ਸਮੱਗਰੀ 'ਤੇ ਜਾਓ

ਕੋਰੀਅਨ ਏਅਰਲਾਈਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Korean Air
대한항공
Daehan Hanggong
Founded1946 (as Korean National Airlines)
Hubs
Focus cities
Frequent-flyer programSKYPASS
Airport loungeKAL Lounge
AllianceSkyTeam
SubsidiariesJin Air
Fleet size169
Destinations127
Company sloganExcellence in Flight
Parent companyHanjin Group
HeadquartersGonghang-dong, Gangseo-gu, Seoul, Republic of Korea
Key peopleCho Yang-Ho (chairman and CEO)
Cho Choong-Hoon (Entrepreneur/Founder)
RevenueIncrease US$ 13.24 billion (2014)[1]
Operating incomeIncrease US$ (25) million (2014)[1]
Net incomeIncrease US$ (233) million (2014)[1]
Total assetsIncrease US$ 17.6 billion (2014)[1]
Total equityIncrease US$ 21.6 billion (2014)[1]
Websitekoreanair.com
Korean name
ਹਾਂਗੁਲ대한항공
ਹਾਂਜਾ大韓航空
Revised RomanizationDaehan Hanggong
McCune–ReischauerTaehan Hanggong

ਕੋਰੀਅਨ ਏਅਰਲਾਈਨਜ਼ਕੰਪਨੀ, ਲਿਮਿਟੇਡ (KRX: 003490) ਜੋਕਿ ਕੋਰੀਅਨ ਏਅਰ ਦੇ ਨਾਮ ਤੇ ਚਲ ਰਹੀ ਹੈ, ਫ਼ਲੀਟ ਸਾਈਜ਼, ਅੰਤਰਰਾਸ਼ਟਰੀ ਸਥਾਨਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਆਧਾਰਿਤ ਸਾਉਥ ਕੋਰੀਆ ਦੀ ਸਭ ਤੋਂ ਵੱਡੀ ਏਅਰਲਾਈਨ ਹੈ। ਏਅਰਲਾਈਨ ਦਾ ਗਲੋਬਲ ਹੈਡਕੁਆਰਟਰ ਸਾਉਥ ਕੋਰੀਆ ਦੇ ਸਿਓਲ ਵਿੱਚ ਸਥਿਤ ਹੈ।[2][3]

ਕੋਰੀਅਨ ਏਅਰ ਦੇ ਅੰਤਰਰਾਸ਼ਟਰੀ ਯਾਤਰੀ ਡਵੀਜ਼ਨ ਅਤੇ ਸੰਬੰਧਿਤ ਸਹਾਇਕ ਕਾਰਗੋ ਡਵੀਜ਼ਨ ਇੱਕਠੇ 128 ਸ਼ਹਿਰਾਂ ਲਈ 45 ਦੇਸ਼ਾਂ ਵਿੱਚ ਸੇਵਾ ਪ੍ਦਾਨ ਕਰਦੇ ਹਨ, ਜਦਕਿ ਇਸ ਦੀ ਘਰੇਲੂ ਡਵੀਜ਼ਨ 12 ਸਥਾਨਾਂ ਲਈ ਸੇਵਾ ਪ੍ਦਾਨ ਕਰਦੀ ਹੈ। ਯਾਤਰੀਆਂ ਦੀ ਨਜ਼ਰ ਨਾਲ ਇਹ ਦੁਨੀਆ ਦੀ ਚੌਟੀ ਦੀ 20 ਏਅਰਲਾਈਨਾਂ ਵਿੱਚੋ ਇੱਕ ਹੈ ਅਤੇ ਸ਼ਿਖ਼ਰ ਦੇ ਦਰਜ਼ੇ ਦੀ ਦੀ ਅੰਤਰਰਾਸ਼ਟਰੀ ਕਾਰਗੋ ਏਅਰਲਾਈਨ ਵੀ ਹੈ। ਇੰਚੀਅਨ ਅੰਤਰਰਾਸ਼ਟਰੀ ਹਵਾਈਅਡਾੱ ਕੋਰੀਅਨ ਏਅਰ ਦੇ ਅੰਤਰਰਾਸ਼ਟਰੀ ਹੱਬ ਦੇ ਤੌਰ 'ਤੇ ਸੇਵਾ ਕਰਦਾ ਹੈ। ਕੋਰੀਅਨ ਏਅਰ ਨੇ ਇੰਚੀਅਨ ਤੇ ਇੱਕ ਸੈਟਾਲਾਈਟ ਹੈਡਕੁਆਰਟਰ ਕੈਮਪਸ ਵੀ ਬਣਾਇਆ ਹੋਇਆ ਹੈ।

