ਕੋ ਸਮੂਈ
ਕੋ ਸਮੂਈ
เกาะสมุย | |
|---|---|
ਟਾਪੂ | |
ਚਵੇਂਗ ਬੀਚ ਅਤੇ ਲਮਾਈ ਬੀਚ | |
![]() | |
| Interactive map of ਕੋ ਸਮੂਈ | |
| ਥਾਈਲੈਂਡ ਦੇ ਰਾਜ | ਸੂਰਤ ਥਾਨੀ |
| ਖੇਤਰ | |
• ਕੁੱਲ | 228.7 km2 (88.3 sq mi) |
| Highest elevation | 635 m (2,083 ft) |
| Lowest elevation | 0 m (0 ft) |
| ਆਬਾਦੀ (2012) | |
• ਕੁੱਲ | 62,500 |
| • ਘਣਤਾ | 270/km2 (710/sq mi) |
| ਸਮਾਂ ਖੇਤਰ | ਯੂਟੀਸੀ+7 (ICT) |
| Country code | +66 |
ਕੋ ਸਮੂਈ ਥਾਈਲੈਂਡ ਦਾ ਤੀਜਾ ਸਭ ਤੋਂ ਵੱਡਾ ਟਾਪੂ ਹੈ ਇਸ ਨੂੰ ਮਿਉਸੀਪਲ ਅਤੇ ਸਥਾਨਕ ਸਵੈ-ਸ਼ਾਸਨ ਸਰਕਾਰ ਦਾ ਦਰਜਾ ਹਾਸਿਲ ਹੈ। ਇਹ ਟਾਪੂ ਥਾਈਲੈਂਡ ਦੀ ਖਾੜੀ ਵਿੱਚ ਹੈ ਜਿਸ ਦਾ ਖੇਤਰਫਲ 228.7 ਵਰਗ ਕਿਲੋਮੀਟਰ ਅਤੇ ਆਬਾਦੀ 62,500 ਦੇ ਕਰੀਬ ਹੈ। ਇਸ ਦਾ ਜ਼ਿਆਦਾ ਭਾਗ ਪਹਾੜੀ ਖੇਤਰ ਹੈ ਜੋ ਸਮੁੰਦਰੀ ਤਲ ਤੋਂ 2,083 ਫੁੱਟ ਉੱਚਾ ਹੈ। ਕੋ ਸਮੂਈ ਦੀ ਜ਼ਿਆਦਾਤਰ ਵਸੋਂ ਟਾਪੂ ਦੇ ਬਾਹਰੀ ਖੇਤਰਾਂ ਵਿੱਚ ਹੀ ਰਹਿੰਦੀ ਹੈ। ਇਸ ਟਾਪੂ ਤੇ 15 ਸਦੀ ਵਿੱਚ ਵਸੋਂ ਹੋਈ। ਇਸ ਟਾਪੂ ਨੂੰ ਪਹਿਲੀ ਵਾਰ ਚੀਨ ਦੇ ਨਕਸ਼ੇ ਤੇ 1687 ਵਿੱਚ ਦੇਖਿਆ ਗਿਆ। ਕੋ ਸਮੂਈ ਸੂਰਤ ਥਾਨੀ ਨਗਰ ਤੋਂ 35 ਕਿਲੋਮੀਟਰ ਉਤਰ ਪੂਰਬ ਵਿੱਚ ਥਾਈਲੈਂਡ ਦੀ ਖਾੜੀ ਵਿੱਚ ਸਥਿਤ ਹੈ।
ਦੇਖਣ ਯੋਗ ਸਥਾਂਂ
[ਸੋਧੋ]ਇਸ ਟਾਪੂ ਆਪਣੀਆਂ ਰੇਤਲੀਆਂ ਬੀਚਾਂ, ਮੂੰਗਾ-ਚੱਟਾਨਾਂ, ਨਾਰੀਅਲ ਦੇ ਰੁੱਖਾਂ ਅਤੇ ਰਬੜ ਦੇ ਬੂਟਿਆਂ ਲਈ ਪ੍ਰਸਿੱਧ ਹੈ। ਇਸ ਟਾਪੂ ਤੇ ਸੈਲਾਨੀ ਇਸ ਦੀਆਂ ਸੈਰਗਾਹਾਂ ਦੇਖਣ ਆਉਂਦੇ ਹਨ ਜਿਸ ਦਾ ਇਸ ਟਾਪੂ ਨੂੰ ਆਮਦਨ ਵੀ ਹੁੰਦੀ ਹੈ। ਇਸ ਟਾਪੂ ਦੇ ਕੇਂਦਰੀ ਹਿੱਸੇ ਵਿੱਚ ਜੰਗਲ ਹੈ। ਕੋ ਸਮੂਈ ਦੀ ਵਸੋਂ ਟਾਪੂ ਦੇ ਬਾਹਰੀ ਖੇਤਰਾਂ ਵਿੱਚ ਵਸਦੀ ਹੈ। ਇਸ ਦੇ ਨਾਲ ਹੀ ਖਾਓ ਪੋਮ ਨਾਂ ਦੀ ਸਭ ਤੋਂ ਵੱਡੀ ਪਹਾੜੀ ਹੈ। ਇਸ ਟਾਪੂ ਦੇ ਕਈ ਬੀਚਾਂ ਹਨ ਪਰ ਚਵੇਂਗ ਬੀਚ ਅਤੇ ਲਮਾਈ ਬੀਚ ਬਹੁਤ ਪ੍ਰਸਿੱਧ ਹੈ। ਇਸ ਟਾਪੂ ਦੀਆਂ ਹਿਨ ਤਾ-ਹਿਨ ਯਾਈ ਚੱਟਾਨਾਂ ਤੋਂ ਇੱਕ ਕਿਲੋਮੀਟਰ ਤੱਕ ਹੀ 30-40 ਮੀਟਰ ਉੱਚਾ ਤੇ 20 ਮੀਟਰ ਚੌੜਾ ਡੌਨ ਮੁਆਂਗ ਝਰਨਾ ਹੈ ਜੋ ਹੈ। ਤਰਨਿਮ ਮੈਜਿਕ ਬਾਗ ਵੀ ਸੈਲਾਨੀਆਂ ਦਾ ਖਿਚ ਦਾ ਕੇਂਦਰ ਹੈ।
ਪ੍ਰਬੰਧ
[ਸੋਧੋ]ਕੋ ਸਮੂਈ ਨੂੰ ਸੱਤ ਸਬ-ਜ਼ਿਲ੍ਹਿਆ ਵਿੱਚ ਵੰਡਿਆ ਗਿਆ ਹੈ ਇਸ ਵਿੱਚ 39 ਪਿੰਡ ਹਨ।
|
ਹਵਾਲੇ
[ਸੋਧੋ]- ↑ "Population statistics 2017" (in Thai). Department of Provincial Administration. Archived from the original on 2021-03-05. Retrieved 2018-04-04.
{{cite web}}: CS1 maint: unrecognized language (link)
