ਮਨਮੋਹਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਮਨਮੋਹਨ ਸਿੰਘ
Manmohan Singh WEF.png
ਸਿੰਘ ੨੦੦੯ ਵਿੱਚ
13ਵੇਂ ਭਾਰਤ ਦੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
22 ਮਈ 2004 – 27 ਮਈ 2014
ਤੋਂ ਪਹਿਲਾਂਅਟਲ ਬਿਹਾਰੀ ਬਾਜਪਾਈ
ਤੋਂ ਬਾਅਦਨਰਿੰਦਰ ਮੋਦੀ
ਭਾਰਤ ਦੇ ਵਿੱਤ ਮੰਤਰੀ
ਦਫ਼ਤਰ ਵਿੱਚ
21 ਜੂਨ 1991 – 16 ਮਈ 1996
ਤੋਂ ਪਹਿਲਾਂਯਸ਼ਵੰਤ ਸਿਨ੍ਹਾ
ਤੋਂ ਬਾਅਦਜਸਵੰਤ ਸਿੰਘ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ
ਦਫ਼ਤਰ ਵਿੱਚ
16 ਸਤੰਬਰ 1982 – 14 ਜਨਵਰੀ 1985
ਤੋਂ ਪਹਿਲਾਂਆਈ ਜੀ ਪਟੇਲ
ਤੋਂ ਬਾਅਦਅਮਿਤਾਵ ਘੋਸ਼
ਨਿੱਜੀ ਜਾਣਕਾਰੀ
ਜਨਮ (1932-09-26) 26 ਸਤੰਬਰ 1932 (ਉਮਰ 90)
ਗਾਹ, ਚਕਵਾਲ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
(ਅੱਜ ਪੰਜਾਬ, ਪਾਕਿਸਤਾਨ)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1991–ਵਰਤਮਾਨ)
ਜੀਵਨ ਸਾਥੀਗੁਰਸ਼ਰਨ ਕੌਰ
ਬੱਚੇਉਪਿੰਦਰ ਸਿੰਘ
ਦਮਨ ਸਿੰਘ
ਅੰਮ੍ਰਿਤ ਸਿੰਘ
ਰਿਹਾਇਸ਼3 ਮੋਤੀਲਾਲ ਨਹਿਰੂ ਮਾਰਗ, ਨਵੀਂ ਦਿੱਲੀ, ਭਾਰਤ
ਸਿੱਖਿਆਪੰਜਾਬ ਯੂਨੀਵਰਸਿਟੀ, ਚੰਡੀਗੜ੍ਹ(BA,MA)
ਕੈਂਬਰਿਜ ਯੂਨੀਵਰਸਿਟੀ(BA)
ਆਕਸਫ਼ੋਰਡ ਯੂਨੀਵਰਸਿਟੀ(Phd)
ਦਸਤਖ਼ਤ

ਮਨਮੋਹਨ ਸਿੰਘ (ਪੰਜਾਬੀ: [mənˈmoːɦən ˈsɪ́ŋɡ] ( ਸੁਣੋ); ਜਨਮ 26 ਸਤੰਬਰ 1932) ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਹਨ। ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੇ ਕਾਰਜਕਾਲ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ।[1] ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਪਿੰਡ ਗਹਿ ਵਿੱਚ ਪੈਦਾ ਹੋਏ। ਸਕੂਲੀ ਵਿਦਿਆ ਉਹਨਾਂ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ। ਉਹਨਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1952, 1954 ਵਿੱਚ ਕ੍ਰਮਵਾਰ ਬੀ.ਏ ਤੇ ਐਮ.ਏ ਦੀਆ ਡਿਗਰੀਆਂ ਹਾਸਿਲ ਕੀਤੀਆਂ। 1957 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ, ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।1971 ਵਿੱਚ ਉਹ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਵਜੋਂ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੋਂ 1996 ਤੱਕ ਵਿੱਤ-ਮੰਤਰੀ ਰਹੇ। 1987 ਵਿੱਚ ਉਹਨਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਿਲ ਕਰ ਚੁੱਕੇ ਹਨ। ਤੇ ਅੱਜਕਲ ਭਾਰਤ ਦੇ ਲਗਾਤਾਰ ਦੂਜੀ ਵਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਧੀਆਂ ਹਨ। ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।

ਜੀਵਨ ਦੇ ਮਹੱਤਵਪੂਰਨ ਤੱਥ[ਸੋਧੋ]

ਇਸ ਦੇ ਇਲਾਵਾ ਉਹਨਾਂ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਏਸ਼ੀਆਈ ਵਿਕਾਸ ਬੈਂਕ ਲਈ ਵੀ ਕਾਫ਼ੀ ਮਹੱਤਵਪੂਰਨ ਕੰਮ ਕੀਤਾ ਹੈ।

ਹਵਾਲੇ[ਸੋਧੋ]

  1. "Manmohan tops Newsweek’s list of 10 world leaders". The Hindu (in Indian English). 2010-08-18. ISSN 0971-751X. Retrieved 2022-09-26.

ਬਾਹਾਰੀ ਕੜੀਆਂ[ਸੋਧੋ]

Government of India links