤੇ ਕ੍ਰਿਸ ਐਵਨਜ਼ ਨੇ ਸਟੀਵ ਰੌਜਰਜ਼ / ਕੈਪਟਨ ਅਮਰੀਕਾ ਦਾ ਕਿਰਦਾਰ ਕੀਤਾ ਹੈ ਨਾਲ਼-ਨਾਲ਼ ਟੌਮੀ ਲੀ ਜੋਨਸ, ਹੁਗੋ ਵੀਵਿੰਗ, ਹੇਲੀ ਐਟਵਲ, ਸੇਬਾਲਤੀਅਨ ਸਟੈਨ, ਡੌਮਿਨਿਕ ਕੂਪਰ, ਨੀਲ ਮੈਕਡੌਨਘ, ਡੈਰੇਕ ਲਿਊਕ ਅਤੇ ਸਟੈਨਲੀ ਲੂਕੀ ਵੀ ਹਨ। ਵਿਸ਼ਵ ਯੁੱਧ 2 ਦੇ ਵੇਲੇ, ਸਟੀਵ ਰੌਜਰਜ਼, ਇੱਕ ਨਿਤਾਣੇ ਜਿਹੇ ਬੰਦੇ ਨੂੰ, ਸੂਪਰ ਸੋਲਜਰ ਕੈਪਟਨ ਅਮਰੀਕਾ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਦਾ ਕੰਮ ਰੈੱਡ ਸਕੱਲ ਨੂੰ ਟੈਜ਼ਅਰੈਕਟ ਵਰਤਣ ਤੋਂ ਰੋਕਣਾ ਹੁੰਦਾ ਹੈ, ਜਿਸ ਨਾਲ ਰੈੱਡ ਸਕੱਲ ਸਾਰੀ ਦੁਨੀਆ 'ਤੇ ਦਬਦਬਾ ਜਮਾਉਣਾ ਚਾਹੁੰਦਾ ਹੈ।
ਪਹਿਲਾਂ ਇਸ ਫ਼ਿਲਮ ਨੂੰ 1997 ਵਿੱਚ ਬਣਾਇਆ ਜਾਣਾ ਸੀ ਅਤੇ ਆਰਟੀਸਨ ਇੰਟਰਟੇਨਮੈਂਟ ਵੱਲੋਂ ਵੰਡੀ ਜਾਣੀ ਸੀ। ਪਰ ਕੁੱਝ ਕਾਨੂੰਨੀ ਕਾਰਣਾਂ ਕਾਰਣ ਇਹ ਫ਼ਿਲਮ ਨਹੀਂ ਬਣ ਸਕੀ। 2005 ਵਿੱਚ ਮਾਰਵਲ ਸਟੂਡੀਓਜ਼ ਨੂੰ ਮੈਰਿਲ ਲਿੰਚ ਵਲੋਂ ਇੱਕ ਕਰਜ਼ਾ ਮਿਲੀਆ, ਅਤੇ ਉਹਨਾਂ ਨੇ ਮਿਥਿਆ ਕਿ ਉਹ ਇਸ ਫ਼ਿਲਮ ਦੀ ਵੰਡ ਪੈਰਾਮਾਉਂਟ ਪਿਕਚਰਜ਼ ਵਲੋਂ ਕਰਾਉਣਗੇ।
ਕੈਪਟਨ ਅਮਰੀਕਾ: ਦ ਫਰਸਟ ਅਵੈਂਜਰ 22 ਜੁਲਾਈ, 2011 ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਪਹਿਲੇ ਦੌਰ ਦੇ ਹਿੱਸੇ ਵਜੋਂ ਸੰਯੁਕਤ ਰਾਜ ਅਮਰੀਕਾ ਵਿੱਚ ਰਿਲੀਜ਼ ਹੋਈ। ਇਹ ਫ਼ਿਲਮ ਨੇ ਪੂਰੀ ਦੁਨੀਆ ਵਿੱਚੋਂ 370 ਮਿਲੀਅਨ ਡਾਲਰ ਖੱਟੇ। ਇਸ ਤੋਂ ਬਾਅਦ ਕੈਪਟਨ ਅਮਰੀਕਾ ਦੀਆਂ ਦੋ ਫ਼ਿਲਮਾਂ ਹੋਰ ਆਈਆਂ: ਕੈਪਟਨ ਅਮਰੀਕਾ: ਦ ਵਿੰਟਰ ਸੋਲਜਰ (2014) ਅਤੇ ਕੈਪਟਨ ਅਮਰੀਕਾ: ਸਿਵਿਲ ਵੌਰ (2016)।
ਅਦਾਕਾਰ ਅਤੇ ਕਿਰਦਾਰ
[ਸੋਧੋ]
- ਕ੍ਰਿਸ ਐਂਵਨਜ਼ - ਸਟੀਵ ਰੌਜਰਜ਼ / ਕੈਪਟਨ ਅਮਰੀਕਾ
- ਟੋਮੀ ਲੀ ਜੋਨਸ - ਚੇਸਟਰ ਫਿਲਿਪਜ਼
- ਹੂਗੋ ਬੁਣਾਈ - ਰੈੱਡ ਸਕੱਲ
- ਹੇਲੀ ਅਟਵੈਲ - ਪੈਗੀ ਕਾਰਟਰ
- ਸੇਬੇਸਟਿਅਨ ਸਟੈਨ - ਜੇਮਸ ਬੁਕਾਨਾਨ "ਬੱਕੀ" ਬਾਰਨਜ਼
ਸੰਗੀਤ
[ਸੋਧੋ]ਕੈਪਟਨ ਅਮਰੀਕਾ ਲਈ ਸਾਉਂਡਟਰੈਕ ਐਲਬਮ: ਪਹਿਲੇ ਏਨਗਰ ਵਿੱਚ ਐਲਨ ਸਿਲਵੇਸਟਰੀ ਦੁਆਰਾ ਮੂਲ ਸਕੋਰ, ਅਤੇ ਮੂਲ ਗਾਣੇ "ਸਟਾਰ ਸਪਾਂਗਲਡ ਮੈਨ" ਦਾ ਸੰਗੀਤ ਐਲਨ ਮੇਨਕੇਨ ਦੁਆਰਾ ਰਚਿਆ ਹੋਇਆ ਸੰਗੀਤ ਅਤੇ ਡੇਵਿਡ ਜ਼ੀਪੈਲ ਦੁਆਰਾ ਲਿਖੇ ਗਾਣੇ ਸ਼ਾਮਲ ਹਨ। ਸਾਉਂਡਟਰੈਕ ਲੰਡਨ ਵਿੱਚ ਏਅਰ ਸਟੂਡਿਓਜ਼ ਵਿਖੇ ਰਿਕਾਰਡ ਕੀਤਾ ਗਿਆ ਸੀ ਅਤੇ ਜੁਲਾਈ 19, 2011 ਨੂੰ ਵਾਲਟ ਡਿਜ਼ਨੀ ਦੇ ਰਿਕਾਰਡ ਦੁਆਰਾ ਜਾਰੀ ਕੀਤਾ ਗਿਆ ਸੀ।
ਅਗਲਾ ਭਾਗ
[ਸੋਧੋ]- ਕੈਪਟਨ ਅਮਰੀਕਾ: ਦਾ ਵਿੰਟਰ ਸੋਲਜਰ
- ਕੈਪਟਨ ਅਮਰੀਕਾ: ਸਿਵਲ ਵਾਰ