ਕੋਲਕਾਤਾ ਰੈਂਬੋ ਪ੍ਰਾਈਡ ਫੈਸਟੀਵਲ
ਕੋਲਕਾਤਾ ਰੈਂਬੋ ਪ੍ਰਾਈਡ ਫੈਸਟੀਵਲ (ਕੇ.ਆਰ.ਪੀ.ਐਫ) ਕੋਲਕਾਤਾ ਆਧਾਰਿਤ ਵਿਅਕਤੀਆਂ, ਨੈੱਟਵਰਕਾਂ ਅਤੇ ਸੰਸਥਾਵਾਂ ਦਾ ਇੱਕ ਖੁੱਲ੍ਹਾ ਸਮੂਹ ਹੈ, ਜੋ ਐਲ.ਜੀ.ਬੀ.ਟੀ. ਅਧਿਕਾਰਾਂ ਦਾ ਸਮਰਥਨ ਕਰਦਾ ਹੈ। ਇਹ 1 ਮਈ 2011 ਨੂੰ ਕੋਲਕਾਤਾ ਰੈਂਬੋ ਪ੍ਰਾਈਡ ਵਾਕ ਦੇ ਆਯੋਜਨ ਦੀ ਪਹਿਲਕਦਮੀ ਕਰਨ ਲਈ ਬਣਾਈ ਗਈ ਸੀ ਅਤੇ ਕਈ ਸਮਾਗਮਾਂ ਜਿਵੇਂ ਕਿ ਕਲਾ ਪ੍ਰਦਰਸ਼ਨੀਆਂ, ਫ਼ਿਲਮਾਂ ਦੀ ਸਕ੍ਰੀਨਿੰਗ, ਪੈਨਲ ਚਰਚਾ, ਸੱਭਿਆਚਾਰਕ ਸਮਾਗਮ, ਕਮਿਊਨਿਟੀ ਹੈਂਗ ਆਊਟ ਆਦਿ ਦਾ ਸੰਚਾਲਨ ਕਰਦੀ ਹੈ।
ਕੋਲਕਾਤਾ ਰੈਂਬੋ ਪ੍ਰਾਈਡ ਵਾਕ ਦੱਖਣੀ ਏਸ਼ੀਆ ਵਿੱਚ ਆਪਣੀ ਕਿਸਮ ਦਾ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਸਮਾਗਮ ਬਣ ਗਿਆ ਹੈ।[1] ਜਦੋਂ ਕੇ.ਆਰ.ਪੀ.ਐਫ. ਨੇ ਆਪਣੀ ਯਾਤਰਾ ਸ਼ੁਰੂ ਕੀਤੀ, ਕੋਲਕਾਤਾ ਰੈਂਬੋ ਪ੍ਰਾਈਡ ਵਾਕ (ਕੇ.ਆਰ.ਪੀ.ਡਬਲਯੂ.) ਵਿਚ 500 ਲੋਕ ਸ਼ਾਮਿਲ ਹੋਏ ਅਤੇ ਅਗਲੇ ਸਾਲ ਭਾਵ, 2012 ਵਿੱਚ ਇਹ ਗਿਣਤੀ 1500 ਤੱਕ ਪਹੁੰਚ ਗਈ।[2]
2012 ਵਿੱਚ ਕੇ.ਆਰ.ਪੀ.ਐਫ. ਨੇ ਪੇਂਟਿੰਗਾਂ, ਵੱਖ-ਵੱਖ ਕਲਾਕਾਰਾਂ ਦੀਆਂ ਤਸਵੀਰਾਂ ਅਤੇ ਪੋਸਟਰਾਂ, ਲਿੰਗ ਅਤੇ ਲਿੰਗਕਤਾ ਦੇ ਅਧਿਕਾਰਾਂ 'ਤੇ ਕੰਮ ਕਰਨ ਵਾਲੀਆਂ ਕਈ ਗੈਰ-ਸਰਕਾਰੀ ਸੰਸਥਾਵਾਂ ਦੇ ਪੈਂਫਲੇਟਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਬੰਗਾਲ ਆਰਟ ਗੈਲਰੀ, ਆਈ.ਸੀ.ਸੀ.ਆਰ., ਹੋ ਚੀ ਮਿਨਹ ਸਰਾਨੀ ਵਿਖੇ 'ਬ੍ਰਾਡਨਿੰਗ ਦ ਕੈਨਵਸ - ਸੈਲੀਬ੍ਰੇਟਿੰਗ ਬਲੇਮੀਸ਼ਸ' ਨਾਮ ਦੀ ਇਸ ਛੇ ਦਿਨਾਂ ਪ੍ਰਦਰਸ਼ਨੀ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਪੰਦਰਾਂ ਕਲਾਕਾਰਾਂ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਐਨ.ਜੀ.ਓਜ਼ ਨੇ ਭਾਗ ਲਿਆ।[3]
