ਕੋਹਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੋਹਲੂ ਬਲਦ ਜਾਂ ਊਠ ਨਾਲ ਚੱਲਣ ਵਾਲੀ ਇੱਕ ਅਜਿਹੀ ਮਸ਼ੀਨ ਹੁੰਦੀ ਸੀ ਜਿਸਨੂੰ ਸਰੋਂ, ਤਾਰਾ ਮੀਰਾ, ਤਿਲ ਜਾਂ ਹੋੋਰ ਤੇਲ ਵਾਲੀਆਂ ਵਸਤਾਂ ਵਿਚੋਂ ਤੇਲ ਕੱਢਣ ਲਈ ਵਰਤਿਆ ਜਾਂਦਾ ਸੀ।

ਬਣਤਰ[ਸੋਧੋ]

ਆਮ ਕਰਕੇ ਕੋਹਲੂ ਲੱਕੜ ਦਾ ਹੀ ਬਨਾਇਆ ਜਾਂਦਾ ਸੀ। ਕੋਹਲੂ ਦਾ ਉਪਰਲਾ ਹਿੱਸਾ ਵਧੇਰੇ ਗੋਲ ਹੁੰਦਾ ਸੀ ਜਿਸ ਵਿੱਚ ਤੇਲ ਕੱਢਣ ਲਈ ਘਾਣੀ ਭਾਵ ਸਮੱਗਰੀ ਪਾਈ ਜਾਂਦੀ ਸੀ। ਇਸ ਹਿੱਸੇ ਨੂੰ ਘੇਰ ਕਿਹਾ ਜਾਂਦਾ ਸੀ। ਘੇਰ ਵਿਚ ਦੋ ਕੁ ਫੁੱਟ ਡੂੰਘੀ ਖੱਡ ਬਣਾਈ ਜਾਂਦੀ ਸੀ। ਖੱਡ ਦੇ ਹੇਠਲੇ ਘੱਟ ਚੌੜੇ ਹਿੱਸੇ ਵਿਚ ਇੱਕ ਸੁਰਾਖ ਰੱਖ ਕੇ ਉਸ ਵਿਚ ਨਾਲੀ ਪਾਈ ਜਾਂਦੀ ਸੀ ਇਸੇ ਨਾਲੀ ਰਾਹੀਂ ਹੀ ਤੇਲ ਨਿਕਲ ਕੇ ਹੇਠਾਂ ਰੱਖੇ ਭਾਂਡੇ ਵਿਚ ਪੈਂਦਾ ਸੀ। ਕੋਹਲੂ ਦੇ ਵਿਚ ਇੱਕ ਮੂੰਗਲੀ ਜੜੀ ਹੁੰਦੀ ਸੀ ਜਿਸਨੂੰ ਬਲਦ ਦੁਆਰਾ ਘੁਮਾਉਣ ਵਾਲੀ ਲੱਕੜ ਨਾਲ ਜੋੜਿਆ ਜਾਂਦਾ ਸੀ। ਇਹ ਮੂੰਗਲੀ ਹੀ ਸਮੱਗਰੀ ਨੂੰ ਪੀੜਦੀ ਸੀ ਜਿਸ ਵਿਚੋਂ ਤੇਲ ਨਿਕਲ ਕੇ ਨਾਲੀ ਰਾਹੀਂ ਹੇਠਾਂ ਕਿਸੇ ਭਾਂਡੇ ਵਿਚ ਚਲਾ ਜਾਂਦਾ ਸੀ।

ਹਵਾਲੇ[ਸੋਧੋ]

ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 249-250