ਕੌਮੂਦੀ ਟੀਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੌਮੂਦੀ ਟੀਚਰ (16 ਜੁਲਾਈ 1917 - 4 ਅਗਸਤ 2009) ਇੱਕ ਗਾਂਧੀਵਾਦੀ ਸੀ ਅਤੇ ਉਹ ਕਨੂਰ, ਕੇਰਲਾ ਤੋਂ ਇੱਕ ਭਾਰਤੀ ਆਜ਼ਾਦੀ ਲੜਾਕੂ ਸੀ। ਉਹ ਆਪਣੀ ਗਹਿਣਿਆਂ ਨੂੰ ਸਵੈ-ਇੱਛਤ ਤੌਰ 'ਤੇ ਗਾਂਧੀ ਨੂੰ ਦਾਨ ਕਰਨ ਲਈ ਜਾਣਿਆ ਜਾਂਦਾ ਸੀ ਜਦੋਂ 14 ਜਨਵਰੀ 1934 ਨੂੰ ਉਹ ਵਾਟਾਕਾਰਾ ਗਏ ਸਨ, ਜਿਸ ਨੂੰ ਗਾਂਧੀ ਨੇ ਸਵੀਕਾਰ ਕਰ ਲਿਆ ਸੀ ਉਸ ਸਮੇਂ ਗਾਂਧੀ ਨੇ ਯੰਗ ਇੰਡੀਆ ਵਿੱਚ "ਕੌਮੂਦੀ ਦਾ ਤਿਆਗ" ਲੇਖ ਲਿੱਖਿਆ। ਕੌਮੂਦੀ ਟੀਚਰ ਦੀ ਮੌਤ 4 ਅਗਸਤ 2009 ਨੂੰ ਕਨੂਰ ਵਿੱਚ ਕਾਦਾਚਿਰਾ ਵਿੱਖੇ ਹੋਈ।[1]

ਨਿੱਜੀ ਜੀਵਨ[ਸੋਧੋ]

ਕੌਮੂਦੀ ਟੀਚਰ, ਜੋ ਇੱਕ ਉਤਸ਼ਾਹਿਤ ਗਾਂਧੀਵਾਦੀ ਸੀ, ਜਿਸ ਨੇ ਸਾਲ 1934 ਵਿੱਚ ਮਹਾਤਮਾ ਗਾਂਧੀ ਨੂੰ ਉਸਦੇ ਸੋਨੇ ਦੇ ਗਹਿਣਿਆਂ ਦਾ ਤਿਆਗ ਕਰਨ ਦੀ ਸਵੈ ਇੱਛਾ ਦਰਸਾਈ, ਆਜ਼ਾਦੀ ਦੇ ਸੰਘਰਸ਼ ਦੇ ਕਾਰਨ ਉਸਨੂੰ ਆਜ਼ਾਦੀ ਅੰਦੋਲਨ ਵਿੱਚ ਇੱਕ ਪ੍ਰੇਰਨਾਦਾਇਕ ਸ਼ਖਸੀਅਤ ਦੇ ਤੌਰ ਟੇ ਉੱਚ ਪੱਧਰ ਤੇ ਉਠਾਇਆ ਗਿਆ।

ਕੌਮੂਦੀ ਦਾ ਜਨਮ 17 ਮਈ, 1917 ਨੂੰ ਇੱਕ ਸ਼ਾਹੀ ਪਰਿਵਾਰ ਵਿੱਚ ਏ ਕੇ ਰਾਮਵਰਮਾ ਰਾਜਾ ਅਤੇ ਦੇਵਕੀ ਕੇਤਿਲਾਅੱਮਾ ਦੇ ਘਰ ਹੋਇਆ।[2] ਉਸਨੇ ਬਾਅਦ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਅਤੇ 1934 ਵਿੱਚ ਹਰਿਜ਼ਨਾਂ ਦੇ ਕਾਰਨ ਉਸਦੇ ਤਿਆਗ ਦੇ ਬਾਅਦ ਗਹਿਣੇ ਨਾ ਪਹਿਨਣ ਦਾ ਵਾਅਦਾ ਕੀਤਾ।

ਮੌਤ[ਸੋਧੋ]

ਕੌਮੁਦੀ ਟੀਚਰ ਦੀ ਮੌਤ 4 ਅਗਸਤ 2009 ਨੂੰ ਕਨੂਰ ਵਿੱਚ 92 ਸਾਲ ਦੀ ਉਮਰ ਵਿੱਚ ਸਿਹਤ ਖ਼ਰਾਬ ਹੋਣ ਦੇ ਕਾਰਨ ਹੋਈ। ਵੱਡੀ ਉਮਰ ਨਾਲ ਸੰਬੰਧਤ ਸਿਹਤ ਸਮੱਸਿਆਵਾਂ ਨਾਲ ਸੰਘਰਸ਼ ਕਰਨ ਤੋਂ ਬਾਅਦ ਉਹ ਕਦਾਚਿਰ ਵਿਖੇ ਆਪਣੇ ਭਰਾ ਦੇ ਘਰ ਦੇ ਮੌਤ ਹੋ ਗਈ ਸੀ।[3]

ਹਵਾਲੇ[ਸੋਧੋ]

  1. "Kaumudi teacher dead". The Hindu. 2008-08-05. Retrieved 2009-08-07. 
  2. "Eminent Gandhian Kaumudi teacher dead". Retrieved 2017-08-19. 
  3. "Kaumudi Teacher cremated". The Hindu (in ਅੰਗਰੇਜ਼ੀ). Retrieved 2017-08-19.