ਯੰਗ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੰਗ ਇੰਡੀਆ

ਯੰਗ ਇੰਡੀਆ 1919 ਤੋਂ 1931 ਚੱਲਣ ਵਾਲਾ ਇੱਕ ਹਫ਼ਤਾਵਾਰ ਅਖ਼ਬਾਰ ਜਾਂ ਰਸਾਲਾ ਸੀ ਜੋ ਮੋਹਨਦਾਸ ਕਰਮਚੰਦ ਗਾਂਧੀ ਦੁਆਰਾ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[1] ਗਾਂਧੀ ਨੇ ਇਸ ਰਸਾਲੇ ਵਿੱਚ ਕਈ ਕਥਨ ਲਿਖੇ ਜਿਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਸਨੇ ਯੰਗ ਇੰਡੀਆ ਨੂੰ ਆਪਣੀ ਅਨੋਖੀ ਵਿਚਾਰਧਾਰਾ ਅਤੇ ਅੰਦੋਲਨਾਂ ਨੂੰ ਆਯੋਜਿਤ ਕਰਨ ਲਈ ਅਹਿੰਸਾ ਦੀ ਵਰਤੋਂ ਬਾਰੇ ਵਿਚਾਰ ਕਰਨ ਅਤੇ ਪਾਠਕਾਂ ਨੂੰ ਬ੍ਰਿਟੇਨ ਤੋਂ ਭਾਰਤ ਦੀ ਅਖੀਰ ਆਜ਼ਾਦੀ ਲਈ ਵਿਚਾਰ ਕਰਨ, ਸੰਗਠਨਾਂ ਅਤੇ ਯੋਜਨਾ ਬਣਾਉਣ ਦੀ ਅਪੀਲ ਕਰਨ ਲਈ ਵਰਤਿਆ।

1933 ਵਿਚ ਗਾਂਧੀ ਨੇ ਇੱਕ ਹਫ਼ਤਾਵਾਰੀ ਅਖ਼ਬਾਰ , ਹਰੀਜਨ ਨੂੰ ਅੰਗਰੇਜ਼ੀ ਵਿਚ ਛਾਪਣਾ ਸ਼ੁਰੂ ਕੀਤਾ। ਹਰੀਜਨ ਰਸਾਲਾ 1948 ਤੱਕ ਚਲਦਾ ਰਿਹਾ। ਇਸ ਸਮੇਂ ਦੌਰਾਨ ਗਾਂਧੀ ਨੇ ਗੁਜਰਾਤੀ ਵਿਚ ਹਰਿਜਨ ਬਾਂਡੂ ਅਤੇ ਹਿੰਦੀ ਵਿਚ ਹਰਿਜਨ ਸੇਵਕ ਦਾ ਪ੍ਰਕਾਸ਼ਨ ਕੀਤਾ। ਇਹ ਤਿੰਨੇ ਕਾਗਜ਼ਾਤ ਭਾਰਤ ਦੇ ਅਤੇ ਵਿਸ਼ਵ ਦੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਉੱਤੇ ਕੇਂਦਰਿਤ ਹਨ।[2]

ਇਸ ਰਸਾਲੇ ਨੂੰ ਇੰਡੀਆ ਹੋਮ ਰੂਲ ਲੀਗ ਆਫ਼ ਅਮਰੀਕਾ ਦੁਆਰਾ ਸੰਯੁਕਤ ਰਾਜ ਅਮਰੀਕਾ ਵਿਖੇ ਮੁੜ-ਪ੍ਰਕਾਸ਼ਿਤ ਕੀਤਾ ਗਿਆ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]