ਕੌਮੀ ਗਣਿਤ ਵਰ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੌਮੀ ਗਣਿਤ ਵਰ੍ਹਾ ਸਾਲ 2012 ਨੂੰ ਭਾਰਤ ਵਿੱਚ ਪ੍ਰਸਿੱਧ ਭਾਰਤੀ ਗਣਿਤ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਆਇੰਗਰ ਦੀ ਜਨਮ ਸ਼ਤਾਵਲੀ ਨੂੰ ਸਮੱਰਪਤ ਸਾਲ ਐਲਾਨਿਆ ਗਿਆ। ਇਸ ਮਹਾਨ ਗਣਿਤ ਵਿਗਿਆਨੀ ਦਾ ਜਨਮ ਦਿਨ 22 ਦਸੰਬਰ 1887 ਨੂੰ ਹਰ ਸਾਲ ਮਨਾਇਆ ਜਾਂਦਾ ਹੈ ਇਸ ਲਈ ਉਹਨਾਂ ਦੀ 125ਵੀਂ ਵਰ੍ਹੇ ਗੰਢ ਨੂੰ ਭਾਰਤ ਵਿੱਚ ਵਿਗਿਆਨ ਵਰ੍ਹੇ ਵਜ਼ੋ ਮਨਾਇਆ ਜਾਵੇਗਾ।[1][2] ਗਣਿਤ ਸਾਰੇ ਵਿਗਿਆਨਾਂ ਦਾ ਮੂਲ ਹੈ ਪਰ ਪੰਜਾਬ ਦੇ ਸਕੂਲਾਂ ’ਚ ਵਿਦਿਆਰਥੀਆਂ ਦੀ ਬਹੁ-ਗਿਣਤੀ ਗਣਿਤ ਨੂੰ ਰੁੱਖਾ, ਔਖਾ ਅਤੇ ਬੇਮਤਲਬ ਦਾ ਵਿਸ਼ਾ ਸਮਝਦੀ ਹੈ। ਭਾਰਤ ਵਿੱਚ ਆਰੀਆਭੱਟ, ਭਾਸਕਰ, ਬ੍ਰਹਮਗੁਪਤ, ਪ੍ਰਮੇਸ਼ਵਰਾ, ਗਣੇਸ਼ ਪ੍ਰਸ਼ਾਦ, ਹਰੀਸ਼ ਚੰਦਰ, ਰਾਮਅਨੁਜ ਆਦਿ ਵਰਗੇ ਖੋਜੀ ਹੋਏ ਹਨ। ਇਨ੍ਹਾਂ ਨੇ ਆਪਣੀਆਂ ਖੋਜਾਂ ਦੇ ਦਮ ’ਤੇ ਮਨੁੱਖਤਾ ਨੂੰ ਨਵੀਂ ਦੇਣ ਦਿੱਤੀ। ਭਾਰਤ ਸਰਕਾਰ ਨੇ ਗਣਿਤ ਵੱਲ ਵੱਧ ਧਿਆਨ ਦੇਣ, ਬੱਚਿਆਂ ਵਿੱਚ ਗਣਿਤਕ ਸੋਚ ਪੈਦਾ ਕਰਨ, ਗਣਿਤ ਨੂੰ ਜੀਵਨ ਦੇ ਵੱਧ ਨੇੜੇ ਲਿਆਉਣ, ਗਣਿਤ ਵਿੱਚ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਅਤੇ ਗਣਿਤ ਮੁਕਾਬਲਿਆਂ ਵਿੱਚ ਭਾਰਤੀਆਂ ਨੂੰ ਫਿਰ ਮੂਹਰੀਆਂ ਸਫ਼ਾਂ ਵਿੱਚ ਰੱਖਣ ਆਦਿ ਮੰਤਵਾਂ ਨੂੰ ਅੱਗੇ ਰੱਖ ਕੇ ਇਸ ਸਾਲ ਭਾਵ 2012 ਨੂੰ ‘ਕੌਮੀ ਗਣਿਤ ਵਰ੍ਹਾ 2012’ ਐਲਾਨਿਆ ਹੈ।

ਹਵਾਲੇ[ਸੋਧੋ]

  1. "PM's speech at the 125th Birth Anniversary Celebrations of Ramanujan at Chennai". Government of।ndia. Retrieved 20 April 2012. 
  2. K Venkataramanan (26 December 2011). "Manmohan's concern over decline in quality of maths teachers". The Hindu. Retrieved 20 April 2012.