ਕੋਰੀਅਨ ਏਅਰ ਅਸਲ ਵਿੱਚ ਕੋਰੀਅਨ ਨੈਸ਼ਨਲ ਏਅਰਲਾਈਨ ਦੇ ਤੌਰ 'ਤੇ 1946 ਵਿੱਚ ਸਥਾਪਿਤ ਕੀਤਾ ਗਿਆ ਸੀ। ਬਹੁਤ ਸਾਲਾਂ ਦੀ ਸੇਵਾ ਅਤੇ ਵਿਸਤਾਰ ਤੋਂ ਬਾਅਦ, 1969 ਵਿੱਚ ਏਅਰਲਾਈਨ ਦਾ ਪੂਰੀ ਤਰਾਂ ਨੀਜੀਕਰਣ ਹੋਇਆ ਅਤੇ 1 ਮਾਰਚ 1969 ਨੂੰ ਚਾਲੂ ਕੀਤਾ ਗਿਆ। ਏਅਰਲਾਈਨ ਨੇ ਆਪਣੀ 45ਵੀ ਵਰੇਗੰਢ 2014 ਵਿੱਚ ਮਨਾਈ। ਕੋਰੀਅਨ ਏਅਰ ਦੇ ਜਿਆਦਾਤਰ ਪਾਇਲਟ, ਗਰਾਉਂਡ ਸਟਾਫ਼ ਅਤੇ ਫ਼ਲਾਈਟ ਅਟੈਂਡੈਂਟ ਸਿਉਲ ਦੇ ਹੀ ਹਨ।

ਕੋਰੀਅਨ ਏਅਰ ਜੀਨ ਏਅਰ ਦੀ ਮੂਲ ਕੰਪਨੀ ਹੈ ਅਤੇ ਸਕਾਈ ਟੀਮ ਦੀ ਸੰਸਥਾਪਕ ਸਦੱਸ ਹੈ। ਇਸ ਗਠਜੋੜ ਦੇ ਬਾਅਦ ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗਠਜੋੜ ਬਣ ਗਿਆ ਹੈ, ਸਟਾਰ ਗਠਜੋੜ ਤੋਂ ਬਾਅਦ। 2012 ਵਿੱਚ ਇੱਕ ਬਿਜ਼ਨੈਸ ਟਰੈਵਲਰ ਰੀਡਰਸ ਦੁਆਰਾ ਏਸ਼ੀਆ ਦੀ ਸਭ ਤੋਂ ਵਧੀਆ ਏਅਰਲਾਈਨ ਚੁਣੀ ਗਈ।[4] ਕੋਰੀਅਨ ਏਅਰ ਮੌਜੂਦਾ ਸਮੇਂ ਵਿੱਚ 2018 ਵਿੰਟਰ ਓਲੰਪਿਕ ਦੇ ਅਧਿਕਾਰਿਕ ਪ੍ਯੋਜਕ ਹਨ।

ਸਥਾਪਨਾ

[ਸੋਧੋ]

