ਸਮੱਗਰੀ 'ਤੇ ਜਾਓ

ਕੋਂਡਾਪੱਲੀ ਰਾਖਵਾਂ ਜੰਗਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

 

ਕੋਂਡਾਪੱਲੀ ਰਾਖਵਾਂ ਜੰਗਲ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਇੱਕ ਰਾਖਵਾਂ ਜੰਗਲ ਹੈ। ਇਹ 30,000 acres (120 km2) ਅਤੇ ਆਂਧਰਾ ਪ੍ਰਦੇਸ਼ ਜੰਗਲਾਤ ਵਿਭਾਗ ਦੀ ਸੁਰੱਖਿਆ ਅਧੀਨ ਹੈ।[1]

ਜੀਵ

[ਸੋਧੋ]

ਇਹ ਜੰਗਲ ਬਹੁਤ ਸਾਰੇ ਮਾਸਾਹਾਰੀ ਜਾਨਵਰਾਂ ਦਾ ਘਰ ਹੈ, ਜਿਵੇਂ ਕਿ ਚੀਤੇ, ਜੰਗਲੀ ਕੁੱਤੇ ਅਤੇ ਕੁਝ ਹੋਰ ਜਿਵੇਂ ਕਿ ਗਿੱਦੜ, ਬਘਿਆੜ, ਸਿਵੇਟ ਬਿੱਲੀਆਂ ਵੀ ਹਨ। ਜੰਗਲ ਵਿਚਲੇ ਸ਼ਾਕਾਹਾਰੀ ਜਾਨਵਰਾਂ ਵਿਚ ਜੰਗਲੀ ਸੂਰ, ਸਾਂਬਰ ਹਿਰਨ, ਚਿਤਲ, ਭੌਂਕਣ ਵਾਲਾ ਹਿਰਨ, ਰੀਸਸ ਬਾਂਦਰ ਅਤੇ ਚਾਰ ਸਿੰਗਾਂ ਵਾਲੇ ਹਿਰਨ ਸ਼ਾਮਲ ਹਨ। ਇਥੇ ਮੋਰ ਵਰਗੇ ਪੰਛੀ ਵੀ ਹਨ।

ਬਨਸਪਤੀ

[ਸੋਧੋ]

ਟੇਲਾ ਪੋਨੀਕੀ ਸਾਫਟਵੁੱਡ ਜੰਗਲ ਵਿੱਚ ਪਾਇਆ ਜਾਂਦਾ ਹੈ ਜੋ ਕੋਂਡਾਪੱਲੀ ਖਿਡੌਣੇ ਬਣਾਉਣ ਵਿੱਚ ਉਪਯੋਗੀ ਹੈ।

ਹਵਾਲੇ

[ਸੋਧੋ]
  1. http://wiienvis.nic.in