ਕੋਲੈਗਨ ਇੰਡਕਸ਼ਨ ਥੈਰੇਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੋਲੈਗਨ ਇੰਡਕਸ਼ਨ ਥੈਰੇਪੀ (ਸੀ.ਆਈ.ਟੀ.) ਜਿਸਨੂੰ ਮਾਈਕਰੋ ਨੀਡਲਿੰਗ ਜਾਂ ਸਕੀਨ ਨੀਡਲਾਈਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਇਹ ਇੱਕ ਐਸਥੈਟਿਕ ਮੈਡੀਕਲ ਵਿਧੀ ਹੈ ਜਿਸ ਵਿੱਚ ਚਮੜੀ ਨੂੰ ਵਾਰ-ਵਾਰ ਛੋਟੀ, ਨਿਰਜੀਵ ਸੂਈਆਂ ਨਾਲ ਪੰਕਚਰ ਕੀਤਾ ਜਾਂਦਾ ਹੈ। ਸੀ.ਆਈ.ਟੀ. ਨੂੰ ਹੋਰਨਾਂ ਪ੍ਰਸੰਦਾਂ ਤੋਂ ਅਲੱਗ ਰੱਖਣਾ ਚਾਹੀਦਾ ਹੈ ਜਿਸ ਵਿੱਚ ਮਾਈਕਰੋ ਨੀਡਲਿੰਗ ਯੰਤਰ ਚਮੜੀ ਤੇ ਵਰਤੀ ਜਾਂਦੀ ਹੈ, ਜਿਵੇਂ ਕਿ ਟਰਾਸਡਰਮਲ ਡਰਗਜ਼ ਡਿਲੀਵਰੀ, ਟੀਕਾਕਰਨ, ਆਦਿ।

ਇਹ ਇੱਕ ਅਜਿਹੀ ਵਿਧੀ ਹੈ ਜਿਸ ਤੇ ਖੋਜ ਜਾਰੀ ਹੈ ਪਰ ਫਿਰ ਵੀ ਇਸਦੀ ਵਰਤੋਂ ਬਹੁਤ ਸਾਰੇ ਚਮੜੀ ਰੋਗਾਂ ਜਿਵੇਂ ਛਾਇਆਂ ਅਤੇ ਫਿਨਸੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।[1]

ਇਸ ਵਿਧੀ ਵਿੱਚ ਆਮ ਤੌਰ 'ਤੇ ਇੱਕ ਯੰਤਰ ਸ਼ਾਮਿਲ ਹੁੰਦਾ ਹੈ ਜੋ ਕਿ ਇੱਕ ਮੈਨੁਅਲ ਰੋਲਿੰਗ ਯੰਤਰ ਜਾਂ ਆਟੋਮੇਟਿਡ ਸਟੈਪਿੰਗ ਯੰਤਰ ਦਾ ਰੂਪ ਲੈ ਲੈਂਦੀ ਹੈ। ਰੋਲਿੰਗ ਯੰਤਰ ਜਿਸਨੂੰ “ਮਾਇਕਰੋਰੋਲਰਜ਼” ਵੀ ਕਹਿੰਦੇ ਹਨ, ਦੀ ਵਰਤੋਂ 1990 ਦੇ ਦਸ਼ਕ ਤੋਂ ਹੁੰਦੀ ਆ ਰਹੀਂ ਹੈ ਅਤੇ ਇਸਦਾ ਵਪਾਰ ਕਈ ਨਾਮਾ ਦੇ ਤਹਿਤ ਕੀਤਾ ਗਿਆ, ਜਿਵੇਂ ਕਿ ਸਾਲ 2000 ਵਿੱਚ ਡਰਮਾਰੋਲਰ ਜੋ ਕਿ ਕੰਪਨੀ ਦੇ ਇਪੋਨਿਮਸ ਖੋਜਕਰਤਾ ਹੋਰਸਟ ਲਾਇਬਲ ਅਤੇ ਪੇਟੈਂਟ ਹਨ, ਦੀ ਕਾਢ ਹੈ।[2] ਆਟੋਮੇਟਿਡ ਮਾਇਕਰੋ ਸਟੈਪਿੰਗ ਯੰਤਰ ਜਾਂ “ਮਾਇਕਰੋਨੀਡਲਿੰਗ”, ਖਾਸ ਤੌਰ 'ਤੇ ਮੋਟਰ ਨਾਲ ਚੱਲਦੇ ਹਨ ਅਤੇ ਇਸਦੀ ਆਵਰਤ੍ਤਿ (ਸਟੈਮਪ/ਸੈਕੰਡ)ਵੀ ਅਤੇ ਮਾਇਕਰੋਨੀਡਲਿੰਗ ਦੀ ਡੁੰਘਾਈ ਐਡਜਸਟ ਕੀਤੀ ਜਾ ਸਕਦੀ ਹੈ। ਇਹਨਾਂ “ਪੈਨਾਂ” ਦਾ ਵਪਾਰ ਕਈ ਬ੍ਰਾਂਡਾਂ ਦੇ ਨਾਮਾ ਤਹਿਤ ਕੀਤਾ ਜਾਂਦਾ ਹੈ ਜਿਵੇਂ ਕਿ ਸਕੀਨਪੈਨ, ਡਰਮਾਪੈਨ ਅਤੇ ਮਾਇਕਰੋਪੈਨ।

ਨੋਟ[ਸੋਧੋ]

ਹਵਾਲੇ[ਸੋਧੋ]

  1. Cohen, BE; Elbuluk, N (5 November 2015). "Microneedling in skin of color: A review of uses and efficacy.". Journal of the American Academy of Dermatology. PMID 26549251. 
  2. Dermaroller GmbH official website