ਕੋਰੀਅਨ ਏਅਰ 1962 ਵਿੱਚ ਸਾਉਥ ਕੋਰੀਅਨ ਸਰਕਾਰ ਦੁਆਰਾ ਕੋਰੀਅਨ ਨੈਸ਼ਨਲ ਏਅਰਲਾਈਨ (ਜਿਹੜੀ ਕਿ 1946 ਵਿੱਚ ਸਥਾਪਿਤ ਹੋਈ ਸੀ) ਨੂੰ ਤਬਦੀਲ ਕਰਨ ਲਈ ਸਥਾਪਿਤ ਕੀਤੀ ਗਈ। 1 ਮਾਰਚ 1969 ਨੂੰ, ਹੈਨਜੀਨ ਟਰਾਸਪੋਰਟ ਗਰੁੱਪ ਨੇ ਏਅਰਲਾਈਨ ਦਾ ਕੰਟਰੋਲ ਸੰਭਾਲ ਲਿਆ। ਲੰਬੇ-ਢੁਆਈ ਭਾੜਾ ਉੱਪਰੇਸ਼ਨ 26 ਅਪਰੈਲ 1971 ਵਿੱਚ ਲਾੱਸਐਂਜਲਿਸ ਅੰਤਰਰਾਸ਼ਟਰੀ ਹਵਾਈਅਡਾੱ(LAX) ਲਈ ਯਾਤਰੀਆਂ ਦੀ ਸੇਵਾ ਲਈ 19 ਅਪਰੈਲ 1972 ਨੂੰ ਲਾਗੂ ਹੋਇਆ। 1973 ਵਿੱਚ ਬੋਇੰਗ 747 ਆਣ ਤੋਂ ਪਹਿਲਾਂ, 1973 ਵਿੱਚ ਅੰਤਰਰਾਸ਼ਟਰੀ ਉਡਾਣਾਂ ਜਿਵੇਂ ਹਾਂਗਕਾਂਗ, ਤੇਇਵਾਨ ਅਤੇ ਲਾੱਸਐਂਜਲਿਸ ਲਈ ਬੋਇੰਗ 707s ਉਡਾਣ ਭਰਦਾ ਸੀ। 1973 ਵਿੱਚ ਏਅਰਲਾਈਨ ਨੇ ਪੈਸਫ਼ਿਕ ਰੂਟ ਲਈ ਬੋਇੰਗ 707s ਸ਼ੁਰੂ ਕੀਤਾ ਅਤੇ ਪੈਰਿਸ, ਫਰਾਸ ਲਈ ਯੂਰੋਪਿਅਨ ਸੇਵਾ ਸ਼ੁਰੂ ਕੀਤੀ 707 ਦੀ ਵਰਤੋਂ ਨਾਲ ਅਤੇ ਫਿਰ DC-10 ਦੇ ਇਸਤੇਮਾਲ ਨਾਲ। 1975 ਵਿੱਚ, ਇਹ ਏਅਰਲਾਈਨ ਏਸ਼ਿਆ ਦੀ ਪਹਿਲੀ ਅਜਿਹੀ ਏਅਰਲਾਈਨ ਬਣ ਗਈ ਜਿਹੜੀ 3 ਏਅਰ ਬੱਸ A300s ਦੀ ਖਰੀਦ ਨਾਲ ਏਅਰ ਬੱਸ ਏਅਰਕ੍ਰਾਫਟ ਚਲਾਉਂਦੀ ਸੀ, ਜਿਹੜੀ ਕਿ ਏਸ਼ਿਆਈ ਰੂਟ ਲਈ ਤਤਕਾਲ ਸੇਵਾ ਵਿੱਚ ਲਿਆਉਦੀ ਗਈ। ਉਸ ਯੁਗ ਦੇ ਦੌਰਾਨ, ਸਾਉਥ ਕੋਰੀਅਨ ਜਹਾਜ਼ਾਂ ਦੀ ਸੋਵੀਅਤ ਅਤੇ ਉਤੱਰੀ ਕੋਰੀਅਨ ਏਅਰਸਪੇਸ ਉਤੋਂ ਉਡਾਣ ਦੀ ਮਨਾਹੀ ਸੀ, ਇਸ ਲਈ ਯੂਰੋਪੀ ਰੂਟਾਂ ਨੂੰ ਪੂਰਬ ਵੱਲੋਂ ਡਿਜ਼ਾਇਨ ਕਰਨਾ ਪਿਆ ਸੀ ਜਿਵੇਂ ਕਿ ਗਿਂਮਪੋ-ਐਨਕੋਰਿਜ਼-ਪੈਰਿਸ ਵੱਲੋਂI[5]

‘ਕੋਰੀਅਨ ਏਅਰ’ ਵਿੱਚ ਤਬਦੀਲੀ

[ਸੋਧੋ]

ਇੱਕ ਨੀਲੀ-ਸੀਲਵਰ ਅਤੇ ਦੁਬਾਰਾ ਡਿਜ਼ਾਈਨ ਲੀਵਰਲੀ ਨਵੇਂ ਕਾਰਪੋਰੇਟ ”ਕੋਰੀਅਨ ਏਅਰ” ਲੋਗੋ ਦੇ ਨਾਲ ਇੱਕ ਨਵੀਨਤਮ ਸ਼ੈਲੀ ਦੀ ਵਿਸ਼ੇਸ਼ਤਾ ਨੂ ਦਰਸਾਉਂਦਾ ਹੋਇਆ ਟੇਗੁਏਕ ਡਿਜ਼ਾਇਨ ਦਾ 1 ਮਾਰਚ 1984 ਨੂੰ ਸ਼ੁਰੂਆਤ ਹੋਇਆ ਅਤੇ ਏਅਰਲਾਈਨ ਦਾ ਨਾਮ ਕੋਰੀਅਨ ਏਅਰਲਾਈਨਜ਼ਤੋਂ ਕੋਰੀਅਨ ਏਅਰ ਬਦਲ ਦਿੱਤਾ਼ ਗਿਆ।

ਹਵਾਲੇ

[ਸੋਧੋ]
  1. 1.0 1.1 1.2 1.3 1.4 "korean air lines co ltd (003490:Korea SE)". businessweek.com. Retrieved September 1, 2014.[permanent dead link]
  2. "Korean Air". koreanair.com. Retrieved 2 November 2015.
  3. "Korean Air Connectivity and Fleet।nformation". cleartrip.com. Retrieved 2 November 2015.
  4. "Seoul voted "Best।nternational Meetings Destination" for 2012". Tatiana Rokou. 13 December 2012. Archived from the original on 22 ਜਨਵਰੀ 2013. Retrieved 2 November 2015. {{cite web}}: Unknown parameter |dead-url= ignored (|url-status= suggested) (help)
  5. "Korean Air Lines Co., Ltd. History". fundinguniverse.com. Retrieved 2 November 2015.