ਕੌਮਾਂਤਰੀ ਅਦਾਲਤ
ਨਿਆਂ ਦੀ ਕੌਮਾਂਤਰੀ ਅਦਾਲਤ | |
---|---|
Cour internationale de justice | |
52°05′11.76″N 4°17′43.80″E / 52.0866000°N 4.2955000°E | |
ਸਥਾਪਨਾ | 1945 |
ਟਿਕਾਣਾ | ਹੇਗ, ਨੀਦਰਲੈਂਡ |
ਗੁਣਕ | 52°05′11.76″N 4°17′43.80″E / 52.0866000°N 4.2955000°E |
ਦੁਆਰਾ ਅਧਿਕਾਰਤ | |
ਜੱਜ ਦਾ ਕਾਰਜਕਾਲ | 9 ਵਰ੍ਹੇ |
ਅਹੁਦਿਆਂ ਦੀ ਗਿਣਤੀ | 15 |
ਵੈੱਬਸਾਈਟ | www.icj-cij.org |
ਪ੍ਰਧਾਨ | |
ਵਰਤਮਾਨ | ਪੀਟਰ ਤੋਮਕਾ[1] |
ਤੋਂ | 6 ਫ਼ਰਵਰੀ 2012 |
ਤੱਕ | 5 ਫ਼ਰਵਰੀ 2015 |
ਉੱਪ-ਪ੍ਰਧਾਨ | |
ਵਰਤਮਾਨ | ਬੇਰਨਾਰਦੋ ਸੇਪੂਲਵੇਦਾ-ਆਮੋਰ[1] |
ਤੋਂ | 6 ਫ਼ਰਵਰੀ 2012 |
ਤੱਕ | 5 ਫ਼ਰਵਰੀ 2015 |
ਕੌਮਾਂਤਰੀ ਇਨਸਾਫ਼ ਅਦਾਲਤ (ਫ਼ਰਾਂਸੀਸੀ: Cour internationale de Justice; ਆਮ ਤੌਰ ਉੱਤੇ ਜਗਤ ਅਦਾਲਤ, ਆਲਮੀ ਅਦਾਲਤ ਜਾਂ ਆਈ.ਸੀ.ਜੇ. ਆਖਦੇ ਹਨ) ਸੰਯੁਕਤ ਰਾਸ਼ਟਰ ਦੀ ਬੁਨਿਆਦੀ ਅਦਾਲਤੀ ਸ਼ਾਖ਼ ਹੈ। ਇਹ ਹੇਗ, ਨੀਦਰਲੈਂਡ ਵਿਖੇ ਸਥਿਤ ਹੈ। ਇਹਦੇ ਮੁੱਖ ਕੰਮ ਦੇਸ਼ਾਂ ਵੱਲੋਂ ਪੇਸ਼ ਕੀਤੇ ਕਨੂੰਨੀ ਵਿਵਾਦਾਂ ਉੱਤੇ ਫ਼ੈਸਲਾ ਸੁਣਾਉਣਾ ਅਤੇ ਵਾਜਬ ਅੰਤਰਰਾਸ਼ਟਰੀ ਸ਼ਾਖਾਵਾਂ, ਏਜੰਸੀਆਂ ਅਤੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵੱਲੋਂ ਹਵਾਲੇ ਕੀਤੇ ਕਨੂੰਨੀ ਸੁਆਲਾਂ ਦੇ ਜੁਆਬ ਵਿੱਚ ਸਲਾਹਨੁਮਾ ਰਾਏ ਦੇਣੀ ਹਨ।
ਸਰਗਰਮੀਆਂ
[ਸੋਧੋ]ਇਹ 1945 ਵਿੱਚ ਸੰਯੁਕਤ ਰਾਸ਼ਟਰ ਚਾਰਟਰ ਅਨੁਸਾਰ ਬਣਾਈ ਗਈ ਸੀ। ਕੋਰਟ ਨੇ 1946 ਵਿੱਚ ਕੌਮਾਂਤਰੀ ਨਿਆਂ ਦੀ ਸਥਾਈ ਅਦਾਲਤ ਦੀ ਥਾਂ ਤੇ ਆਪਣਾ ਕੰਮ ਸ਼ੁਰੂ ਕੀਤਾ।
ਬਣਤਰ
[ਸੋਧੋ]ਅੰਤਰਰਾਸ਼ਟਰੀ ਅਦਾਲਤ ਵਿੱਚ 15 ਜੱਜ ਹੁੰਦੇ ਹਨ। ਜਿਹੜੇ ਕਿ 9 ਸਾਲ ਲਈ ਸੰਯੁਕਤ ਰਾਸ਼ਟਰ ਮਹਾਂਸਭਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੁਆਰਾ ਚੁਣੇ ਜਾਂਦੇ ਹਨ। ਇਹ ਮੈਂਬਰ ਵੱਖ ਵੱਖ ਦੇਸ਼ਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ। ਇਸ ਦੀ ਚੋਣ ਪ੍ਰਕਿਰਿਆ ਦਾ ਪ੍ਰਬੰਧ ਅੰਤਰਰਾਸ਼ਟਰੀ ਅਦਾਲਤ ਦੇ ਅਨੁਛੇਦ 4–19 ਵਿੱਚ ਕੀਤਾ ਗਿਆ ਹੈ। ਹਰ ਤਿੰਨ ਸਾਲ ਵਿੱਚ ਨਵੇਂ ਪੰਜ ਜੱਜ ਚੁਣੇ ਜਾਂਦੇ ਹਨ ਤਾਂ ਕਿ ਕੋਰਟ ਵਿੱਚ ਨਿਰੰਤਰਤਾ ਰਹੇ।
ਹਵਾਲੇ
[ਸੋਧੋ]- ↑ Jump up to: 1.0 1.1 No. 2012/8 (Press release). International Court of Justice. 6 February 2012. Archived from the original on 8 ਫ਼ਰਵਰੀ 2015. https://web.archive.org/web/20150208184557/http://www.icj-cij.org/presscom/files/3/16913.pdf. Retrieved 7 February 2012.