ਇਹ ਵੱਖ-ਵੱਖ ਸਮਾਜਿਕ ਮੁੱਦਿਆਂ 'ਤੇ ਪੈਨਲ ਚਰਚਾਵਾਂ ਦਾ ਆਯੋਜਨ ਕਰਦਾ ਹੈ ਜਿਨ੍ਹਾਂ ਨੂੰ ਕੇ.ਆਰ.ਪੀ.ਐਫ. ਅੱਡਾ ਵਜੋਂ ਜਾਣਿਆ ਜਾਂਦਾ ਹੈ।[4]
ਹਰ ਸਾਲ ਕੋਲਕਾਤਾ ਰੈਂਬੋ ਪ੍ਰਾਈਡ ਵਾਕ ਆਪਣੇ ਏਜੰਡੇ ਵਜੋਂ ਇੱਕ ਚਿੰਤਾਜਨਕ ਸਮਾਜਿਕ ਕਾਰਨ ਨੂੰ ਚੁਣਦੀ ਹੈ। 2013 ਵਿੱਚ ਕੇ.ਆਰ.ਪੀ.ਡਬਲਯੂ. ਦੇ ਭਾਗੀਦਾਰ ਸਮਾਜ ਵਿੱਚ ਪ੍ਰਚਲਿਤ ਹਰ ਕਿਸਮ ਦੀ ਜਿਨਸੀ ਹਿੰਸਾ ਦੇ ਵਿਰੁੱਧ ਚੱਲੇ।[5][6][7]
2014 ਵਿੱਚ ਕੇ.ਆਰ.ਪੀ.ਡਬਲਯੂ. ਦੇ ਭਾਗੀਦਾਰ ਲਿੰਗ ਪ੍ਰਗਟਾਵੇ ਦੇ ਅਧਿਕਾਰਾਂ ਅਤੇ ਵਿਅਕਤੀਗਤ ਜਿਨਸੀ ਆਜ਼ਾਦੀ ਦੇ ਅਧਿਕਾਰਾਂ ਦੇ ਸਮਰਥਨ ਵਿੱਚ ਚੱਲੇ। ਭਾਰੀ ਮੀਂਹ ਦੇ ਬਾਵਜੂਦ ਇਸ ਵਿੱਚ ਇੱਕ ਹਜ਼ਾਰ ਤੋਂ ਵੱਧ ਸਮਰਥਕਾਂ ਦੀ ਸ਼ਮੂਲੀਅਤ ਹੋਈ।[8][9][10]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Friendship walk, 1999-Gaylaxy magazine".
- ↑ Das, Mohua (16 July 2012). "Pride parade breaks record". The Telegraph. Retrieved 12 November 2015.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-04-10. Retrieved 2022-05-20.
{{cite web}}
: Unknown parameter|dead-url=
ignored (|url-status=
suggested) (help) - ↑ "KRPF adda on sexual and gender based violence".
- ↑ "Against gender-based violence".
- ↑ "LGBTs to walk for their pride-Times of India".
- ↑ "Kolkata Rainbow Pride Walk 12th edition-ILGA".
- ↑ "Kolkata sees huge turnout-Times of India".
- ↑ "LGBT participates in Pride Walk-The Hindu".
- ↑ "Kolkata Rainbow Pride Walk'14-Times of India".